Raavi voice # ਡੇਂਗੂ ਮਹਾਂਮਾਰੀ ਤੋਂ ਬਚਣ ਸਬੰਧੀ ਕੀਤਾ ਜਾਗਰੂਕ

एस.ए.एस नगर

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਸ਼ਬ-ਡਵੀਜ਼ਨ ਸਾਂਝ ਕੇਂਦਰ ਸਿਟੀ-2 ਮੋਹਾਲੀ ਐਸ.ਏ.ਐਸ.ਨਗਰ ਵੱਲੋਂ ਮਾਨਯੋਗ ਰਵਿੰਦਰ ਪਾਲ ਸਿੰਘ ਡੀ.ਸੀ.ਪੀ.ੳ ਸਾਹਿਬ ਦੀਆਂ ਹਦਾਇਤਾਂ ਮੁਤਾਬਿਕ ਸ਼ਬ-ਡਵੀਜਨ ਸਾਂਝ ਕੇਂਦਰ ਸਿਟੀ-2 ਮੁਹਾਲੀ ਦੇ ਸਟਾਫ ਵਲੋਂ ਡੇਂਗੂ ਮਹਾਮਾਰੀ ਦੀ ਰੋਕਥਾਮ ਲਈ ਲੋਕਾਂ ਨਾਲ ਰਾਬਤਾ ਕਰਕੇ ਮਹਾਮਾਰੀ ਵਿਰੁੱਧ ਜਾਗਰੂਕ ਕਰਨ ਲਈ ਹਦਾਇਤ ਕੀਤੀ ਗਈ। ਜਿਸ ਸਬੰਧੀ ਸਾਰੇ ਸਾਂਝ ਕੇਂਦਰ ਫੇਸ-11 ,ਫੇਸ-08 ਅਤੇ ਸੋਹਾਣਾ ਸਿਟੀ 02 ਸਟਾਫ ਅਤੇ ਕਮੇਟੀ ਮੈਂਬਰਾਂ ਨਾਲ ਅੰਬ ਸਾਹਿਬ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਵਿਖੇ ਜਾ ਕੇ ਓਡੋਮੋਸ (100) ਟਿਊਬ ਦਾ ਵਿਤਰਨ ਕੀਤਾ ਗਿਆ ਅਤੇ ਲੋਕਾਂ ਨੂੰ ਡੇਂਗੂ ਮਹਾਮਾਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਆਪਣੇ ਆਸ ਪਾਸ ਸਫਾਈ ਰੱਖਣ ਬਾਰੇ ਕਿਹਾ ਗਿਆ । ਇਸ ਵਿਤਰਨ ਵਿੱਚ ਕਮੇਟੀ ਮੈਂਬਰ ਸੁਖਦੇਵ ਸਿੰਘ, ਹਰਭਜਨ ਸਿੰਘ ਵਾਲੀਆ ਡਾਕਟਰ ਗੁਰਜੀਤ ਸਿੰਘ , ਸੀਨੀਅਰ ਸਿਪਾਹੀ ਹਰਵੀਰ ਸਿੰਘ, ਸਿਪਾਹੀ ਅਮਨਦੀਪ ਸਿੰਘ, ਸਿਪਾਹੀ ਖੁਸਕਰਨ ਸਿੰਘ, ਸਿਪਾਹੀ ਅੰਕੁਸ਼ ਸ਼ਰਮਾ ਅਤੇ ਸੀਨੀਅਰ ਮਹਿਲਾ ਸਿਪਾਹੀ ਗੁਰਜੀਤ ਕੌਰ ਵੱਲੋਂ ਡੀ ਸੀ .ਪੀ.ੳ ਦੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਵਿੱਤਰਨ ਵਿੱਚ ਹਾਜਰ ਸਾਰੇ ਕਮੇਟੀ ਮੈਂਬਰਾਂ ਅਤੇ ਸਾਂਝ ਸਟਾਫ ਦਾ ਮੈਡਮ ਐਸ ਆਈ ਪਰਮਜੀਤ ਕੌਰ ਇੰਚਾਰਜ ਸ਼ਬ-ਡਵੀਜਨ ਸਾਂਝ ਕੇਂਦਰ ਸਿਟੀ-2 ਵੱਲੋਂ ਧੰਨਵਾਦ ਕੀਤਾ ਗਿਆ

Leave a Reply

Your email address will not be published. Required fields are marked *