Raavi voice # ਜ਼ਿਲ੍ਹਾ ਸਵੀਪ ਟੀਮ ਗੁਰਦਾਸਪੁਰ ਦੀ ਵੋਟਰ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ, ਗ੍ਰੀਨ ਸਿਟੀ ਦੇ ਵਾਸੀਆਂ ਵੱਲੋਂ 110 ਦੇ ਕਰੀਬ ਵੋਟਾਂ ਬਣਾਉਣ ਦੇ ਫ਼ਾਰਮ ਸਬੰਧਤ ਬੀ. ਐੱਲ. ਓ. ਨੂੰ ਮੌਕੇ ‘ਤੇ ਜਮ੍ਹਾ ਕਰਵਾਏ

बटाला

ਰਾਵੀ ਨਿਊਜ ਬਟਾਲਾ  (ਸਰਵਨ ਸਿੰਘ ਕਲਸੀ)

ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ-ਕਮ- ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਮੁਹੰਮਦ ਇਸ਼ਫਾਕ ਆਈ. ਏ. ਐੱਸ.  ਦੇ ਨਿਰਦੇਸ਼ਾਂ ਹੇਠ ਜ਼ਿਲਾ ਨੋਡਲ ਅਫ਼ਸਰ  (ਸਵੀਪ) ਸ. ਹਰਪਾਲ ਸਿੰਘ ਸੰਧਾਵਾਲੀਆ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਗੁਰਦਾਸਪੁਰ  ਦੀ ਅਗਵਾਈ ਹੇਠ  ਜ਼ਿਲ੍ਹਾ  ਸਵੀਪ ਟੀਮ ਗੁਰਦਾਸਪੁਰ ਦੇ ਮੈਂਬਰਾਂ ਸ੍ਰੀ ਰਾਕੇਸ਼ ਗੁਪਤਾ, ਡਾ ਪਰਮਜੀਤ ਸਿੰਘ ਕਲਸੀ (ਨੈਸ਼ਨਲ ਐਵਾਰਡੀ), ਅਮਰਜੀਤ ਸਿੰਘ ਪੁਰੇਵਾਲ, ਗੁਰਮੀਤ ਸਿੰਘ ਭੋਮਾ (ਸਟੇਟ ਐਵਾਰਡੀ) ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਰਬਨ ਅਸਟੇਟ ਬਟਾਲਾ ਦੇ ਘੱਟ ਪੋਲਿੰਗ ਵਾਲੇ ਸਟੇਸ਼ਨਾਂ ਤੇ ਵੋਟਰ  ਚੇਤਨਾ ਨਾਲ ਸਬੰਧਤ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਇਨ੍ਹਾਂ ਘੱਟ ਪੋਲਿੰਗ ਵਾਲੇ ਬੂਥ ਨੰਬਰ 117, 118 ਦੇ ਸੰਬੰਧਤ ਕੌਂਸਲਰ ਸਾਹਿਬਾਨ  ਐਮ. ਸੀ. ਸ੍ਰੀ ਹੀਰਾ ਵਾਲੀਆ ਅਤੇ ਐੱਮ.ਸੀ. ਸਰਦਾਰ ਜਰਮਨਜੀਤ ਸਿੰਘ ਬਾਜਵਾ ਦੇ ਸਹਿਯੋਗ ਨਾਲ ਇਨ੍ਹਾਂ ਬੂਥਾਂ ‘ਤੇ ਪੈਂਦੀਆਂ ਕਲੋਨੀਆਂ ਵਿੱਚ ਵਿਸ਼ੇਸ਼ ਵੋਟਰ ਪ੍ਰਚਾਰ ਕੀਤਾ ਗਿਆ। ਵੋਟਰਾਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਵੋਟਾਂ ਬਣਾਉਣ ਅਤੇ ਸਹੀ ਢੰਗ ਨਾਲ ਵੋਟਾਂ ਪਾਉਣ ਲਈ ਉਤਸ਼ਾਹਤ ਕੀਤਾ ਗਿਆ। ਇਸ ਸੰਬੰਧੀ ਵੋਟਰ ਪ੍ਰਣ ਵੀ ਮੌਕੇ ‘ਤੇ ਕਰਵਾਇਆ ਗਿਆ। ਇਸ ਦੋ ਰੋਜ਼ਾ ਵੋਟਰ ਪ੍ਰਚਾਰ ਦਾ ਨਤੀਜਾ ਇਹ ਨਿਕਲਿਆ ਕਿ 150 ਦੇ ਕਰੀਬ ਵੋਟਾਂ ਦੇ ਫ਼ਾਰਮ ਮੌਕੇ ‘ਤੇ ਭਰੇ ਗਏ, ਜਿਨ੍ਹਾਂ ਵਿੱਚੋਂ 12 ਦੇ ਕਰੀਬ ਨਵੇਂ ਅਠਾਰਾਂ ਸਾਲ ਵਾਲੇ ਵੋਟਰਾਂ ਨੇ ਵੀ ਆਪਣੇ ਫਾਰਮ ਭਰ ਕੇ ਜਮ੍ਹਾ ਕਰਵਾਏ। ਇਸ ਵੋਟਰ ਮੁਹਿੰਮ ਵਿੱਚ ਵਾਰਡ ਨੰਬਰ 19 ਦੇ ਗ੍ਰੀਨ ਸਿਟੀ ਕਾਦੀਆਂ ਰੋਡ ਦੇ ਵਸਨੀਕਾਂ ਵੱਲੋਂ ਖ਼ਾਸ ਉਤਸ਼ਾਹ ਦਿਖਾਇਆ ਗਿਆ ਅਤੇ ਵੱਧ ਤੋਂ ਵੱਧ (120 ਦੇ ਕਰੀਬ) ਆਪਣੀਆਂ ਵੋਟਾਂ ਬਣਾਉਣ ਲਈ ਮੌਕੇ ਤੇ ਫਾਰਮ ਭਰੇ ਗਏ, ਜਿਸ ਵਿੱਚ ਇਸ ਕਲੋਨੀ ਦੇ ਐਮ. ਸੀ. ਸਰਦਾਰ ਜਰਮਨਜੀਤ ਸਿੰਘ ਬਾਜਵਾ ਨੇ ਵਿਸ਼ੇਸ਼  ਸਹਿਯੋਗ ਦਿੱਤਾ । ਇਨ੍ਹਾਂ ਬੂਥਾਂ ਦੇ ਅਰਬਨ ਅਸਟੇਟ, ਲੇਬਰ ਕਲੋਨੀ, ਉਜਾਗਰ ਨਗਰ ਅਤੇ ਗ੍ਰੀਨ ਸਿਟੀ ਦੇ ਵਸਨੀਕਾਂ ਨੂੰ ਡਾ ਪਰਮਜੀਤ ਸਿੰਘ ਕਲਸੀ ਨੇ ਵੋਟਰ ਪ੍ਰਣ ਕਰਵਾਇਆ,  ਗੁਰਮੀਤ ਸਿੰਘ ਭੋਮਾ ਨੇ ਵਿਸ਼ੇਸ਼ ਲੈਕਚਰ ਦਿੱਤੇ, ਸ੍ਰੀ ਰਾਕੇਸ਼ ਗੁਪਤਾ ਅਤੇ ਅਮਰਜੀਤ ਪੁਰੇਵਾਲ ਨੇ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਅਤੇ ਪਾਉਣ ਲਈ ਪ੍ਰੇਰਿਤ ਕੀਤਾ । ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਇਨ੍ਹਾਂ ਬੂਥਾਂ ‘ਤੇ ਵਿਸ਼ੇਸ਼ ਵੋਟਰ ਚੇਤਨਾ   ਨਾਲ ਸੰਬੰਧਤ ਸਵੀਪ ਕਨੋਪੀ ਲਗਾਈ ਗਈ । ਐਸ.ਡੀ.ਐਮ. ਬਟਾਲਾ ਵੱਲੋਂ  ਸਟੈਨੋ ਸ੍ਰੀ ਰਾਜਵਿੰਦਰ ਸਿੰਘ , ਸੈਕਟਰ ਅਫ਼ਸਰ ਜਸਬੀਰ ਸਿੰਘ ਪੌਲੀਟੈਕਨੀਕਲ ਕਾਲਜ ਬਟਾਲਾ, ਬੀਐਲਓ ਰਾਜੇਸ਼ ਕੁਮਾਰ, ਬੀਐਲਓ ਰਾਜਬੀਰ ਸਿੰਘ, ਪੰਚਾਇਤ ਅਫਸਰ ਮਨਜਿੰਦਰ ਸਿੰਘ ਵੱਲੋਂ ਵੀ ਵੋਟਰ ਚੇਤਨਾ ਮੁਹਿੰਮ ਵਿੱਚ ਆਪੋ ਆਪਣੀਆਂ ਕਲੋਨੀਆਂ ਵਿੱਚ ਪੋਲਿੰਗ ਬੂਥਾਂ ਤੇ ਪੋਲਿੰਗ ਨੂੰ ਵਧਾਉਣ ਲਈ ਪ੍ਰੇਰਿਤ ਕੀਤਾ ।

Leave a Reply

Your email address will not be published. Required fields are marked *