Raavi Voice # ਦਿੱਲੀ ਫ਼ਤਿਹ ਕਰਕੇ ਵਾਪਿਸ ਪਰਤੇ ਜਥੇ ਦਾ ਹੋ ਰਿਹਾ ਥਾਂ ਥਾਂ ਭਰਵਾਂ ਸਵਾਗਤ

गुरदासपुर आसपास

ਰਾਵੀ ਨਿਊਜ ਕਲਾਨੌਰ (ਰੋਹਿਤ)

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਸਬੰਧ ਵਿੱਚ ਪਿਛਲੇ ਸਾਲ 24 ਨਵੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਤੋਂ ਜਮਹੂਰੀ ਕਿਸਾਨ ਸਭਾ ਏਰੀਆ ਕਮੇਟੀ ਵੱਲੋਂ ਕਿਸਾਨ ਆਗੂ ਕਾਮਰੇਡ ਜਗਜੀਤ ਸਿੰਘ ਗੁਰਾਇਆ ਦੀ ਅਗਵਾਈ ਵਿੱਚ  ਦਿੱਲੀ ਲਈ ਜਥੇ ਦੇ ਰੂਪ ਵਿਚ ਰਵਾਨਾ ਹੋਏ ਸਨ ਦੁਨੀਆਂ ਵਿੱਚ ਸਭ ਤੋਂ ਲੰਬੇ ਚੱਲੇ ਸੰਘਰਸ਼ ਵਿਚ ਉਨ੍ਹਾਂ ਦੇ ਨਾਲ ਹਰ ਵਰਗ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਅੱਜ ਜਦੋਂ ਕੇਂਦਰ ਸਰਕਾਰ ਵੱਲੋਂ ਤਿੰਨੇ ਕਾਲੇ ਖੇਤੀ ਕਾਨੂੰਨ ਵਾਪਸ ਲੈ ਕੇ  ਕਿਸਾਨਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਜਿਸ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ ਅਤੇ ਉਹ ਜਿੱਤ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਦਿੱਲੀ ਦੇ ਬਾਰਡਰਾਂ ਨੂੰ ਖਾਲੀ ਕਰਕੇ ਵਾਪਸ ਆਪਣੇ ਘਰਾਂ ਨੂੰ ਪਰਤ ਰਹੇ ਹਨ  ਜਿਨ੍ਹਾਂ ਦਾ ਹਰ ਪਿੰਡ ਹਰ ਸ਼ਹਿਰ ਵਿੱਚ ਰੋਕ ਰੋਕ ਕੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਫੁੱਲਾਂ ਦੇ ਹਾਰ ਪਾ ਕੇ ਗਲੇ ਵਿੱਚ ਸਿਰੋਪੇ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ  ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਤਰ੍ਹਾਂ ਤਰ੍ਹਾਂ ਦੇ ਲੱਡੂ ਵੰਡ ਕੇ ਵੀ ਉਨ੍ਹਾਂ ਦੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ  ਇਸ ਮੌਕੇ ਕਾਮਰੇਡ ਜਗਜੀਤ ਸਿੰਘ ਰਾਏ ਨੇ ਦੱਸਿਆ ਕਿ ਇਸ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ ਹੈ ਜਦ ਤਕ ਸਰਕਾਰਾਂ ਗ਼ਲਤ ਫ਼ੈਸਲੇ ਲੈਂਦੀਆਂ ਰਹਿਣਗੀਆਂ ਲੋਕ ਏਦਾਂ ਹੀ ਸੰਘਰਸ਼ ਕਰਦੇ ਰਹਿਣਗੇ ਅਤੇ ਜਿੱਤ ਪ੍ਰਾਪਤ ਕਰਨਗੇ  ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਦੋ ਹਜਾਰ ਬਾਈ ਦੀਆਂ ਚੋਣਾਂ ਵਿੱਚ ਵੀ ਕਿਸਾਨੀ  ਸੰਘਰਸ਼ ਦਾ ਬਹੁਤ ਪ੍ਰਭਾਵ ਪਵੇਗਾ ਅਤੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ  ਉਹ ਇਨ੍ਹਾਂ ਗੰਦੀਆ ਸਰਕਾਰਾਂ ਨੂੰ ਮੂੰਹ ਨਾ ਲਾਉਣ ਅਤੇ ਆਪਣੇ ਹਿਸਾਬ ਨਾਲ ਵੋਟ ਪਾਉਣ  ਚੋਣਾਂ ਲੜਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਇਹ ਫੈਸਲਾ ਸੰਯੁਕਤ ਕਿਸਾਨ ਮੋਰਚਾ ਲਵੇਗਾ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਪ੍ਰੋ ਹਰਜੀਤ ਸਿੰਘ ਕਾਹਲੋਂ ਕਾਮਰੇਡ ਨਿਰਮਲ ਸਿੰਘ ਬਿੱਟੂ ਗੁਰਮੀਤ ਸਿੰਘ ਬਾਜਵਾ  ਨਿਰੰਜਨ ਸਿੰਘ ਅਗਵਾਨ ਮਾਸਟਰ ਸਰਦੂਲ ਸਿੰਘ   ਗੁਰਮੇਜ ਸਿੰਘ ਪੱਡਾ  ਬਲਜੀਤ ਬੱਲੀ  ਖੁਸ਼ਪ੍ਰੀਤ ਸਿੰਘ ਗੁਰਾਇਆ ਸਤਨਾਮ ਸਿੰਘ  ਆਦਿ ਸੈਂਕੜੇ ਕਿਸਾਨ ਹਾਜ਼ਰ ਸਨ ਅਤੇ ਖੁਸ਼ੀਆਂ ਮਨਾ ਰਹੇ ਹਨ ਭੰਗੜੇ ਪਾ ਰਹੇ ਸਨ

Share and Enjoy !

Shares

Leave a Reply

Your email address will not be published.