Raavi voice # ਡੀਜੀਸੀ ਵਿਖੇ ਪੀਯੂ ਪਟਿਆਲਾ ਦਾ ਖੇਤਰੀ ਯੁਵਕ ਮੇਲਾ ਚਿਹਰਿਆਂ ‘ਤੇ ਖੁਸ਼ੀ ਬਿਖੇਰਦਾ ਹੋਇਆ ਸਮਾਪਤ

खेल

ਰਾਵੀ ਨਿਊਜ ਖਰੜ (ਗੁਰਵਿੰਦਰ ਸਿੰਘ ਮੋਹਾਲੀ)

 ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ  ਦੋਆਬਾ ਗਰੁੱਪ ਆਫ ਕਾਲਜਿਜ਼ ਵਿਖੇ ਚੱਲ ਰਿਹਾ  ਚਾਰ ਦਿਨਾ ਖੇਤਰੀ ਯੁਵਕ ਮੇਲਾ ਅੱਜ ਵਿਦਿਆਰਥੀਆਂ ਦੇ ਚਿਹਰਿਆਂ ਦੇ ਉੱਤੇ ਖ਼ੁਸ਼ੀ ਬਖੇਰਦਾ ਹੋਇਆ ਸਮਾਪਤ ਹੋ ਗਿਆ । ਖੇਤਰੀ ਯੁਵਕ ਮੇਲੇ ਦਾ ਓਵਰਆਲ ਚੈਂਪੀਅਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਾਲਜ ਸ੍ਰੀ ਆਨੰਦਪੁਰ ਸਾਹਿਬ ਬਣਿਆ । ਜਦੋਂ ਕਿ ਮਾਤਾ ਗੁਜਰੀ ਜੀ ਕਾਲਜ ਸ੍ਰੀ ਫਤਹਿਗੜ੍ਹ ਸਾਹਿਬ ਨੇ ਦੂਜਾ ਸਥਾਨ ਅਤੇ ਗੌਰਮਿੰਟ ਕਾਲਜ ਰੋਪੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ  । 

 ਸਮਾਪਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ   ਦੇ ਵਾਈਸ ਚਾਂਸਲਰ ਡਾ: ਅਰਵਿੰਦ    ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਅੰਦਰ ਲੁਕੀ ਹੋਈ ਅਥਾਹ ਪ੍ਰਤਿਭਾ ਅੱਜ ਮੈਨੂੰ ਉਨ੍ਹਾਂ ਦੇ ਉਤਸ਼ਾਹ ਵਿਚ ਨਜ਼ਰੀਂ ਆਈ ਹੈ  ।ਜੋ ਇਹ ਦਰਸਾਉਂਦੀ ਹੈ ਕਿ ਪੰਜਾਬ ਦਾ ਭਵਿੱਖ ਬਹੁਤ ਜ਼ਿਆਦਾ ਉਜਵਲ ਹੈ  ।ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਲ  ਵਿਚੋਂ ਬਾਹਰ ਨਿਕਲਣ ਤੋਂ ਬਾਅਦ ਹੁਣ ਲੋੜ ਹੈ ਕਿ ਵਿਦਿਆਰਥੀ ਆਪਣੀ ਪੜ੍ਹਾਈ ਦੇ ਨਾਲ ਨਾਲ ਹੋਰਨਾਂ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਆਪਣੇ ਅਧਿਆਪਕਾਂ ਦੀ ਗਾਈਡੈਂਸ ਦੇ ਰਾਹੀਂ  ਆਪਣੀ ਸਰਬਪੱਖੀ ਵਿਕਾਸ ਵੱਲ ਧਿਆਨ ਦੇਣ   । ਖੇਤਰੀ ਯੁਵਕ ਮੇਲੇ ਵਿੱਚ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਰੋਪੜ ਦੇ  59 ਕਾਲਜਾਂ ਦੇ ਲਗਪਗ ਤਿੱਨ ਹਜ਼ਾਰ ਵਿਦਿਆਰਥੀਆਂ ਨੇ 55 ਮੁਕਾਬਲਿਆਂ ਦੇ ਵਿੱਚ ਹਿੱਸਾ ਲਿਆ ।

