Raavi voice # ਜ਼ਿਲਾ ਮੈਜਿਸਟਰੇਟ ਪਠਾਨਕੋਟ ਨੇ ਪਟਾਕੇ/ਆਤਿਸ਼ਬਾਜੀ ਚਲਾਉਣ ਦਾ ਸਮਾਂ ਕੀਤਾ ਨਿਰਧਾਰਿਤ

पठानकोट

ਰਾਵੀ ਨਿਊਜ ਪਠਾਨਕੋਟ

ਸ਼੍ਰੀ ਸੰਯਮ ਅਗਰਵਾਲ ਆਈ.ਏ.ਐਸ. ਜ਼ਿਲਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕੀਤਾ ਹੈ  ਕਿ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਦੀਵਾਲੀ ਦੇ ਤਿਉਹਾਰ ਮੌਕੇ ਸ਼ਾਮ 08:00 ਵਜੇ ਤੋਂ ਰਾਤ 10:00 ਵਜੇ ਤੱਕ, ਕਿ੍ਰਸਮਿਸ/ ਨਵੇਂ ਸਾਲ ਦੀ ਆਮਦ ‘ਤੇ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਅਤੇ ਗੁਰਪੂਰਬ ਵਾਲੇ ਦਿਨ ਨੂੰ ਸਵੇਰੇ 04:00 ਵਜੇ ਤੋਂ ਸਵੇਰੇ 05:00 ਵਜੇ ਤੱਕ ਸਮੇਤ ਸ਼ਾਮ 09:00 ਵਜੇ ਤੋਂ ਰਾਤ 10:00 ਵਜੇ ਤੱਕ ਹੀ ਪਟਾਕੇ/ ਆਤਿਸ਼ਬਾਜੀ ਚਲਾਉਣ ਦੀ ਆਗਿਆ ਦਿੱਤੀ ਹੈ। ਉਕਤ ਦਰਸਾਏ ਗਏ ਦਿਨਾਂ/ਸਮੇਂ ਤੋਂ ਇਲਾਵਾ ਹੋਰ ਕਿਸੇ ਵੀ ਦਿਨ ਪਟਾਕੇ/ ਆਤਿਸ਼ਬਾਜੀ ਆਦਿ ਚਲਾਉਣ ਦੀ ਆਗਿਆ ਨਹੀਂ ਹੋਵੇਗੀ। ਇਹ ਹੁਕਮ 21 ਅਕਤੂਬਰ, 2021 ਤੋਂ ਲਾਗੂ ਹੋ ਕੇ 01 ਜਨਵਰੀ, 2022 ਤੱਕ ਲਾਗੂ ਰਹੇਗਾ। 

Leave a Reply

Your email address will not be published. Required fields are marked *