Raavi voice # ਜ਼ੀਰਕਪੁਰ ਪੁਲਿਸ ਵੱਲੋ ਚੋਰੀ ਦੀਆ 143 ਟਾਇਲਾ ਸਮੇਤ ਇਕ ਗ੍ਰਿਫਤਾਰ

क्राइम ताज़ा

ਰਾਵੀ ਨਿਊਜ ਜ਼ੀਰਕਪੁਰ (ਗੁਰਵਿੰਦਰ ਸਿੰਘ ਮੋਹਾਲੀ)

ਅੱਜ ਇੰਸਪੈਕਟਰ ਉਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜ਼ੀਰਕਪੁਰ ਨੇ ਦੱਸਿਆ ਕਿ ਮਿਤੀ 08/11/2021 ਨੂੰ ਅਸ਼ੋਕ ਕੁਮਾਰ ਬਾਂਸਲ ਪੁੱਤਰ ਲੇਟ ਸ੍ਰੀ ਪਿਆਰਾ ਲਾਲ ਵਾਸੀ ਦੁਕਾਨ ਨੰਬਰ 16-17 ਵਰਧਮਾਨ ਟਾਇਲਸ ਅਤੇ ਗ੍ਰੇਨਾਇਟ ਇੰਮਪੈਰੀਅਮ ਚੰਡੀਗੜ੍ਹ ਰੋਡ ਜ਼ੀਰਕਪੁਰ ਜਿਲ੍ਹਾ ਐਸ.ਏ.ਐਸ ਨਗਰ ਨੇ ਜ਼ੀਰਕਪੁਰ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦੀ ਦੁਕਾਨ ਦੇ ਟਾਇਲਾ ਦੇ ਸਟਾਕ ਵਿਚੋਂ ਲਗਾਤਾਰ ਘੱਟ ਰਹੀਆ ਟਾਇਲਾ ਸਬੰਧੀ ਜਦੋਂ ਉਸਨੇ ਆਪਣੇ ਪੱਧਰ ਪਰ ਪੜਤਾਲ ਕੀਤੀ ਤਾਂ ਗੁਆਢੀ ਦੁਕਾਨਦਾਰ ਦੀ ਦੁਕਾਨ ਦੇ ਬਾਹਰ ਲੱਗੇ ਕੈਮਰੇ ਦੀ ਵੀਡਿਓ ਰਿਕਾਰਡਿੰਗ ਚੈੱਕ ਕਰਨ ਤੋ ਪਾਇਆ ਗਿਆ ਕਿ ਉਸ ਦੀ ਦੁਕਾਨ ਪਰ ਸਾਫ ਸਫਾਈ ਲਈ ਰੱਖਿਆ ਹੋਈਆ ਨੋਕਰ ਨਵੀਨ ਵਾਸੀ ਹਿਮਾਚਲ ਮਿਤੀ 2/11/2021 ਨੂੰ ਰਾਤ ਵਕਤ ਕਰੀਬ 10.30 ਪੀ.ਐਮ ਪਰ ਦੁਕਾਨ ਵਿਚੋਂ ਇਕ ਨਾਮਲੂਮ ਆਟੋ ਵਿਚ ਟਾਈਲਾ ਚੋਰੀ ਕਰਦਾ ਹੋਈਆ ਵਿਖਾਈ ਦਿੱਤਾ ।ਅਸ਼ੋਕ ਕੁਮਾਰ ਅਨੁਸਾਰ ਦੁਕਾਨ ਦੀਆ ਚਾਬੀਆ ਵੀ ਉਸਦੇ ਨੌਕਰ ਨਵੀਨ ਪਾਸ ਹੀ ਹੁੰਦੀਆ ਸਨ ।ਅਸ਼ੋਕ ਕੁਮਾਰ ਬਾਂਸਲ ਉਕਤ ਦੇ ਬਿਆਨ ਦੇ ਅਧਾਰ ਪਰ ਮੁਕੱਦਮਾ ਨੰਬਰ 557 ਮਿਤੀ 08/11/2021 ਅ/ਧ 381 ਹਿੰ:ਦੰ ਜੀਰਕਪੁਰ ਬਰਖਿਲਾਫ ਨਵੀਨ ਉਕਤ ਦੇ ਦਰਜ ਰਜਿਸਟਰ ਕੀਤਾ ਗਿਆ । ਸ੍ਰੀ ਨਵਜੋਤ ਸਿੰਘ ਮਾਹਲ PPS ਸੀਨੀਅਰ ਕਪਤਾਨ ਪੁਲਿਸ ਜਿਲਾ ਐਸ.ਏ.ਐਸ ਨਗਰ ਜੀ ਵੱਲੋਂ ਸਮਾਜ ਅੰਦਰ ਫੈਲੇ ਮਾੜੇ ਅਨਸਰਾਂ ਖਿਲਾਫ ਮਿੱਧੀ ਗਈ ਮੁਹਿੰਮ ਤਹਿਤ ਉਕਤ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆ ਹੋਇਆ ਤੁਰੰਤ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ । ਉਨ੍ਹਾਂ ਦੇ ਦਿਸ਼ਾ ਨਿਰਦੇਸਾ ਤਹਿਤ ਸ੍ਰੀ ਮਨਪ੍ਰੀਤ ਸਿੰਘ PPS ,ਕਪਤਾਨ (ਪੁਲਿਸ ਦਿਹਾਤੀ) ਜਿਲ੍ਹਾ ਐਸ.ਏ.ਐਸ ਨਗਰ ,ਸ੍ਰੀ ਹਰਜਿੰਦਰ ਸਿੰਘ ਗਿੱਲ PPS ਉਪ ਕਪਤਾਨ ਪੁਲਿਸ ਸਬ-ਡਵੀਜਨ ਜੀਰਕਪੁਰ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਓਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜੀਰਕਪੁਰ ਅਤੇ ਸ:ਥਾ ਨਾਥੀ ਰਾਮ ਦੀ ਟੀਮ ਵੱਲੋਂ ਤਕਨੀਕੀ ਸਾਧਨਾ ਅਤੇ ਰਿਵਾਇਤੀ ਤਫਤੀਸ਼ ਦੀ ਵਰਤੋ ਕਰਦਿਆ ਇਸ ਵਾਰਦਾਤ ਨੂੰ ਕੁੱਝ ਹੀ ਸਮੇ ਵਿਚ ਟਰੋਸ ਕਰ ਲਿਆ ਗਿਆ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਵੀਨ ਨੂੰ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ ।ਜਿਸ ਪਾਸੋ ਅਸ਼ੋਕ ਕੁਮਾਰ ਬਾਂਸਲ ਦੀ ਦੁਕਾਨ ਵਿਚੋਂ ਚੋਰੀ ਕੀਤੀਆ ਟਾਇਲਾ ਵਿਚੋ 143 ਟਾਇਲਾ ਬ੍ਰਾਮਦ ਕੀਤੀਆਂ ਗਈਆਂ ਹਨ । ਗ੍ਰਿਫਤਾਰ ਦੋਸ਼ੀ ਨੂੰ ਜਾਬਤਾ ਅਨੁਸਾਰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਪਾਸੋ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਕਿ ਉਸ ਨਾਲ ਹੋਰ ਕਿਹੜੇ-ਕਿਹੜੇ ਵਿਅਕਤੀ ਇਸ ਵਾਰਦਾਤ ਵਿਚ ਸ਼ਾਮਲ ਹਨ ।

Leave a Reply

Your email address will not be published. Required fields are marked *