Raavi Voice # ਬਿਜਲੀ ਸਮੱਸਿਆ ਦੇ ਹੱਲ ਲਈ ਗੰਭੀਰ ਨਹੀਂ ਕਾਂਗਰਸ ਸਰਕਾਰ- ਬੱਬੇਹਾਲੀ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਕੋਲੇ ਦੀ ਘਾਟ ਕਾਰਨ ਪੰਜਾਬ ਵਿਚਲੇ ਥਰਮਲ ਪਲਾਂਟਾਂ ਦੇ ਪੰਜ ਯੂਨਿਟ ਬੰਦ ਹੋਣ ਨਾਲ ਲੋਕਾਂ ਵਿੱਚ ਹਾਹਾਕਾਰ ਹੈ । ਪਰ ਸੂਬੇ ਦੀ ਕਾਂਗਰਸ ਸਰਕਾਰ ਦੇ ਨੁਮਾਇੰਦੇ ਇਸ ਗੰਭੀਰ ਸਮੱਸਿਆ ਨੂੰ ਹੱਲ ਕਰਨ ਦੀ ਬਜਾਏ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹਨ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਕ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਕਹੀ । ਉਨ੍ਹਾਂ ਕਿਹਾ ਕਿ ਸਰਪਲੱਸ ਬਿਜਲੀ ਸੂਬਾ ਹੋਣ ਦੇ ਬਾਵਜੂਦ ਕਾਂਗਰਸ ਰਾਜ ਵਿੱਚ ਕਿਸਾਨਾਂ ਸਣੇ ਆਮ ਲੋਕਾਂ ਨੂੰ ਬਿਜਲੀ ਪੂਰੀ ਨਹੀਂ ਮਿਲ ਰਹੀ । ਸੂਬੇ ਵਿੱਚ ਅਕਾਲੀ ਸਰਕਾਰ ਵੇਲੇ ਬਿਜਲੀ ਸਰਪਲੱਸ ਹੁੰਦੀ ਸੀ । ਅਕਾਲੀ ਸਰਕਾਰ ਵੱਲੋਂ  4000 ਕਰੋੜ ਖ਼ਰਚ ਕਰ ਨਵੇਂ ਗਰਿੱਡ ਫੀਡਰ ਸਬ ਸਟੇਸ਼ਨ ਅਤੇ ਲਾਈਨਿੰਗ ਵੀ ਕਰਵਾਈ ਪਰ ਕੈਪਟਨ ਅਮਰਿੰਦਰ ਸਿੰਘ ਕੋਲ ਬਿਜਲੀ ਵਿਭਾਗ ਹੋਣ ਦੇ ਬਾਵਜੂਦ ਸਾਰੀ ਮਿਹਨਤ ਉਨ੍ਹਾਂ ਦੀ ਖ਼ਰਾਬ ਕਰ ਦਿੱਤੀ ਗਈ । ਸਰਦਾਰ ਬੱਬੇਹਾਲੀ ਨੇ ਕਿਹਾ ਕਿ  ਅਕਾਲੀ ਸਰਕਾਰ ਵੇਲੇ ਸੁਖਬੀਰ ਬਾਦਲ  ਝੋਨੇ ਦੇ ਸੀਜ਼ਨ ਵਿੱਚ ਹਰ ਹਫ਼ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਦੇ ਸਨ ਕਿ ਕਿੰਨੀ ਬਿਜਲੀ ਦੀ ਜ਼ਰੂਰਤ ਹੈ ਅਤੇ ਸੂਬੇ ਕੋਲ ਕਿੰਨੀ ਮੌਜੂਦਾ ਬਿਜਲੀ ਹੈ । ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਿਜਲੀ ਵਿਭਾਗ ਨੂੰ ਮਹੀਨੇ ਅਤੇ ਛੇ ਮਹੀਨੇ ਦੀ ਬਿਜਲੀ ਦੀ ਰਿਪੋਰਟ ਬਣਾਈ ਜਾਂਦੀ ਸੀ । ਉਨ੍ਹਾਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ਕੋਈ ਅਗਾਊਂ ਯੋਜਨਾ ਨਹੀਂ ਹੈ ।

ਬਿਜਲੀ ਦੀ ਕਮੀ ਕਾਰਨ ਕਿਸਾਨਾਂ ਵਿੱਚ ਚਿੰਤਾ ਦੀ ਲਹਿਰ ਹੈ । ਕਣਕ ਦੀ ਬਿਜਾਈ ਪ੍ਰਭਾਵਿਤ ਹੋਣ ਕਾਰਨ ਕਿਸਾਨਾਂ ਦੇ ਵੱਡੇ ਨੁਕਸਾਨ ਦਾ ਖ਼ਦਸ਼ਾ ਬਣਿਆ ਹੋਇਆ ਹੈ ।

ਫ਼ੋਟੋ- ਗੁਰਬਚਨ ਸਿੰਘ ਬੱਬੇਹਾਲੀ ।

Leave a Reply

Your email address will not be published. Required fields are marked *