Raavi voice # ਸੈਕਟਰ 48 ਤੋਂ ਬਾਵਾ ਵਾਈਟ ਹਾਊਸ ਨੂੰ ਆਉਂਦੀ ਸੜਕ ਉਤੇ ਪ੍ਰੀਮਿਕਸ ਪਾਉਣ ਦਾ ਕੰਮ ਮੇਅਰ ਜੀਤੀ ਸਿੱਧੂ ਨੇ ਕਰਵਾਇਆ ਆਰੰਭ

एस.ए.एस नगर

ਰਾਵੀ ਨਿਊਜ ਮੋਹਾਲੀ (ਗੁਰਵਿੰਦਰ ਸਿੰਘ ਮੋਹਾਲੀ)
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ 48 ਤੋਂ ਬਾਵਾ ਵ੍ਹਾਈਟ ਹਾਊਸ ਤੱਕ ਦੀ ਸੜਕ ‘ਤੇ ਪ੍ਰੀਮਿਕਸ ਪਾਉਣ  ਅਤੇ ਕਰਬ ਚੈਨਲਾਂ  ਦੀ ਰਿਪੇਅਰ ਅਤੇ ਪੇਂਟ ਦਾ ਕੰਮ ਆਰੰਭ ਕਰਵਾਇਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਸੜਕ ਦੇ ਕੰਮ ਉਤੇ 98 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕੰਮ ਪਹਿਲਾਂ ਹੀ ਸ਼ੁਰੂ ਹੋ ਜਾਣਾ ਸੀ ਪਰ ਬਰਸਾਤਾਂ ਦਾ ਮੌਸਮ ਲੰਮਾ ਹੋ ਜਾਣ ਕਾਰਨ ਸਡ਼ਕਾਂ ‘ਤੇ ਪ੍ਰੀਮਿਕਸ ਨਹੀਂ ਸੀ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਪੂਰੀ ਤੇਜ਼ੀ ਨਾਲ ਇਸ ਸੜਕ ਦੇ ਨਾਲ ਨਾਲ ਮੁਹਾਲੀ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਉਤੇ ਪ੍ਰੀਮਿਕਸ ਪਾਇਆ ਜਾਵੇਗਾ ਅਤੇ ਇਸ ਤੋਂ ਬਾਅਦ ‘ਬੀ’ ਸੜਕਾਂ ਅਤੇ ਅੰਦਰੂਨੀ ਸੜਕਾਂ ਦੀ ਵਾਰੀ ਆਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਾਰਡਾਂ ਵਿੱਚ ਪੰਜ ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ ਉੱਥੇ ਅੰਦਰੂਨੀ ਸੜਕਾਂ ਉੱਤੇ ਵੀ ਪ੍ਰੀਮਿਕਸ ਪਾ ਕੇ ਸੜਕਾਂ ਦੀ ਨੁਹਾਰ ਬਦਲੀ ਜਾਵੇਗੀ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਸ਼ਹਿਰ ਵਿੱਚ ਵਿਕਾਸ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕੀ ਅੱਜ ਮੁਹਾਲੀ ਦਾ ਇੱਕ ਵੀ ਖੇਤਰ ਅਜਿਹਾ ਨਹੀਂ ਹੈ ਜੋ ਵਿਕਾਸ ਦੇ ਕੰਮ ਤੋਂ ਵਾਂਝਾ ਹੋਵੇ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਵਿਤਕਰੇ ਦੇ ਪੂਰੇ ਮੋਹਾਲੀ ਵਿਚ ਧੜਾ ਧੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਵੱਡੀ ਗੱਲ ਇਹ ਹੈ ਕਿ  ਕੀ ਇਹ ਵਿਕਾਸ ਕਾਰਜ ਮੋਹਾਲੀ ਦੇ ਲੋਕਾਂ ਦੀਆਂ ਲੋੜਾਂ ਅਤੇ ਰਾਏ ਅਨੁਸਾਰ ਹੀ ਕਰਵਾਏ ਜਾ ਰਹੇ ਹਨ ਕਿ ਨਾਲ ਹੀ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਪੂਰੀ ਪਾਰਦਰਸ਼ਤਾ ਵਰਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਮੋਹਾਲੀ ਦੀਆਂ ਸੜਕਾਂ ਉੱਤੇ ਜਿੱਥੇ ਵੀ ਖੱਡੇ ਪਏ ਹੋਏ ਸਨ ਉਥੇ ਪੈਚ ਵਰਕ  ਕਰਵਾਇਆ ਜਾ ਚੁੱਕਿਆ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਉਨ੍ਹਾਂ ਕਿਹਾ ਕਿ ਇਹੀ ਨਹੀਂ ਇਸ ਤੋਂ ਇਲਾਵਾ ਮੋਹਾਲੀ ਦੀ ਸੀਵਰੇਜ ਲਾਈਫ ਲਾਈਨ ਵਾਲੀ ਸੜਕ ਉੱਤੇ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ  ਛੇਤੀ ਹੀ ਇਸ ਸੜਕ ਦਾ ਕੰਮ ਵੀ ਮੁਕੰਮਲ ਕਰ ਕੇ ਇਸ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸੜਕ ਨਵੀਂ ਪੈ ਰਹੀ ਹੈ ਇਸ ਲਈ ਇੱਥੇ ਮਿੱਟੀ ਦੀ ਲੇਅਰਿੰਗ ਦੀ ਵੀ ਵਾਰ ਵਾਰ ਜਾਂਚ ਹੁੰਦੀ ਹੈ ਤੇ ਇਹ ਜਾਂਚ ਪੀਏਯੂ ਦੇ ਮਾਹਿਰਾਂ ਵੱਲੋਂ ਕੀਤੀ ਜਾਂਦੀ ਹੈ  ਤਾਂ ਜੋ ਸੜਕ ਦੇ ਕੰਮ ਵਿੱਚ  ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। ਇਸ ਮੌਕੇ ਕੌਂਸਲਰ ਕੁਲਵੰਤ ਸਿੰਘ ਕਲੇਰ ਸਮੇਤ ਹੋਰ ਇਲਾਕਾ ਵਾਸੀ ਅਤੇ ਨਿਗਮ ਦੀ ਐਕਸੀਅਨ ਅਵਨੀਤ ਕੌਰ  ਵੀ ਹਾਜ਼ਰ ਸਨ।

Leave a Reply

Your email address will not be published. Required fields are marked *