Raavi voice # ਸ਼੍ਰੀ ਸ਼ੇਸ਼ਨਾਗ ਮੰਦਿਰ ਝਬਕਰਾ ਵਿਚ ਤੁਲਸੀ ਵਿਆਹ ਦਾ ਆਯੋਜਨ ਧੂਮਧਾਮ ਨਾਲ ਕੀਤਾ ਗਿਆ

धर्म

ਰਾਵੀ ਨਿਊਜ ਗੁਰਦਾਸਪੁਰ

ਅੱਜ ਸ਼੍ਰੀ ਸ਼ੇਸ਼ਨਾਗ ਮੰਦਿਰ ਝਬਕਰਾ ਵਿਚ ਤੁਲਸੀ ਵਿਆਹ ਦਾ ਆਯੋਜਨ ਕੀਤਾ ਗਿਆ ਬਾਬਾ ਗਣੇਸ਼ ਜੀ ਦੀ ਰਹਿਨੁਮਾਈ ਵਿੱਚ ਇਹ ਸਾਰਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੇ ਹਲਕਾ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਅਤੇ ਦੂਰ-ਦੂਰ ਤੋਂ ਆਇਆ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਅਸ਼ੀਰਵਾਦ ਲਿਆ। ਇਸ ਤੁਲਸੀ ਵਿਵਾਹ ਵਿੱਚ ਪਿੰਡ ਮਰਾੜੇ ਤੋਂ ਬਾਬਾ ਬਾਲਾ ਨਾਥ ਜੀ ਠਾਕੁਰ ਜੀ ਨੂੰ ਰੱਥ ਵਿੱਚ ਵਿਰਾਜਮਾਨ ਕਰਕੇ ਬਰਾਤ ਲਿਆਏ। ਅਤੇ ਸ਼੍ਰੀ ਸ਼ੇਸ਼ਨਾਗ ਦਰਬਾਰ ਵੱਲੋਂ ਬਰਾਤ ਦਾ ਭਰਵਾਂ ਸਵਾਗਤ ਕੀਤਾ ਗਿਆ ਜਿਸ ਵਿਚ ਪਹਿਲਾਂ ਮਿਲਣੀ ਦੀ ਰਸਮ ਅਦਾ ਕੀਤੀ ਗਈ।ਅਤੇ ਬਾਅਦ ਵਿੱਚ ਰੀਬਨ ਕੱਟ ਕੇ ਬਰਾਤ ਦਾ ਵੈਲਕਮ ਕੀਤਾ ਗਿਆ। ਇਸ ਮੌਕੇ ਤੇ ਬਰਾਤੀਆਂ ਵੱਲੋਂ ਢੋਲ ਦੀ ਥਾਪ ਕੇ ਖ਼ੂਬ ਭੰਗੜਾ ਪਾਇਆ ਗਿਆ। ਸ਼੍ਰੀ ਸ਼ੇਸ਼ਨਾਗ ਦਰਬਾਰ ਵੱਲੋਂ ਬਰਾਤੀਆਂ ਲਈ ਅਲੱਗ-ਅਲੱਗ ਪਕਵਾਨ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸ ਮੌਕੇ ਤੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਸਬੰਧ ਵਿੱਚ ਬਾਬਾ ਗਣੇਸ਼਼ ਜੀ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੁੰਦੀ ਹੈ। ਕੀ ਅਸੀਂ ਵੱਧ ਤੋਂ ਵੱਧ ਆਪਣੇੇ ਤਿਉਹਾਰਾਂ ਨੂੰ ਪੁਰਾਣੀ ਪਰੰਪਰਾ ਦੇੇੇੇੇੇ ਨਾਲ ਮਨਾਈਏ ਤਾਂ ਜੋ ਸਾਡੇੇ ਬੱਚਿਆਂ ਨੂੰ ਤਿਉਹਾਰਾ ਅਤੇ ਸਨਾਤਨ ਬਾਰੇ ਸਹੀ ਜਾਣਕਾਰੀ ਮਿਲਸਕੇ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਲਈ ਇਹ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਜੋ  ਅਗਾਂਹ ਵੀ ਏਦਾਂ ਹੀ ਚੱਲਦੇ ਰਹਿਣਗੇ।

Leave a Reply

Your email address will not be published. Required fields are marked *