Raavi Voice # ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਸਿੱਧੇ ਬੈਕ ਖਾਤਿਆਂ ਵਿਚ ਭੇਜੀਆਂ ਜਾਣ-ਮੈਬਰ ਪੰਜਾਬ ਰਾਜ ਸਫਾਈ ਕਮਿਸ਼ਨ

पंजाब

ਰਾਵੀ ਨਿਊਜ ਅੰਮ੍ਰਿਤਸਰ

ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਪੰਜਾਬ ਰਾਜ ਸਫਾਈ ਕਮਿਸਨ  ਦੇ ਮੈਂਬਰ ਸ: ਇੰਦਰਜੀਤ ਸਿੰਘ  ਨੇ ਸਪੱਸ਼ਟ ਕੀਤਾ ਕਿ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਸਿੱਧੀਆਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀਆਂ ਜਾਣ  ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ਉਤੇ ਹੱਲ ਕੀਤਾ ਜਾਵੇ।  ਉਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨ ਬਹੁਤ ਗੰਭੀਰ ਹੈ। ਸ: ਇੰਦਰਜੀਤ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਵੀ ਸਫਾਈ ਕਰਮਚਾਰੀਆਂ ਨੂੰ  ਆਉਂਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕਰੀਏ।ਸ੍ਰ ਇੰਦਰਜੀਤ ਸਿੰਘ  ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸੀਵਰੇਜ ਦੀ ਸਫਾਈ ਮਸ਼ੀਨਾਂ ਨਾਲ ਹੀ ਕਰਵਾਈ ਜਾਵੇ। ਜੇਕਰ ਕਿਸੇ ਕਾਰਨ ਸਫਾਈ ਲਈ ਕਿਸੇ ਕਰਮਚਾਰੀ ਨੂੰ ਅੰਦਰ ਭੇਜਣ ਦੀ ਲੋੜ ਹੋਵੇ ਤਾਂ ਸਾਰੇ ਸੁਰੱਖਿਆ ਮਾਨਕਾਂ ਨੂੰ ਅਪਨਾਇਆ ਜਾਵੇ। ਉਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਅਦਾਇਗੀਆਂ ਆਨ ਲਾਈਨ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾਣ। ਉਨਾਂ ਸਪੱਸ਼ਟ ਕੀਤਾ ਕਿ ਸਫਾਈ ਕਰਮਚਾਰੀਆਂ ਨੂੰ ਹੱਥਾਂ ਉਤੇ ਪਾਉਣ ਲਈ ਦਸਤਾਨੇ, ਮੂੰਹ ਲਈ ਮਾਸਕ, ਯੂਨੀਫਾਰਮ ਆਦਿ ਵੀ ਸਮੇਂ-ਸਮੇਂ ਸਿਰ ਮਹੁੱਈਆ ਕਰਵਾਏ ਜਾਣ, ਤਾਂ ਜੋ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਣ। ਮੈਂਬਰ ਪੰਜਾਬ ਰਾਜ ਸਫਾਈ ਕਮਿਸ਼ਨ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਦਾ ਪੀ:ਪੀ:ਐਫ ਕੱਟਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕਿਸੇ ਸਫਾਈ ਕਰਮਚਾਰੀ ਦੀ ਸੀਵਰੇਜ ਸਾਫ ਕਰਦੇ ਸਮੇਂ ਮੌਤ ਹੋ ਜਾਂਦੀ ਹੈ ਤਾਂ ਹਦਾਇਤਾਂ ਅਨੁਸਾਰ 10 ਲੱਖ ਰੁਪਏ ਅਤੇ ਮ੍ਰਿਤਕ ਕਰਮਚਾਰੀ ਦੇ ਪਰਿਵਾਰ ਵਿੱਚੋ ਇਕ ਮੈਂਬਰ ਨੂੰ ਨੌਕਰੀ ਜਰੂਰ ਦਿੱਤੀ ਜਾਵੇ। ਇੰਦਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ  ਸਫਾਈ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਤੁਰੰਤ ਦਿੱਤੀ ਜਾਵੇ, ਤਾਂ ਜੋ ਉਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਅਸਾਨੀ ਨਾਲ ਚੱਲਦਾ ਰਹੇ।  ਉਨਾਂ ਨੇ  ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਸਮੇ ਸਿਰ ਦੇਣਾ ਯਕੀਨੀ ਬਨਾਉਣ ਤੇ ਬਣਦੀਆਂ ਤਰੱਕੀਆਂ ਅਤੇ ਮਹਿੰਗਾਈ ਭੱਤੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਲੋ-ਨਾਲ ਦੇਣੇ ਯਕੀਨੀ ਬਨਾਉਣ ਦੀ ਹਦਾਇਤ ਕੀਤੀ।   ਉਨਾਂ ਇਸ ਤੋਂ ਇਲਾਵਾ ਕਾਮਿਆਂ ਦੀਆਂ ਛੁੱਟੀਆਂ ਆਦਿ ਦੇ ਵੇਰਵੇ ਵੀ ਲਏ ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੀ ਸੁਣੀਆਂ। ਉਨਾਂ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਕਮਿਸ਼ਨ ਤੁਹਾਡੇ  ਹੱਕਾਂ ਲਈ ਦ੍ਰਿੜ ਹੈ।  ਇਸ ਮੌਕੇ ਜਾਇੰਟ ਕਮਿਸ਼ਨਰ ਨਗਰ ਨਿਗਮ ਸ੍ਰ ਹਰਦੀਪ ਸਿੰਘ, ਐਸ:ਡੀ:ਐਮ ਅਮ੍ਰਿਤਸਰ -1 ਸ੍ਰੀ ਟੀ ਬੈਨਿਥ, ਜਿਲ੍ਹਾਸਮਾਜਿਕ ਤੇ ਨਿਆਂ ਅਧਿਕਾਰਤਾ ਅਫਸਰ ਸ੍ਰੀ ਸੰਜੀਵ ਮੰਨਣ, ਡਾ: ਯੋਗੇਸ਼ ਅਰੋੜਾ, ਏ:ਡੀ:ਸੀ:ਪੀ ਸ੍ਰ ਸਰਬਜੀਤ ਸਿੰਘ, ਸਫਾਈ ਕਰਮਚਾਰੀ ਐਸੋਸੀਏਸਨ ਦੇ ਮੈਂਬਰ ਸ੍ਰੀ ਵਿਨੋਦ ਬਿੱਟਾ ਅਤੇ ਆਸ਼ੂ ਨਾਹਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ। 

Share and Enjoy !

Shares

Leave a Reply

Your email address will not be published.