Raavi voice # ਬੋਰਡ ਦੇ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ‘ਪੰਜਾਬੀ ਵਿਆਕਰਨ ਗਿਆਨਾਵਲੀ’ ਦੀ ਡਾ. ਕਲਸੀ ਤੇ ਰਜਵੰਤ ਸੈਣੀ ਦੀ ਪੁਸਤਕ ਦੀ ਕੀਤੀ ਘੁੰਡ-ਚੁਕਾਈ

बटाला

ਰਾਵੀ ਨਿਊਜ ਬਟਾਲਾ [ਸਰਵਣ ਸਿੰਘ ਕਲਸੀ]

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੌਜੂਦਾ ਵਾਇਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਪੰਜਾਬੀ ਸਾਹਿਤ ਦੇ ਨਾਮੀ ਸਾਹਿਤਕਾਰ ਤੇ ਭਾਸ਼ਾ-ਵਿਗਿਆਨੀ ਡਾ. ਪਰਮਜੀਤ ਸਿੰਘ ਕਲਸੀ ਨੈਸ਼ਨਲ ਐਵਾਰਡੀ ਅਤੇ ਨਾਮੀ ਲੇਖਕਾ ਰਜਵੰਤ ਕੌਰ ਸੈਣੀ ਦੀ ਪੁਸਤਕ ‘ਪੰਜਾਬੀ ਵਿਆਕਰਨ ਗਿਆਨਾਵਲੀ’ ਦੀ ਘੁੰਡ-ਚੁਕਾਈ ਕੀਤੀ। ਡਾ. ਵਰਿੰਦਰ ਭਾਟੀਆ ਨੇ ਇਸ ਪੁਸਤਕ ਨੂੰ ਲੇਖਕਾਂ ਦੀ ਸ਼ਮੂਲੀਅਤ ਨਾਲ ਲੋਕ-ਅਰਪਣ ਕਰਦਿਆਂ ਕਿਹਾ ਕਿ ਆਧੁਨਿਕ ਵਿਗਿਆਨਕ ਯੁੱਗ ਵਿੱਚ ਭਾਵੇਂ ਈ-ਕੰਟੈਂਟ ਦੇ ਰੂਪ ਵਿੱਚ ਇੰਟਨੈੱਟ ਦੇ ਬ੍ਰਹਿਮੰਡ ਵਿੱਚ ਪੜ੍ਹਨ-ਦੇਖਣ ਦੇ ਅਨੇਕਾਂ ਸੋਮੇ ਹਨ, ਪਰੰਤੂ ਅੱਜ ਵੀ ਪੜ੍ਹ ਕੇ ਸਿੱਖਣ ਦੀ ਦੁਨੀਆਂ ਦੇ ਵਿਸ਼ਾਲ ਸਮੁੰਦਰ ਵਿੱਚ ਕਿਤਾਬਾਂ ਦਾ ਖ਼ਾਸ ਮਹੱਤਵ ਹੈ ਕਿਉਂਕਿ ਜਿਹੜੀ ਮਿੱਤਰਤਾ ਕਿਤਾਬਾਂ ਮਨੁੱਖ ਨਾਲ ਨਿਭਾ ਸਕਦੀਆਂ ਹਨ, ਉਹ ਸ਼ਾਇਦ ਆਨਲਾਇਨ ਸਮੱਗਰੀ ਨਹੀਂ ਨਿਭਾ ਸਕਦੀਆਂ। ਇਸ ਕਾਰਨ ਡਾ. ਭਾਟੀਆ ਨੇ ਕਿਹਾ ਕਿ ਆਲੋਚਨਾਤਮਕ ਲੇਖਕ ਡਾ. ਪਰਮਜੀਤ ਸਿੰਘ ਕਲਸੀ ਅਤੇ ਰਜਵੰਤ ਕੌਰ ਸੈਣੀ ਵਰਗੇ ਲੇਖਕਾਂ ਦੀ ਪੜ੍ਹਨ-ਸਮੱਗਰੀ ਨੂੰ ਪੜ੍ਹ ਕੇ ਸਿੱਖਣ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।  ਇਹ ਦੱਸਣਾ ਬਣਦਾ ਹੈ ਕਿ ਡਾ. ਕਲਸੀ ਖੋਜ-ਲੇਖਕ, ਸਾਹਿਤਕਾਰ, ਕਹਾਣੀਕਾਰ, ਸਾਹਿਤ-ਆਲੋਚਕ, ਬਾਲ-ਲੇਖਕ, ਭਾਸ਼ਾ-ਵਿਗਿਆਨੀ, ਸੰਪਾਦਕ ਅਤੇ ਸ਼ਾਇਰ ਵਜੋਂ ਕਈ ਰਚਨਾਵਾਂ ਪੰਜਾਬੀ ਸਾਹਿਤ ਨੂੰ ਭੇਟ ਕਰ ਚੁੱਕੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਵੀ ਡਾ. ਕਲਸੀ ਦੀਆਂ ਦੋ ਕਹਾਣੀਆਂ ਵਿਦਿਆਰਥੀਆਂ ਨੂੰ ਪੜ੍ਹਾਈਆਂ-ਸਮਝਾਈਆਂ ਜਾ ਰਹੀਆਂ ਹਨ। ਡਾ. ਭਾਟੀਆ ਵੱਲੋਂ ਲੇਖਕਾਂ ਦੀ ਇਸ ਪ੍ਰਾਪਤੀ ‘ਤੇ ਵਿਸ਼ੇਸ਼ ਰੂਪ ਵਿੱਚ ਵਧਾਈ ਦਿੱਤੀ ਅਤੇ ਇਸ ਦੀਆਂ ਕੁਝ ਪੁਸਤਕਾਂ ਦਾ ਸੈੱਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਾਜ-ਪੱਧਰੀ ਲਾਇਬ੍ਰੇਰੀ ਵਿੱਚ ਵੀ ਸ਼ਾਮਲ ਕੀਤਾ ਗਿਆ। ਇਸ ਪੁਸਤਕ ਦੇ ਘੁੰਡ-ਚੁਕਾਈ ਸਮੇਂ ਲੇਖਕਾਂ ਤੋਂ ਇਲਾਵਾ ਨਾਟਕਕਾਰ ਡਾ. ਸੁਰੇਸ਼ ਮਹਿਤਾ, ਮਾਸਟਰ ਕਸ਼ਮੀਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।

Share and Enjoy !

Shares

Leave a Reply

Your email address will not be published.