Raavi Voice # ਝੋਨਾ ਵੇਚਣ ਉਪਰੰਤ ਆੜਤੀਏ ਕੋਲੋਂ ‘ਜੇ’ ਫਾਰਮ ਜਰੂਰ ਲੈਣ ਕਿਸਾਨ – ਐੱਸ.ਡੀ.ਐੱਮ. ਬਟਾਲਾ

बटाला

ਰਾਵੀ ਨਿਊਜ ਬਟਾਲਾ

ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੰਡੀ ਵਿੱਚ ਆਪਣੀ ਝੋਨੇ ਦੀ ਫਸਲ ਵੇਚਣ ਉਪਰੰਤ ਆੜਤੀਏ ਕੋਲੋਂ ਪੱਕੀ ਪਰਚੀ ਭਾਵ ‘ਜੇ’ ਫਾਰਮ ਜ਼ਰੂਰ ਲੈਣ। ਉਨਾਂ ਕਿਹਾ ਕਿ ਆੜਤੀਏ ਵੱਲੋਂ ਕਿਸਾਨ ਨੂੰ ‘ਜੇ’ ਫਾਰਮ ਦੇਣਾ ਲਾਜ਼ਮੀ ਹੁੰਦਾ ਹੈ ਅਤੇ ਜੇਕਰ ਕੋਈ ਆੜਤੀਆ ‘ਜੇ’ ਫਾਰਮ ਦੇਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੱਚੀ ਪਰਚੀ ਦਿੰਦਾ ਹੈ ਤਾਂ ਕਿਸਾਨ ਇਸਦੀ ਸ਼ਿਕਾਇਤ ਸਬੰਧਤ ਮਾਰਕਿਟ ਕਮੇਟੀ ਦਫ਼ਤਰ ਜਾਂ ਜ਼ਿਲਾ ਮੰਡੀ ਅਫਸਰ ਨੂੰ ਲਿਖਤੀ ਰੂਪ ਵਿੱਚ ਕਰ ਸਕਦੇ ਹਨ। ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਕਈ ਵਾਰ ਦੇਖਣ ’ਚ ਆਇਆ ਹੈ ਕਿ ਕਈ ਆੜਤੀਆਂ ਨੇ ਜਾਅਲੀ ‘ਜੇ’ ਫਾਰਮ ਛਪਵਾਏ ਹੁੰਦੇ ਹਨ, ਜਿਸ ਤੋਂ ਕਿਸਾਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਅਸਲੀ ‘ਜੇ’ ਫਾਰਮ ਉਪਰ ਸਕੱਤਰ ਮਾਰਕੀਟ ਕਮੇਟੀ ਦੀ ਮੋਹਰ ਲੱਗੀ ਹੁੰਦੀ ਹੈ ਅਤੇ ਕਿਸਾਨਾਂ ਨੂੰ ਅਜਿਹੇ ‘ਜੇ’ ਫਾਰਮ ਨੂੰ ਹੀ ਲੈਣਾ ਚਾਹੀਦਾ ਹੈ।

ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ ਨੇ ਕਿਸਾਨ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਉਹ ਮੰਡੀ ਵਿੱਚ ਜਿਨਸ ਦੀ ਤੁਲਾਈ ਆਪਣੀ ਨਿਗਰਾਨੀ ਹੇਠ ਕਰਵਾਉਣ। ਜੇਕਰ ਕਿਸਾਨ ਨੂੰ ਲੱਗੇ ਕਿ ਤੁਲਾਈ ਵੱਧ ਹੋ ਰਹੀ ਹੈ ਤਾਂ ਉਹ ਆਪਣੀ ਤੋਲੀ ਜਿਨਸ ਦੀ 10 ਫੀਸਦੀ ਦੀ ਤੁਲਾਈ ਬਿਨਾਂ ਕਿਸੇੇ ਫੀਸ ਤੋਂ ‘ਪਰਖ ਤੁਲਾਈ’ ਕਰਵਾ ਸਕਦਾ ਹੈ। ਉਨਾਂ ਕਿਹਾ ਕਿ ਝੋਨੇ ਦੀ ਨਮੀਂ 17 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਨਮੀ ਮੀਟਰ ਰਾਹੀਂ ਏਜੰਸੀ ਦੇ ਇੰਸਪੈਟਰ ਨੇ ਫਸਲ ਦੀ ਢੇਰੀ ਕੋਲ ਕਿਸਾਨ ਦੇ ਸਾਹਮਣੇ ਦੇਖਣੀ ਹੁੰਦੀ ਹੈ। ਕਿਸਾਨ ਆਪਣਾ ਸ਼ੱਕ ਕੱਢਣ ਲਈ ਮਾਰਕਿਟ ਦੇ ਨਮੀਂ ਮੀਟਰ ਤੋਂ ਵੀ ਆਪਣੀ ਫਸਲ ਦੀ ਨਮੀਂ ਚੈੱਕ ਕਰਾ ਸਕਦੇ ਹਨ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਚਾਲੂ ਸਾਲ ਦੌਰਾਨ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ 1960 ਰੁਪਏ ਪ੍ਰਤੀ ਕੁਇੰਟਲ ਨਿਸ਼ਚਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਸ਼ਰਤਾਂ ਪੂਰੀਆਂ ਕਰਦੀ ਝੋਨੇ ਦੀ ਫਸਲ ਦਾ ਜਾਣਬੁੱਝ ਭਾਅ ਘੱਟ ਲਗਾਇਆ ਜਾ ਰਿਹਾ ਹੈ ਜਾਂ ਕੋਈ ਕੱਟ ਲਗਾਇਆ ਜਾ ਰਿਹਾ ਹੈ ਤਾਂ ਇਸਦੀ ਸ਼ਿਕਾਇਤ ਮਾਰਕਿਟ ਕਮੇਟੀ ਜਾਂ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਜਾ ਸਕਦੀ ਹੈ। 

Leave a Reply

Your email address will not be published. Required fields are marked *