Raavi voice # ਸਟੇਟ ਅਵਾਰਡੀ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਸ ਕਾਊਸਲਰ ਐਸਐਸਪੀ ਗੁਰਦਾਸਪੁਰ ਵੱਲੋਂ ਸਨਮਾਨਿਤ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਡਾਕਟਰ ਨਾਨਕ ਸਿੰਘ ਆਈਪੀਐਸ ਜੀ ਵੱਲੋਂ ਸਟੇਟ ਅਵਾਰਡੀ ਪਰਮਿੰਦਰ ਸਿੰਘ ਸੈਣੀ  ਜ਼ਿਲ੍ਹਾ ਗਾਈਡੈਂਸ ਕਾਊਂਸਲਰ  -ਕਮ- ਸਕੱਤਰ ਸਮਰਪਣ ਸੋਸਾਇਟੀ ਗੁਰਦਾਸਪੁਰ ਨੂੰ ਆਪਣੇ ਦਫ਼ਤਰ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਨਾਨਕ ਸਿੰਘ ਆਈਪੀਐਸ ਐਸਐਸਪੀ ਨੇ ਦੱਸਿਆ ਕਿ ਪਰਮਿੰਦਰ ਸਿੰਘ ਸੈਣੀ ਸਟੇਟ ਅਵਾਰਡੀ ਵੱਲੋਂ  ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੱਲੋਂ ਸ਼ੁਰੂ ਕੀਤੀ ਪੁਲਿਸ ਵਿਭਾਗ ਅਤੇ ਹੋਰਨਾਂ ਵਿਭਾਗਾਂ ਵਿੱਚ ਭਰਤੀ ਲਈ ਕੋਚਿੰਗ ਤੇ ਟ੍ਰੇਨਿੰਗ ਵਿੱਚ ਟੀਮ ਲੀਡਰ  ਬਣ ਕੇ ਕੰਮ ਕੀਤਾ। ਉਹਨਾਂ ਦੁਆਰਾ ਕੀਤੀ ਕੈਰੀਅਰ ਗਾਈਂਡੈਸ, ਕਾਊਂਸਲਿੰਗ ਤੇ ਮੋਟੀਵੇਸਨ ਸਦਕਾ ਹੀ 1500 ਤੋਂ ਵੱਧ  ਨੌਜਵਾਨਾਂ ਨੇ ਲਿਖਤੀ ਪ੍ਰੀਖਿਆ ਦੀ ਕੋਚਿੰਗ ਅਤੇ  ਫਿਜੀਕਲ ਟੈਸਟ ਦੀ ਟ੍ਰੇਨਿੰਗ ਲਈ ਅਤੇ ਅੱਗੇ ਵੀ ਲੈ ਰਹੇ ਹਨ।  ਇਨ੍ਹਾਂ ਦੀ ਸਮੁੱਚੀ ਟੀਮ ਦੁਆਰਾ ਕੀਤੇ ਉਪਰਾਲਿਆਂ ਸਦਕਾ ਹੀ ਲੋੜਵੰਦ ਹੋਣਹਾਰ ਨੌਜਵਾਨਾਂ ਨੂੰ ਕਿਤਾਬਾਂ, ਘਿਓ,ਟੀ ਸ਼ਰਟਾਂ ਅਤੇ ਟੈਸਟ ਲਈ ਫ਼ੀਸ ਮੁਹੱਈਆ ਕਰਵਾਈ ਗਈ

ਹੈ ਤੇ ਹੋਣਹਾਰ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਅੱਗੇ ਕਿਹਾ ਕਿ ਨਿਰਸੁਆਰਥ ਕੀਤੀ ਲੋਕ ਸੇਵਾ  ਹੀ ਇਨਸਾਨ ਨੂੰ ਪਹਿਚਾਣ ਤੇ ਸਨਮਾਨ ਦਵਾਉਦੀ ਹੈ,ਜ਼ਿਲ੍ਹਾ ਪੁਲਿਸ ਗੁਰਦਾਸਪੁਰ ਉਹਨਾਂ ਦੀ ਸਮੁੱਚੀ ਟੀਮ ਨੂੰ ਉਹਨਾਂ ਵੱਲੋਂ ਨੌਜਵਾਨਾਂ ਦੀ ਭਲਾਈ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਸਨਮਾਨਿਤ ਕਰਦਿਆਂ ਮਾਣ ਮਹਿਸੂਸ ਕਰਦੀ ਅਤੇ ਆਸ ਕਰਦੀ ਹੈ ਕਿ ਉਹ ਲੋਕ ਭਲਾਈ ਦੇ ਕੰਮ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਸੇਧ ਦਿੰਦੇ ਰਹਿਣਗੇ। ਇਸ ਮੌਕੇ ਪਰਮਿੰਦਰ ਸਿੰਘ ਸੈਣੀ ਸਟੇਟ ਅਵਾਰਡੀ ਨੇ ਮਾਨਯੋਗ ਐਸਐਸਪੀ  ਡਾਕਟਰ ਨਾਨਕ ਸਿੰਘ ਆਈਪੀਐਸ ਜੀ ਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ  ਦਾ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਸਮੁੱਚੀ ਟੀਮ ਲੋਕ‌ ਭਲਾਈ ਦੇ ਕੰਮ ਨਿਰੰਤਰ ਕਰਦੀ ਰਹੇਗੀ।

Leave a Reply

Your email address will not be published. Required fields are marked *