Raavi Voice # ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

बटाला

ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)

ਸ਼੍ਰੀ ਗੁਰੂ ਰਾਮ ਦਾਸ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਕਰਤਾਰ ਸਿੰਘ  ਸੰਧੂ ( ਕਰਨਾਲ ਵਾਲਿਆਂ) ਦੇ ਚਰਨ ਸੇਵਕ ਬਾਬਾ ਦਲਜੀਤ ਸਿੰਘ ਜੀ (ਕਾਲਾ ਵੀਰ) ਸੇਖਵਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਸੰਗਤਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਗੁਰੂ ਘਰਦੇ ਪ੍ਰਸਿੱਧ ਕੀਰਤਨੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਗੁਰੂੁ ਇਤਿਹਾਸ ਰਾਹੀ ਸੰਗਤਾਂ ਨੂੰ ਗੁਰੂ ਚਰਨਾ ਨਾਲ ਜੌੜਿਆ ਗਿਆ। ਇਸ ਸਮਾਗਮ ਵਿੱਚ ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਕੀਰਤਨ ਸਮਾਗਮ ਵਿੱਚ ਰਾਗੀ ਭਾਈ ਬਲਦੇਵ ਸਿੰਘ ਸੇਖਵਾਂ, ਭਾਈ ਸੁੱਖਵੰਤ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਮਹਿਲ ਸਿੰਘ ਚੰਡੀਗੜ ੍ਹਵਾਲੇ, ਭਾਈ ਫੌਜਾ ਸਿੰਘ ਸਾਗਰ ਕਵੀਸ਼ਰੀ ਜਥਾ, ਭਾਈ ਬਲਬੀਰ ਸਿੰਘ ਪਾਰਸ ਢਾਡੀ ਜੱਥਾ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕਵੀਸ਼ਰ ਭਾਈ ਮਹਿਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਸੰਗਤਾਂ  ਨੂੰ ਸ਼੍ਰੀ ਗੁਰੂ ਰਾਮ ਦਾਸ ਜੀ ਦੇ ਇਤਿਹਾਸ ਅਤੇ ਜੀਵਨ ਬਿਰਤਾਂਤ ਨੂੰ ਸੰਗਤਾਂ  ਸਾਹਮਣੇ ਕਵੀਸ਼ਰੀ ਰਾਹੀ ਪੇਸ਼ ਕੀਤਾ। ਇਸ ਮੌਕੇ ਸੰਗਤਾਂ  ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਕਾਲਾ ਵੀਰ ਨੇ ਸੰਗਤਾਂ ਦਾ ਧੰਨਵਾਦ ਕਰਦਿਆ ਕਿਹਾ ਗੁਰੂ ਸਾਹਿਬ ਜੀ ਦੇ ਦਰਸਾਏ ਜੀਵਨ  ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਇਸ ਮੌਕੇ ਸ. ਮਹਿੰਦਰ ਸਿੰਘ ਸਰਪੰਚ, ਰਣਜੀਤ ਕੌਰ ਸਰਪੰਚ ਪਿੰਡ ਸੇਖਵਾਂ, ਬਲਦੇਵ ਸਿੰਘ, ਨਰਿੰਦਰ ਸਿੰਘ, ਵੀਰਪਾਲ ਸਿੰਘ, ਜੋਤ ਸਿੰਘ ਛੋਟੇ ਬੱਚੇ, ਲਵਲੀਨ ਸਿੰਘ ਅਤੇ ਹੋਰ ਸੰਗਤਾਂ  ਨੇ ਸੇਵਾ ਕਰਕੇ ਗੁਰੂ ਦਾ ਜੱਸ ਖਟਿਆ।

Leave a Reply

Your email address will not be published. Required fields are marked *