ਕੋਵਿਡ ਵੈਕਸੀਨੇਸ਼ਨ ਕੈਪ ਰੋਜਾਂਨਾ ( ਐਤਵਾਰ ਤੋ ਇਲਾਵਾ ) ਸਵੇਰੇ 9 ਵਜੇ ਤੋ ਦੁਪਹਿਰ ਇੱਕ ਵਜੇ ਤਕ ਰਾਧਾ ਸੁਆਮੀ ਸਤਿਸੰਗ ਸੈਟਰ ਗੁਰਦਾਸਪੁਰ ਦੌਰਾਗਲਾ ਬਾਈਪਾਸ ਰੋਡ ਤੇ ਲੱਗੇਗਾ ।

ਗੁਰਦਾਸਪੁਰ  ਨਾਨਕ ਸਿੰਘ ਐਸ . ਐਸ. ਪੀ . ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਵਿਡ ਵੈਕਸੀਨੇਸ਼ਨ ਕੈਪ ਰੋਜਾਨਾ ( ਐਤਵਾਰ ਤੋ ਇਲਾਵਾ ) ਸਵੇਰੇ 9-00 ਵਜੇ ਤੋ ਦੁਪਿਹਰ 1-00 ਵਜੇ ਤਕ ਰਾਧਾ ਸੁਆਮੀ ਸਤਿਸੰਗ ਸੈਟਰ ਗੁਰਦਾਸਪੁਰ-2  , ਦੋਰਾਂਗਲਾ ਬਾਈਪਾਸ ਰੋਡ ਵਿਖੇ ਅੱਜ ਤੋ ਲਗਾਇਆ ਜਾ ਰਿਹਾ ਹੈ । ਉਨ੍ਹਾ ਦੱਸਿਆ ਹੈ ਕਿ ਇਥੇ ਕੋਵਿਡ ਨਿਯਮਾ ਦੀ ਪਾਲਣਾਂ ਕਰਦੇ ਹੋਏ ਆਮ ਪਬਲਿਕ ਲਈ ਬੈਠਣ ਦਾ ਪ੍ਰਬੰਧ , ਚਾਹ –ਪਾਣੀ ਦਾ ਪ੍ਰਬੰਧ , ਵਹੀਕਲ ਪਾਰਕਿੰਗ ਦਾ ਪਬੰਧ ਅਤੇ ਜੋ ਮਾਸਕ ਪਹਿਨਕੇ ਨਹੀ ਆ ਰਹੇ ਨੂੰ ਮੁਫਤ ਮਾਸਕ ਮੁਹੱਈਆ ਕੀਤੇ ਜਾ ਰਹੇ ਹਨ । ਬਜੁਰਗਾਂ ਅਤੇ ਵਿਕਲਾਂਗ ਵਿਅਕਤੀਆਂ ਲਈ ਵੀਹਲ ਚੇਅਰ ਦਾ ਪਬੰਧ ਕੀਤਾ ਗਿਆ ਹੈ । ਜਿਹੜੇ ਵਿਅਕਤੀ ਆਪ ਇਥੇ ਨਹੀ ਪਹੁੰਚ ਸਕਦੇ ਲਈ ਸੇਵਾਦਾਰਾਂ ਵੱਲੋ ਵਹੀਕਲ ਦਾ ਪਬੰਧ ਕਰਕੇ ਉਨ੍ਹਾ ਨੂੰ ਘਰਾਂ ਤੋ ਲਿਆਦਾਂ ਜਾ ਰਿਹਾ ਹੈ । ਇਹ ਕੈਪ ਸਤਿਸੰਗ ਘਰ ਦੀ ਕਮੇਟੀ , ਸੇਵਾਦਾਰਾਂ ਅਤੇ ਹੈਲਥ ਵਿਭਾਗ ਦੇ ਸਹਿਯੋਗ ਨਾਲ ਮਾਨਯੋਗ ਡਿਪਟੀ ਕਮਿਸਨਰ ਗੁਰਦਾਸਪੁਰ ਜੀ  ਦੇ ਦਿਸ਼ਾ ਅਨੁਸਾਰ ਲਗਾਇਆ ਜਾ ਰਿਹਾ ਹੈ ।

Continue Reading