Raavi voice # ਮੁੱਖ ਮੰਤਰੀ ਨੇ ਰੱਖਿਆ ਮੋਹਾਲੀ ਦੇ ਸੈਕਟਰ 66 ਵਿਚ 350 ਬੈੱਡ ਵਾਲੇ ਸਿਵਲ ਹਸਪਤਾਲ ਦਾ ਨੀਂਹ ਪੱਥਰ

एस.ए.एस नगर

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋੋਹਾਲੀ)

ਮੋਹਾਲੀ ਸ਼ਹਿਰ ਵਾਸਤੇ ਅੱਜ ਦਾ ਦਿਨ ਇਤਿਹਾਸਕ ਬਣ ਗਿਆ ਹੈ ਜਦੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਨਾ ਸਿਰਫ 350 ਬੈੱਡ ਵਾਲੇ ਹਸਪਤਾਲ ਦਾ ਉਦਘਾਟਨ ਕੀਤਾ ਹੈ ਸਗੋਂ ਮੋਹਾਲੀ ਨੂੰ ਢੇਰਾਂ ਸੌਗਾਤਾਂ ਦਿੰਦਿਆਂ ਵਰਿ੍ਹਆਂ ਪੁਰਾਣੀਆਂ ਮੰਗਾਂ ਵੀ ਪੂਰੀਆਂ ਕੀਤੀਆਂ ਹਨ। ਇਹ ਸਾਰਾ ਕੁੱਝ ਹਲਕਾ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਬਦੌਲਤ ਹੋਇਆ ਹੈ ਜਿਨ੍ਹਾਂ ਨੇ ਮੋਹਾਲੀ ਦੇ ਲੋਕਾਂ ਦੀਆਂ ਮੰਗਾਂ ਦੀ ਪੂਰਤੀ ਲਈ ਦਿਨ ਰਾਤ ਇਕ ਕੀਤਾ ਰੱਖਿਆ ਹੈ।
ਇਹ ਗੱਲ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਮੁੱਖ ਮੰਤਰੀ ਦੀ ਮੋਹਾਲੀ ਫੇਰੀ ਤੋਂ ਬਾਅਦ ਗੱਲਬਾਤ ਕਰਦਿਆਂ ਕਹੀ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਮੇਅਰ ਜੀਤੀ ਸਿੱਧੂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਵਲੋਂ ਅੱਜ ਮੋਹਾਲੀ ਸਬੰਧੀ ਕੀਤੇ ਗਏ ਫੈਸਲਿਆਂ ਤੋਂ ਬਾਅਦ ਮੋਹਾਲੀ ਦਾ ਹਰ ਵਸਨੀਕ ਅੱਜ ਖੁਸ਼ੀ ਮਹਿਸੂਸ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾ ਸਿਰਫ ਮੋਹਾਲੀ ਵਾਸਤੇ ਮੁੱਖ ਮੰਤਰੀ ਨੇ ਅਹਿਮ ਐਲਾਨ ਕੀਤੇ ਹਨ ਸਗੋਂ ਹਲਕਾ ਵਿਧਾਇਕ ਨੂੰ ਇੱਥੋਂ ਤਕ ਕਿਹਾ ਹੈ ਕਿ ਉਹ ਖਾਲੀ ਕਾਗਜਾਂ ਤੇ ਦਸਤਖਤ ਕਰਵਾ ਲੈਣ ਅਤੇ ਜਿੰਨੇ ਮਰਜੀ ਕੰਮ ਪਾ ਲੈਣ, ਉਨ੍ਹਾਂ ਦੇ ਸਾਰੇ ਕੰਮ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਹੈ ਕਿ ਮੋਹਾਲੀ ਨੂੰ ਮਾਅਰਕੇ ਦਾ ਸ਼ਹਿਰ ਬਣਾਇਆ ਜਾਵੇਗਾ ਅਤੇ ਇਸ ਲਈ ਨਗਰ ਨਿਗਮ ਨੂੰ ਫੰਡ ਅਲਾਟ ਕੀਤੇ ਜਾਣਗੇ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਦੇ ਲੋਕਾਂ ਦੀ ਨੀਡ ਬੇਸਡ ਪਾਲਸੀ ਅਤੇ ਬੂਥਾਂ ਦੇ ਉੱਪਰ ਇਕ ਹੋਰ ਮੰਜਿਲ ਬਣਾਉਣ ਦੀ ਮੰਗ ਨੂੰ ਮੁੱਖ ਮੰਤਰੀ ਨੇ ਪ੍ਰਵਾਨ ਕਰਦਿਆਂ ਹਰੀ ਝੰਡੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਹੋਵੇਗਾ, ਮੋਹਾਲੀ ਵਿਚ ਲੋਕਾਂ ਦੀ ਲੋੜ ਅਨੁਸਾਰ ਨਵਾਂ ਬੱਸ ਅੱਡਾ ਬਣਾਇਆ ਜਾਵੇਗਾ, ਚੱਪੜਚਿੜੀ ਦੀ ਯਾਦਗਾਰ ਲਈ ਸਿੱਧੀ ਅਤੇ ਚੌੜੀ ਸੜਕ ਬਣਾਈ ਜਾਵੇਗੀ, ਟੈਗੋਰ ਥੀਏਟਰ ਦੀ ਤਰਜ ਤੇ 10 ਕਰੋੜ ਰੁਪਏ ਦੀ ਲਾਗਤ ਨਾਲ ਆਡੀਅੋਰੀਅਮ ਉਸਾਰਿਆ ਜਾਵੇਗਾ ਅਤੇ ਸੈਕਟਰ 78 ਦੇ ਖੇਡ ਸਟੇਡੀਅਮ ਵਿਚ 7 ਕਰੋੜ ਦੀ ਲਾਗਤ ਨਾਲ ਸਿੰਥੈਟਿਕ ਟ੍ਰੈਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੇ ਹੀ ਫੈਸਲੇ ਮੋਹਾਲੀ ਦੇ ਹਰੇਕ ਵਰਗ ਦੀ ਬੇਹਤਰੀ ਲਈ ਮੁੱਖ ਮੰਤਰੀ ਵਲੋਂ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਲੋਂ ਲੋਕਾਂ ਦੀਆਂ ਮੰਗਾਂ ਦੇ ਅਨੁਸਾਰ ਮੁੱਖ ਮੰਤਰੀ ਰਾਹੀਂ ਕਰਵਾਏ ਗਏ ਹਨ ਤੇ ਅਜਿਹਾ ਕਰਕੇ ਹਲਕਾ ਵਿਧਾਇਕ ਨੇ ਮੋਹਾਲੀ ਦੇ ਲੋਕਾਂ ਦਾ ਮਾਣ ਅੱਜ ਹੋਰ ਵੀ ਵਧਾ ਦਿੱਤਾ ਹੈ ਜਿਸ ਲਈ ਉਹ ਇਨ੍ਹਾਂ ਦੋਹਾਂ ਆਗੂਆਂ ਦੇ ਕੋਟਿ ਕੋਟਿ ਧੰਨਵਾਦੀ ਹਨ।

Leave a Reply

Your email address will not be published. Required fields are marked *