Raavi voice # ਸਿਟੀਜਨ ਵੈਲਫੇਅਰ ਅਤੇ ਡਿਵੈਲਪਮਂੈਟ ਫੋਰਮ ਵਲੋਂ ਵਿਧਾਇਕ ਸਿੱਧੂ ਵਲੋਂ ਮੁੱਖ ਮੰਗਾਂ ਮੁੱਖ ਮੰਤਰੀ ਚੰਨੀ ਅੱਗੇ ਰੱਖਣ ਦਾ ਸਵਾਗਤ

एस.ए.एस नगर

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਸਿਟੀਜਨਜ ਵੈਲਫੇਅਰ ਅਤੇ ਡਿਵੈਲਪਮਂੈੈਟ ਫੋਰਮ  ਐਸ ਏ ਐਸ ਨਗਰ ਮੁਹਾਲੀ ਦੇ ਪ੍ਰਧਾਨ ਪਰਮਜੀਤ ਸਿੰਘ ਹੈਪੀ ਕੌਂਸਲਰ ਅਤੇ ਜਰਨਲ ਸਕੱਤਰ ਕੇ ਐਲ ਸ਼ਰਮਾ  ਨੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਵਲੋਂ ਮੁਹਾਲੀ ਵਿੱਚ 350 ਬਿਸਤਰਿਆਂ ਦੇ ਹਸਪਤਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖੇ ਜਾਣ ਦੀ ਕਾਰਵਾਈ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਇਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਫਾਇਦਾ ਹੋਵੇਗਾ।
ਉਹਨਾਂ ਕਿਹਾ ਕਿ ਸਾਬਕਾ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਮੁਹਾਲੀ ਦੇ ਵਿਕਾਸ ਦੇ ਕੰਮ ਮੁੱਖ ਮੰਤਰੀ ਅੱਗੇ ਰੱਖਣ ਅਤੇ ਮੁੱਖ ਮੰਤਰੀ ਵਲੋਂ ਇਹ ਸਾਰੇ ਕੰਮ ਤੁਰੰਤ ਪ੍ਰਭਾਵ ਨਾਲ ਮੰਨਣ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਹਨਾਂ ਕਿਹਾ ਕਿ ਨੀਡ ਬੇਸਡ ਪਾਲਿਸੀ ਲਾਗੂ ਕਰਨ ਦੀ ਮੰਗ ਮੰਨਣ ਨਾਲ ਮੁਹਾਲੀ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਨਾਲ ਕੁਆਟਰਾਂ ਅਤੇ ਫਲੈਟਾਂ ਆਦਿ ਵਿੱਚ ਕੀਤੀਆਂ ਵਾਧੂ ਉਸਾਰੀਆਂ ਰੈਗੁੂਲਰ ਹੋ ਜਾਣਗੀਆਂ ਅਤੇ ਮੁਹਾਲੀ ਨਿਵਾਸੀਆਂ ਨੂੰ ਲਗਾਏ ਜਾਣ ਵਾਲੇ ਜੁਰਮਾਨਿਆਂ ਤੋਂ ਰਾਹਤ ਮਿਲੇਗੀ।

Leave a Reply

Your email address will not be published. Required fields are marked *