ਰਾਵੀ ਨਿਊਜ ਰੂਪਨਗਰ
ਰੂਪਨਗਰ ਚ ਪੈਂਦੀ ਸ਼ਕਤੀ ਕਲੋਨੀ ਵਿਚ ਸਨਸਨੀ ਫੈਲ ਗਈ ਜਦੋਂ ਕਲੋਨੀ ਦੇ ਫਲੈਟ ਨੰਬਰ 62 ਵਿਚੋਂ ਤਿੰਨ ਲਾਸ਼ਾ ਬਰਾਮਦ ਹੋਇਆਂ। ਆਸ ਪਾਸ ਦੇ ਲੋਕਾਂ ਨੂੰ ਉਸ ਵੇਲੇ ਪਤਾ ਲਗਾ ਜਦੋਂ ਫਲੈਟ ਦੇ ਕੋਲੋਂ ਗੰਦੀ ਬਦਬੂ ਆਨੀ ਸ਼ੁਰੂ ਹੋਈ। ਪੁਲਿਸ ਨੇ ਜਦੋਂ ਘਰ ਦੇ ਅੰਦਰ ਜਾਕੇ ਦੇਖਿਆ ਤਾਂ ਸਬਦੇ ਰੌਂਗਟੇ ਖਡੇ ਹੋ ਗਏ ਅੰਦਰ ਸਡੀ ਗਲੀ ਤਿੰਨ ਲਾਸ਼ਾ ਪਾਇਆਂ ਹੋਇਆਂ ਸੀ। ਜਾਣਕਾਰੀ ਮੁਤਾਬਕ ਇਹ ਤਿੰਨ ਲਾਸ਼ਾ ਪਤੀ ਪਤਨੀ ਅਤੇ ਉਨਾਂ ਦੇ ਇਕ ਬੱਚੇ ਦੀ ਸੀ। ਮਰਨ ਵਾਲਾ ਇਕ ਰਿਟਾਇਰ ਅਧਿਆਪਕ ਹੈ ਜਿਸਦਾ ਨਾਮ ਹਰਚਰਨ ਸਿੰਘ ਅਤੇ ਉਸਦੀ ਪਤਨੀ ਪਰਮਜੀਤ ਕੌਰ ਅਤੇ ਬੇਟੀ ਚਰਣਪ੍ਰੀਤ ਕੌਰ ਹੈ। ਉਨਾਂ ਦਾ ਬੇਟਾ ਪ੍ਭਜੋਤ ਇਸ ਵਕਤ ਲਾਪਤਾ ਹੈ। ਪੁਲਿਸ ਨੇ ਇਸ ਸੰਬੰਧ ਵਿਚ ਕੱਤਲ ਦਾ ਮਾਮਲਾ ਦਰਜ ਕੀਤਾ ਹੈ। ਫਰੈਂਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਜਾੰਚ ਸ਼ੂਰੁ ਕਰ ਦਿਤੀ ਹੈ। ਐਸਐਸਪੀ ਸੰਦੀਪ ਗਰਗ ਨੇ ਕਿਹਾ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀ ਜਾ ਰਹੀ ਹੈ।