Raavi voice # ਵਿਦਿਆਰਥੀਆ ਦੇ ਸੁਨਹਿਰੀ ਭਵਿੱਖ ਦਾ ਗਵਾਹ ਬਣ ਰਹੀ ਹੈ ਆਈ.ਟੀ. ਕੰਪਨੀ ‘ਸੀ.ਬੀ.ਏ ਇਨਫੋਟੈਕ’

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਆਈ.ਟੀ. ਕੰਪਨੀ ‘ਸੀ.ਬੀ.ਏ ਇਨਫੋਟੈਕ’ ਗੁਰਦਾਸਪੁਰ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦਾ ਗਵਾ ਬਣ ਰਹੀ ਹੈ ਕਿਊਂਕਿ ਜਿਹੜੇ ਕੋਰਸ ‘ਸੀ.ਬੀ.ਏ ਇਨਫੋਟੈਕ’ ਕਰਵਾ ਰਹੀ ਹੈ ਉਸ ਨਾਲ ਵਿਦਿਆਰਥੀਆਂ ਨੂੰ ਨੌਕਰੀਆਂ ਦੇ ਕਈ ਮੌਕੇ ਉਪਲਬੱਧ ਹੋਣਗੇਂ ਅਤੇ ਵਿਦਿਆਰਥੀਆ ਦਾ ਮਾਨਸਿਕ ਵਿਕਾਸ ਵੀ ਹੋਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ‘ਸੀ.ਬੀ.ਏ ਇਨਫੋਟੈਕ’ ਦੇ ਐਮ.ਡੀ ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਉਹਨਾ ਦੀ ਇੰਸਟੀਚਿਊਟ ਵਿਖੇ ਬੇਸਿਕ ਕੰਪਿਊਟਰ, ਸਾਫਟਵੇਅਰ ਡਿਵੈਲਪਮੈਂਟ, ਡਿਜੀਟਲ ਮਾਰਕੀਟਿੰਗ, ਫੈਸ਼ਨ ਡਿਜਾਈਨਿੰਗ, ਵੈਬ ਡਿਵੈਲਪਮੈਂਟ, ਸੀ. ਸੀ+, ਐਚ.ਟੀ.ਐਮ.ਐਲ, ਡੋਟਨੈਟ, ਜਾਵਾ, ਐਂਡਰੋਈਡ, ਆਟੋਕਾਡ, ਡੀ.ਸੀ.ਏ, ਪੀ.ਜੀ.ਡੀ.ਸੀ.ਏ, ਵੈਬ ਡਿਜਾਈਨਿੰਗ, ਟੈਲੀ, ਫੋਟੋਸ਼ਾਪ, ਸਕੂਲ ਅਤੇ ਕਾਲਜ ਪ੍ਰੋਜੈਕਟ, ਸਕੂਲ ਅਤੇ ਕਾਲਜ ਸਸੈਸਮੈਂਟ ਵਰਗ ਅਹਿਮ ਕੋਰਸ ਤਜਰਬੇਕਾਰ ਅਤੇ ਹੋਣਹਾਰ ਸਟਾਫ ਵਲੋਂ ਕਰਵਾਏ ਜਾਂਦੇ ਹਨ। ਇਹਨਾਂ ਕੋਰਸਾਂ ਦੀ ਮਾਰਕੀਟ ਵਿਚ ਬਹੁਤ ਹੀ ਜਿਆਦਾ ਡਿਮਾਂਡ ਹੈ ਅਤੇ +2 ਪਾਸ ਵਿਦਿਆਰਥੀ ਵੀ ਚੰਗੀ ਨੌਕਰੀ ਹਾਸਲ ਕਰ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਮੰਗ ’ਤੇ ‘ਸੀ.ਬੀ.ਏ ਇਨਫੋਟੈਕ’ ਵਲੋਂ ਡਿਜੀਟਲ ਮਾਰਕੀਟਿੰਗ ਮਾਸਟਰ ਕੋਰਸ ਅਤੇ ਇੰਗਲਿਸ਼ ਸਪੀਕਿੰਗ ਕੋਰਸ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇੰਜੀ:ਸੰਦੀਪ ਕੁਮਾਰ ਨੇ ਕਿਹਾ ਕਿ ਪਹਿਲਾਂ ਅਜਿਹੇ ਕੋਰਸ ਕਰਨ ਲਈ ਵਿਦਿਆਰਥੀਆ ਨੂੰ ਚੰਡੀਗੜ ਜਾਣਾ ਪੈਂਦਾ ਸੀ ਪ੍ਰੰਤੂ ਹੁਣ ਗੁਰਦਾਸਪੁਰ ਵਿਚ ਹੀ ਵਿਦਿਆਰਥੀਆਂ ਨੂੰ ਉਚ ਪੱਧਰੀ ਕੋਰਸ ਕਰਵਾਏ ਜਾ ਰਹੇ ਹਨ। ਉਹਨਾ ਕਿਹਾ ਕਿ ਸਾਡਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਅਜਿਹੇ ਕੋਰਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਜੋ ਵਿਦਿਆਰਥੀਆਂ ਦੇ ਭਵਿੱਖ ਲਈ ਬੇਹਦ ਲਾਹੇਵੰਦ ਸਾਬਿਤ ਹੋਣਗੇਂ। ਇੰਜੀ:ਸੰਦੀਪ ਕੁਮਾਰ ਨੇ ਦੱਸਿਆ ਕਿ ਸਾਰੇ ਕੋਰਸਾਂ ਦੀ ਫੀਸ ਬਹੁਤ ਹੀ ਘੱਟ ਰਖੀ ਗਈ ਹੈ। ਇਸ ਤੋਂ ਇਲਾਵਾ 5 ਕਲਾਸ ਤੋਂ ਉਪਰ ਦੇ ਵਿਦਿਆਰਥੀਆਂ ਨੂੰ ਬੇਸਿਕ ਕੰਪਿਊਟਰ ਵੀ ਕਰਵਾਇਆ ਜਾਂਦਾ ਹੈ ਕਿਊਂਕਿ ਅੱਜ ਦੇ ਯੁੱਗ ਵਿਚ ਕੰਪਿਊਟਰ ਦਾ ਗਿਆਨ ਹੋਣਾ ਸਭ ਤੋਂ ਅਹਿਮ ਹੈ ਕਿਊੂਕਿ ਜੇਕਰ ਬੱਚਿਆਂ ਨੂੰ ਕੰਪਿਊਟਰ ਦਾ ਗਿਆਨ ਨਾ ਹੋਵੇਗਾ ਤਾਂ ਉਹ ਆਪਣਾ ਚੰਗਾ ਭਵਿੱਖ ਨਹੀਂ ਬਣ ਸਕਦੇ।

Leave a Reply

Your email address will not be published. Required fields are marked *