Raavi voice # ਖੁਸ਼ਹਾਲ ਪੰਜਾਬ ਦੀ ਸਿਰਜਣਾ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਮਿਸ਼ਨ ਕਲੀਨ ਦੀ ਸੁਰੂਆਤ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਖੁਸ਼ਹਾਲ ਪੰਜਾਬ ਦੀ ਸਿਰਜਣਾ ਵਾਸਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਮਿਸ਼ਨ ਕਲੀਨ ਦੀ ਸੁਰੂਆਤ ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਅਤੇ ਸਮਰਪਣ ਸੋਸਾਇਟੀ ਹੇਠ ਐਸ.ਐਸ.ਐਮ. ਕਾਲਜ ਦੀਨਾਨਗਰ ਤੋਂ ਕੀਤੀ ਗਈ। ਮੁੱਖ ਮਹਿਮਾਨ ਐਮ.ਐਲ.ਏ. ਬਰਿੰਦਰਮੀਤ ਸਿੰਘ ਪਾਹੜਾ ਨੇ ਸਮਾਂ ਰੋਸ਼ਨ ਕੀਤੀ ਅਤੇ ਕਾਲਜ ਦੇ ਆਡੀਟੋਰੀਅਮ ਵਿਚ ਜਿਲ੍ਹੇ ਦੀਆਂ ਵੱਖ-2 ਸਿੱਖਿਆ ਸੰਸਥਾਵਾਂ ਤੋਂ ਆਏ 450 ਵਿਦਿਆਰਥੀਆਂ, ਅਧਿਆਪਕਾਂ, ਕਾਲਜ ਕੈਪਸ਼ ਵਿਚ ਆਏ 5000 ਦੇ ਕਰੀਬ ਵਿਦਿਆਰਥੀਆਂ ਅਤੇ ਕਾਲਜ ਕੈਪਸ਼ ਵਿਚ ਪਹੁੰਚੇ ਮਹਿਮਾਨਾਂ ਚੇਅਰਮੈਨ ਓਕਾਰ ਸਿੰਘ ਬਾਜਵਾ, ਟਰੱਸਟ ਅਤੇ ਸੋਸਾਇਟੀ ਦੇ ਅਹੁੱਦੇਦਾਰਾਂ ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਤੁੱਲੀ ਨਾਲ ਖੁਸ਼ਹਾਲ ਪੰਜਾਬ ਦੀ ਸਿਰਜਣਾ ਲਈ ਪੰਜਾਬ ਸਰਕਾਰ ਦੇ ਮਿਸ਼ਨ ਕਲੀਨ ਵਿਚ ਯੋਗਦਾਨ ਪਾਉਣ ਦਾ ਪ੍ਰਣ ਲਿਆ ਅਤੇ ਕਾਲਜ ਕੈਪਸ਼ ਵਿਚ ਪਿੱਪਲ ਦਾ ਬੂਟਾ ਲਗਾਇਆ । ਪ੍ਰਣ ਲੈਣ ਉਪਰੰਤ ਸੰਬੋਧਨ ਕਰਦਿਆ ਐਮ.ਐਲ.ਏ. ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਕਲੀਨ ਨੂੰ ਕਾਮਯਾਬ ਕਰਨ ਲਈ ਪਾਹੜਾ ਟਰੱਸਟ ਅਤੇ ਸਮਰਪਣ ਸੋਸਾਇਟੀ ਵੱਲੋਂ ਬਹੁਤ ਵਧੀਆ ਵਿਉਂਤਬੰਦੀ ਕੀਤੀ ਗਈ ਹੈ । ਜਿਸ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਤੇ ਸਾਮ ਨੂੰ ਪੰਜਾਬ ਦੀਆਂ ਸਾਰੀਆਂ ਸਿੱਖਿਆ ਸੰਸਥਾਵਾ ਵਿਚ ਦੀਵੇ ਅਤੇ ਮੋਮਬੱਤੀਆਂ ਜਗਾਈਆ ਜਾਣਗੀਆਂ ਅਤੇ ਟਰੱਸਟ ਅਤੇ ਸੋਸਾਇਟੀ ਦੇ ਮੈਂਬਰ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਤੇ ਜਾ ਕੇ ਦੀਵੇ ਅਤੇ ਮੋਮਬੱਤੀਆਂ ਜਗਾਉਣਗੇ । ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਸਾਂਝੀਆਂ ਥਾਵਾਂ ਤੇ ਪਿੱਪਲ ਦੇ ਬੂਟੇ ਲਗਾਏ ਜਾਣਗੇ । ਇਸ ਮੌਕੇ ਪ੍ਰੋਗਰਾਮ ਦੇ ਪ੍ਰਬੰਧਕ ਟਰੱਸਟ ਦੇ ਜਨਰਲ ਸਕੱਤਰ ਕਿਰਨਪ੍ਰੀਤ ਸਿੰਘ ਪਾਹੜਾ, ਮੈਂਬਰ ਜਗਬੀਰ ਸਿੰਘ ਪਾਹੜਾ ਅਤੇ ਸਮਰਪਣ ਸੋਸਾਇਟੀ ਦੇ ਸਕੱਤਰ ਅਤੇ ਪਾਹੜਾ ਟਰੱਸਟ ਦੇ ਸਲਾਹਕਾਰ ਪਰਮਿੰਦਰ ਸਿੰਘ ਸੈਣੀ ਨੇ ਮੁੱਖ ਮਹਿਮਾਨ ਜੀ ਨੂੰ ਵਿਸ਼ਵਾਸ ਦਵਾਉਦਿਆਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਮਿਸ਼ਨ ਕਲੀਨ ਦਾ ਸੰਦੇਸ਼ ਪੰਜਾਬ ਦੇ 20 ਲੱਖ ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਵੇਗਾ । ਕਾਲਜ ਪ੍ਰਿੰਸੀਪਲ ਡਾਂ: ਆਰ.ਕੇ. ਤੁੱਲੀ ਨੇ ਸਾਰਿਆ ਨੂੰ ਜੀ ਆਇਆ ਕਿਹਾ ਅਤੇ ਕਾਲਜ ਦੇ ਡੀਨ ਸ੍ਰੀ ਪੰਬੋਧ ਗਰੋਵਰ ਨੇ ਸਾਰਿਆ ਦਾ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ । ਕਾਲਜ ਕੈਪਸ ਵਿਚ ਪਹੁੰਚੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਹਾ ਕਿ ਉਹ ਬੁਰਾਈਆਂ ਦੇ ਖਾਤਮੇ ਤੱਕ ਮਿਸ਼ਨ ਕਲੀਨ ਵਿਚ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ।

Leave a Reply

Your email address will not be published. Required fields are marked *