Raavi voice # ਨਾਟਕ ‘ਜ਼ਖ਼ਮੀ ਖੰਭਾਂ ਦੀ ਪਰਵਾਜ਼’ ਨੇ ਦਰਸ਼ਕ ਕੀਲੇ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਗੁਰਦਾਸਪੁਰ ਇੰਡੀਅਨ ਪੀਪਲ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਵਲੋਂ ਆਜ਼ਾਦੀ ਦੀ 75 ਵੀਂ ਵਰ੍ਹੇ ਗੰਢ ਨੂੰ ਸਮਰਪਤ  ਅਤੇ ਉਘੇ ਟਰੇਡ ਯੂਨੀਅਨ ਆਗੂ ਮਨਜੀਤ ਸਿੰਘ ਦੋਰਾਂਗਲਾ (ਬਿਜਲੀ ਬੋਰਡ) ਦੀ ਨਿੱਘੀ ਯਾਦ ਵਿੱਚ ਹਿੰਦੂ ਕੰਨਿਆ ਮਹਾਂ ਵਿਦਿਆਲਾ  ਧਾਰੀਵਾਲ ਵਿੱਚ ਅਸਿਸਟੈਂਟ ਪ੍ਰੋਫੈਸਰ ਰਾਜਵਿੰਦਰ ਕੌਰ ਨਾਗਰਾ ਦੇ ਉਦਮ ਸਦਕਾ,  ਅਜ਼ਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਲੋਂ ਬੀਬਾ ਕੁਲਵੰਤ ਤੇ ਰਣਜੀਤ ਬਾਂਸਲ ਦੀ ਨਿਰਦੇਸ਼ਨਾ ਹੇਠ ਲੋਕ ਪੱਖੀ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਕੋਰੀਓਗ੍ਰਾਫੀਆਂ  ‘ਘੋੜੀ ਸ਼ਹੀਦ ਭਗਤ ਸਿੰਘ’, ਅਤੇ ‘ਧੀਆਂ’; ਪੇਸ਼ ਕੀਤੀਆਂ ਗਈਆਂ, ‘ਏ ਮੁੰਡਾ ਨਿਰਾ ਸ਼ਨਿਚਰ ਈ’ ਆਸਾ ਸਿੰਘ ਮਸਤਾਨਾ ਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਗਾਏ ਗੀਤ ਤੇ ਕੋਰੀਓਗਰਾਫੀ ਨੇ ਦਰਸ਼ਕਾਂ ਨੂੰ ਹਸਾ ਹਸਾ ਕੇ ਲੋਟ ਪੋਟ ਕਰ ਦਿੱਤਾ ਅਤੇ ਸਮਾਜਿਕ ਨਾ ਬਰਾਬਰੀ ਤੇ ਨਸ਼ਿਆਂ ਤੋਂ ਉਪਜਣ ਵਾਲੀਆਂ ਸਮੱਸਿਆਵਾਂ ਤੇ ਆਧਾਰਿਤ ਡਾਕਟਰ ਸਾਹਿਬ ਸਿੰਘ ਦਾ ਲਿਖਿਆ ਨਾਟਕ “ਜਖਮੀ ਖੰਭਾਂ ਦੀ ਪਰਵਾਜ਼”  ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਤੇ ਸੋਚਣ ਲਈ ਮਜਬੂਰ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ  ਡਾਕਟਰ ਕਮਲਜੀਤ ਸਿੰਘ (ਕੇ ਜੇ ਹਸਪਤਾਲ) ਨੇ ਨਾਟਕਾਂ ਤੇ ਕੋਰੀਓਗਰਾਫੀਆਂ ਦੀ ਸਮੀਖਿਆ ਕਰਦਿਆਂ ਹੋਇਆਂ ਇਨ੍ਹਾਂ ਨੂੰ ਸਮਾਜ ਦੀ  ਸੇਧ  ਦੇਣ ਵਾਲੀ ਦੱਸਿਆ। ਇਪਟਾ ਗੁਰਦਾਸਪੁਰ ਦੇ ਪ੍ਰਧਾਨ ਜੀ ਐਸ ਪਾਹੜਾ ਨੇ ਕਿਹਾ ਕਿ ਜਿਥੇ ਸਾਨੂੰ ਨਵੀਂ ਪੀੜ੍ਹੀ ਨੂੰ ਸਮਾਜਿਕ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਦੀ ਲੋੜ ਹੈ ਉਥੇ  ਲੋਕਾਂ ਦੁਆਰਾ ਚੁਣੇ ਹੋਏ ਉਮੀਦਵਾਰਾਂ ਨੂੰ ਜਿਤਾ ਕੇ ਰਾਜ ਪ੍ਰਬੰਧ ਉਨ੍ਹਾਂ ਦੇ ਹੱਥਾਂ ਵਿਚ ਦੇ ਕੇ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਸ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ, ਮੁਫ਼ਤ ਵਿਦਿਆ, ਮੁਫ਼ਤ ਸਿਹਤ ਸਹੂਲਤਾਂ, ਹਰੇਕ ਨੂੰ ਬੁਢਾਪਾ ਪੈਨਸ਼ਨ, ਸਮਾਜਿਕ ਸੁਰੱਖਿਆ ਤੇ ਸਾਫ਼ ਸੁਥਰਾ ਵਾਤਾਵਰਣ ਦਿੱਤਾ ਜਾ ਸਕਦਾ ਹੈ ਤੇ ਕਰਜ਼ਾ ਮੁਕਤ ਸੂਬਾ ਕੀਤਾ ਜਾ ਸਕਦਾ ਹੈ ਤੇ ਹਰ ਤਰ੍ਹਾਂ ਦੇ ਮਾਫ਼ੀਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

ਲੋਕ ਗਾਇਕ ਜੋਗਿੰਦਰ ਸਿੰਘ ਸਿੰਘਪੁਰੀਆ, ਮਨਦੀਪ ਸਹੋਤਾ ਤੇ , ਰਣਜੀਤ ਸਿੰਘ ਗਿੱਲ ਨੇ ਲੋਕਾਂ ਨੂੰ ਸੇਧ ਦੇਣ ਵਾਲੇ ਗੀਤ ਅਤੇ ਹੀਰਾ ਸਿੰਘ ਸੈਨਪੁਰ, ਜਨਕ ਰਾਜ ਰਠੌਰ, ਸੁਚਾ ਸਿੰਘ ਪਸਨਾਵਾਲ ਤੇ ਹਰਮਨ ਕੌਰ ਨੇ ਸਮਾਜ ਉਸਾਰੂ ਕਵਿਤਾਵਾਂ ਪੇਸ਼ ਕੀਤੀਆਂ। ਸਟੇਜ ਦਾ ਸੰਚਾਲਨ ਗੁਰਮੀਤ ਸਿੰਘ ਬਾਜਵਾ ਨੇ ਬੜੀ ਬਾਖੂਬੀ ਨਿਭਾਇਆ।  ਸ੍ਰੀ ਕੇਵਲ ਕ੍ਰਿਸ਼ਨ ਸ਼ਰਮਾ ਪ੍ਰਧਾਨ ਪ੍ਰਬੰਧਕ ਕਮੇਟੀ HKMV ਧਾਰੀਵਾਲ ਤੇ ਪ੍ਰਿੰਸੀਪਲ ਸੁਮਨ ਨੰਦਾ ਨੇ ਇਸ ਪ੍ਰੋਗਰਾਮ ਨੂੰ ਬਹੁਤ ਸਲਾਹਿਆ ਤੇ ਭਵਿੱਖ ਵਿੱਚ ਵੀ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ਤੇ ਟ੍ਰੇਡ ਯੂਨੀਅਨ ਆਗੂ ਮੱਸਾ ਸਿੰਘ ਨੱਤ, ਬੁਟਾ ਰਾਮ ਆਜ਼ਾਦ, ਬਾਬਾ ਬਲਦੇਵ ਸਿੰਘ ਮਾਨੇਪੁਰ ਨਵਰਾਜ ਸੰਧੂ ਪੱਤਰਕਾਰ, ਨੀਰਜ ਕੁਮਾਰ ਤੇ ਸਚਿਨ ਕੁਮਾਰ ਰੰਗਕਰਮੀ ਉਚੇਚੇ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *