Raavi Voice # ਡੀਏਪੀ ਦੀ ਕਮੀ ਕਾਰਨ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ- ਬੱਬੇਹਾਲੀ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਸੂਬੇ ਦੀ ਕਾਂਗਰਸ ਸਰਕਾਰ ਦੀ ਲਾਪਰਵਾਹੀ ਕਾਰਨ ਕਿਸਾਨਾਂ ਦੀ ਬੇਹੱਦ ਦੁਰਦਸ਼ਾ ਹੋ ਰਹੀ ਹੈ । ਇੱਕ ਪਾਸੇ ਕਿਸਾਨੀ ਅੰਦੋਲਨ ਕਾਰਨ ਕਿਸਾਨ ਘਰ ਬਾਰ ਛੱਡ ਕੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ ਦੂਸਰੇ ਪਾਸੇ ਡੀਏਪੀ ਖਾਦ ਦੀ ਕਮੀ ਨੇ ਕਿਸਾਨਾਂ ਦੀ ਪਰੇਸ਼ਾਨੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ । ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਕ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ਵਿੱਚ ਕਹੀ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੀ ਕੋਈ ਚਿੰਤਾ ਨਹੀਂ ਬਲਕਿ ਉਹ ਆਪਣੀ ਕੁਰਸੀ ਦੀ ਲੜਾਈ ਵਿੱਚ ਇੱਕ ਦੂਸਰੇ ਦੀਆਂ ਲੱਤਾਂ ਖਿੱਚ ਰਹੇ ਹਨ । ਡੀਏਪੀ ਖਾਦ ਦੀ ਕਿੱਲਤ ਕਾਰਨ ਕਿਸਾਨਾਂ ਨੂੰ ਥਾਂ ਥਾਂ ਧੱਕੇ ਖਾਣੇ ਪੈ ਰਹੇ ਹਨ ਅਤੇ ਕਣਕ ਦੀ ਬਿਜਾਈ ਪ੍ਰਭਾਵਿਤ ਹੋਣ ਦਾ ਸ਼ੰਕਾ ਬਣਿਆ ਹੋਇਆ ਹੈ । ਕੋਆਪਰੇਟਿਵ ਸੁਸਾਇਟੀਆਂ ਰਾਹੀਂ 1200 ਪ੍ਰਤੀ ਬੋਰੀ ਮਿਲਣ ਵਾਲੀ ਖਾਦ ਦੀ ਭਾਰੀ ਕਮੀ ਹੈ ਅਤੇ ਇਹੀ ਖਾਦ ਬਾਜ਼ਾਰ ਵਿੱਚ 14-15ਸੌ ਰੁਪਏ ਪ੍ਰਤੀ ਬੋਰੀ ਵਿਕ ਰਹੀ ਹੈ । ਸੁਸਾਇਟੀਆਂ ਰਾਹੀਂ ਜਿੱਥੇ 60 ਫ਼ੀਸਦੀ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ ਉੱਥੇ 40 ਫ਼ੀਸਦੀ ਤੋਂ ਵੀ ਘੱਟ ਖਾਦ ਕਿਸਾਨਾਂ ਨੂੰ ਮਿਲੀ ਹੈ ਅਤੇ ਕਿਸਾਨ  ਮਾਰਕਿਟ ਵਿੱਚ ਮਹਿੰਗੇ ਭਾਅ ਤੇ ਖਾਦ ਖ਼ਰੀਦਣ ਨੂੰ ਮਜਬੂਰ ਹਨ । ਮਹਿੰਗੇ ਡੀਜ਼ਲ ਕਾਰਨ ਵੀ ਕਿਸਾਨਾਂ ਦਾ ਲੱਕ ਪਹਿਲਾਂ ਹੀ ਟੁੱਟ ਚੁੱਕਿਆ ਹੈ । ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਵਾਜਬ ਮੁੱਲ ਤੇ ਡੀਏਪੀ ਦੀ ਸਪਲਾਈ ਯਕੀਨੀ ਬਣਾਈ ਜਾਵੇ ।

Leave a Reply

Your email address will not be published. Required fields are marked *