Raavi voice # ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ਤੇ ਲੈਣ ਲਈ ਕਿਸਾਨ 18 ਅਕਤੂਬਰ ਤੱਕ ਕਰਨ ਅਪਲਾਈ

बटाला

ਰਾਵੀ ਨਿਊਜ ਬਟਾਲਾ (ਸਰਵਨ ਕਲਸੀ)

ਪੰਜਾਬ ਸਰਕਾਰ ਵਲੋਂ ਅਗਾਮੀ ਕਣਕ ਦੇ ਸੀਜ਼ਨ ਦੌਰਾਨ ਬਿਜਾਈ ਲਈ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ’ਤੇ ਦੇਣ ਲਈ ਜਾਰੀ ਨੀਤੀ ਅਨੁਸਾਰ ਕਿਸਾਨ ਆਪਣੀਆਂ ਅਰਜ਼ੀਆਂ ਆਨ ਲਾਈਨ ਤਰੀਕੇ 10 ਤੋਂ 18 ਅਕਤੂਬਰ ਤੱਕ ਦੇ ਸਕਣਗੇ। ਬਟਾਲਾ ਦੀ ਖੇਤੀਬਾੜੀ ਵਿਕਾਸ ਅਧਿਕਾਰੀ ਕੰਵਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਨਲਾਈਨ http://agrimachinerypb.com  ਉਤੇ ਆਈ.ਡੀ.ਬਣਾ ਕੇ ਕਣਕ ਦੇ ਬੀਜ ਦੀ ਮੰਗ ਭਰਨਗੇ। ਉਨਾਂ ਕਿਹਾ ਕਿ ਕਿਸਾਨਾਂ ਨੂੰ ਆਨ-ਲਾਈਨ ਅਪਲਾਈ ਕਰਨ ਵਿੱਚ ਜੇਕਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ। ਕੰਵਲਜੀਤ ਕੌਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਅਰਜੀਆਂ ਪ੍ਰਾਪਤ ਕਰਨ ਉਪਰੰਤ ਮਨਜੂਰੀ ਪੱਤਰ ਆਨਲਾਈਨ ਜਾਰੀ ਕੀਤਾ ਜਾਵੇਗਾ ,ਜਿਸ ਸਬੰਧੀ ਕਿਸਾਨ ਨੂੰ ਉਸ ਦੇ ਮੋਬਾਇਲ ਨੰਬਰ ’ਤੇ ਐਸ.ਐਮ.ਐਸ.ਰਾਹੀਂ ਸੂਚਿਤ ਕੀਤਾ ਜਾਵੇਗਾ ਤੇ ਕਿਸਾਨ ਆਪਣੀ ਆਈ.ਡੀ ਤੋਂ ਇਹ ਮਨਜ਼ੂਰੀ ਪੱਤਰ ਡਾਊਨਲੋਡ ਕਰ ਸਕਣਗੇ। ਵਿਭਾਗ ਵਲੋਂ ਨਾਲ ਹੀ ਸਪਸ਼ਟ ਕੀਤਾ ਗਿਆ ਹੈ ਕਿ ਵਿਭਾਗ ਵਲੋਂ ਵੈਰੀਫਿਕੇਸ਼ਨ ਉਪਰੰਤ ਸਬਸਿਡੀ ਸਿੱਧੀ ਕਿਸਾਨ ਦੇ ਬੈਂਕ ਖਾਤੇ ਵਿੱਚ ਪਾ ਦਿੱਤੀ ਜਾਵੇਗੀ।
ਖੇਤੀਬਾੜੀ ਅਧਿਕਾਰੀ ਨੇ ਅੱਗੇ ਦੱਸਿਆ ਕਿ ਸਬਸਿਡੀ ਕੇਵਲ ਤਸਦੀਕਸ਼ੁਦਾ ਬੀਜਾਂ ਜਿਨਾਂ ਵਿੱਚ ਉਨੱਤ ਪੀ.ਬੀ .ਡਬਲਿਊ 343, ਉਨੱਤ ਪੀ.ਬੀ.ਡਬਲਿਊ-550, ਪੀ.ਬੀ.ਡਬਲਿਊ-1,ਜ਼ਿੰਕ, ਪੀ.ਬੀ.ਡਬਲਿਊ-725, ਪੀ.ਬੀ.ਡਬਲਿਊ-677, ਐਚ.ਡੀ. ਪੀ 3086, ਡਬਲਿਊ ਐਚ 1105, ਐਚ.ਡੀ 2967, ਪੀ.ਬੀ.ਡਬਲਿਊ 621,ਡਬਲਿਊ.ਐਚ.ਡੀ 943,ਡੀ.ਬੀ.ਡਬਲਿਊ 187, ਡੀ.ਬੀ. ਡਬਲਿਊ-222, ਐਚ. ਡੀ-3226, ਪਿਛੇਤੀ ਬਿਜਾਈ ਲਈ ਪੀ.ਬੀ.ਡਬਲਿਊ-752,ਪੀ.ਬੀ.ਡਬਲਿਊ 658 ’ਤੇ ਦਿੱਤੀ ਜਾਵੇਗੀ। ਸਬਸਿਡੀ ਬੀਜ ਦੀ ਕੀਮਤ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਹੋਵੇਗੀ।    

Leave a Reply

Your email address will not be published. Required fields are marked *