Raavi Voice # ਦਰਜਨਾ ਪਿੰਡਾ ਨੂੰ ਵੰਡੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ 62 ਲੱਖ ਰੁਪਏ ਦੀ ਗਰਾਂਟ

गुरदासपुर आसपास

ਰਾਵੀ ਨਿਊਜ ਦੀਨਾਨਗਰ (ਰਜਿੰਦਰ ਸੈਣੀ)

ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਅੱਜ ਆਪਣੇ ਹਲਕੇ ਦੇ ਇੱਕ ਦਰਜਨ ਪਿੰਡਾਂ ਨੂੰ ਕਰੀਬ 62 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੰਦਿਆਂ ਵਿਕਾਸ ਕੰਮਾਂ ’ਚ ਤੇਜ਼ੀ ਲਿਆਉਣ ਦੀਆਂ ਹਦਾਇਤ ਕੀਤੀ ਗਈ। ਉਨ੍ਹਾਂ ਪਿੰਡ ਬੁਗਣਾ ਨੂੰ 3 ਲੱਖ, ਜੀਵਨਚੱਕ ਨੂੰ 4 ਲੱਖ, ਗੰਜੀ ਨੂੰ 4 ਲੱਖ, ਗੰਜਾ ਨੂੰ 4 ਲੱਖ, ਬਹਿਲੋਲਪੁਰ ਨੂੰ 4 ਲੱਖ, ਖੁੱਥੀ ਨੂੰ 4 ਲੱਖ, ਖੁੱਥਾ ਨੂੰ 2.50 ਲੱਖ, ਸੁਲਤਾਨੀ ਨੂੰ 8 ਲੱਖ, ਬਊਪੁਰ ਜੱਟਾਂ ਨੂੰ 4 ਲੱਖ, ਨੀਵਾਂ ਧਕਾਲਾ ਨੂੰ 4 ਲੱਖ, ਵਾਹਲਾ ਨੂੰ 3.27 ਲੱਖ ਅਤੇ ਬਹਿਰਾਮਪੁਰ ਨੂੰ 17.2 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕਰਦਿਆਂ ਆਪਣੇ ਕਾਰਜਕਾਲ ਦੌਰਾਨ ਹਲਕੇ ਦਾ ਸਰਵਪੱਖੀ ਵਿਕਾਸ ਕਰਨ ਦਾ ਦਾਅਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਨੇਤਾ ਅਸ਼ੋਕ ਚੌਧਰੀ ਵੀ ਮੌਜੂਦ ਸਨ।

ਅਰੁਨਾ ਚੌਧਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਬਤੌਰ ਕੈਬਨਿਟ ਮੰਤਰੀ ਉਨ੍ਹਾਂ ਨੇ ਕਰੋਡ਼ਾਂ ਰੁਪਏ ਦੀਆਂ ਗਰਾਂਟਾਂ ਲਿਆ ਕੇ ਹਲਕੇ ਅੰਦਰ ਕਈ ਅਜਿਹੇ ਵੱਡੇ ਵਿਕਾਸ ਕੰਮ ਕਰਵਾਏ ਹਨ, ਜਿਸਦਾ ਵਿਰੋਧੀ ਸੁਪਨਾ ਵੀ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਆਪਣੇ ਦੁਆਰਾ ਕਰਵਾਏ ਗਏ ਕੰਮਾਂ ਦੇ ਆਧਾਰ ’ਤੇ ਵੋਟਾਂ ਮੰਗਣਗੇ ਜਦਕਿ ਵਿਰੋਧੀ ਪਾਰਟੀਆਂ ਕੋਲ ਸਿਵਾਏ ਭੰਡੀ ਪ੍ਰਚਾਰ ਦੇ ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਨਾਂ ’ਤੇ ਗੁਮਰਾਹ ਕਰਕੇ ਵੋਟਾਂ ਹੱਥਿਆਉਣ ਦਾ ਇਰਾਦਾ ਰੱਖਦੀ ਹੈ, ਜਿਨ੍ਹਾਂ ਤੋਂ ਬਚਣ ਦੀ ਲੋਡ਼ ਹੈ।

ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਦੀਨਾਨਗਰ ਨੂੰ ਦਲਬਦਲੂਆਂ ਦੀ ਨਹੀਂ ਬਲਕਿ ਅਰੁਨਾ ਚੌਧਰੀ ਵਰਗੇ ਟਿਕਾਊ ਲੀਡਰ ਦੀ ਲੋਡ਼ ਹੈ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਅਰਮਜੀਤ ਸਿੰਘ ਬਹਿਰਾਮਪੁਰ, ਜ਼ੋਨ ਇੰਚਾਰਜ ਮਾਸਟਰ ਵੀਰ ਸਿੰਘ, ਸਰਪੰਚ ਹਜ਼ੂਰ ਸਿੰਘ, ਸਰਪੰਚ ਬਲਦੇਵ ਸਿੰਘ, ਸਰਪੰਚ ਗੁਰਪ੍ਰੀਤ ਗੋਖਾ, ਜਗੀਰ ਸਿੰਘ ਧਕਾਲਾ, ਬਲਕਾਰ ਚੰਦ ਅਵਾਂਖਾ, ਤਰਸੇਮ ਲਾਲ, ਸਰਪੰਚ ਬਚਨ ਸਿੰਘ, ਦੀਪ ਬਹਿਰਾਮਪੁਰ ਅਤੇ ਪੀਐਸਓ ਗੁਲਜ਼ਾਰ ਸਿੰਘ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।

Share and Enjoy !

Shares

Leave a Reply

Your email address will not be published.