ਇਸ ਮੌਕੇ ਡੀਜੀਸੀ ਦੇ  ਮੈਨੇਜਿੰਗ ਵਾਈਸ ਚੇਅਰਮੈਨ ਸ: ਮਨਜੀਤ ਸਿੰਘ  ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਦੇ ਜੀਵਨ  ਅਤੇ ਉੱਚੀ ਸੋਚ ਦੇ ਮਾਲਕ ਡਾ ਅਰਵਿੰਦ   ਵਿਦਿਆਰਥੀਆਂ ਲਈ ਰੋਲ ਮਾਡਲ ਹਨ । ਉਨ੍ਹਾਂ ਕਿਹਾ ਕਿ ਉੱਚੀ ਸੋਚ ਤੇ ਇਨਸਾਨ ਦੀ ਕੀਤੀ ਹੋਈ ਮਿਹਨਤ ਉਸ ਨੂੰ ਜ਼ਿੰਦਗੀ ਦੇ ਵਿਚ ਇਕ ਅਹਿਮ ਦਰਜਾ ਆਪ ਮੁਹਾਰੇ ਦਿਵਾਉਂਦੀ ਹੈ  । ਪ੍ਰੋਗਰਾਮ ਦੇ ਅਖ਼ੀਰ ਵਿੱਚ ਧੰਨਵਾਦ ਦਾ ਮਤਾ ਡਾ ਐੱਚ ਐੱਸ  ਬਾਠ ਪ੍ਰਧਾਨ ਦੋਆਬਾ ਖਾਲਸਾ ਟਰੱਸਟ ਵੱਲੋਂ ਪੇਸ਼ ਕੀਤਾ ਗਿਆ  ।  

 ਜਦੋਂਕਿ  ਲਗਾਤਾਰ ਚਾਰ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਨੂੰ ਮੋਨਿੰਦਰਪਾਲ ਕੌਰ ਗਿੱਲ ਵੱਲੋਂ ਕੋਆਰਡੀਨੇਟ ਕੀਤਾ ਗਿਆ  ਤੇ  ਪ੍ਰੋਗਰਾਮ ਦੇ ਕਨਵੀਨਰ ਸੁਖਜਿੰਦਰ ਸਿੰਘ ਸਨ। ਪ੍ਰੋਗਰਾਮ ਦੌਰਾਨ  ਦੋਆਬਾ ਗਰੁੱਪ ਆਫ ਕਾਲਜਿਜ਼ ਦੇ ਮੈਨੇਜਿੰਗ ਵਾਈਸ ਚੇਅਰਮੈਨ ਐੱਸ ਐੱਸ ਸੰਘਾ, ਮੈਡਮ ਰਮਨ ਬਾਠ ਟਰੱਸਟੀ,ਨਵਪ੍ਰੀਤ  ਸੰਘਾ, ਪ੍ਰਿੰਸੀਪਲ  ਡਾ ਮੀਨੂ ਜੇਟਲੀ , ਹਰਪ੍ਰੀਤ  ਰਾਏ, ਡਾ ਰਜੇਸ਼ਵਰ ਸਿੰਘ, ਡਾ ਅਮਰ , ਕਰਨਲ ਸੀ ਐਸ ਢਿੱਲੋਂ ਤੇ  ਦੋਆਬਾ ਗਰੁੱਪ ਸਮੂਹ ਦੇ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਡਾਇਰੈਕਟਰਜ਼ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ  ਗਰੁੱਪ ਦੇ ਵਿਦਿਆਰਥੀ ਹਾਜ਼ਰ ਸਨ  ।

Leave a Reply

Your email address will not be published. Required fields are marked *