Raavi voice # ਅਕਾਲੀ ਸਰਕਾਰ ਬਣਨ ਤੇ ਵਕੀਲਾਂ ਦੀਆਂ ਸਮੱਸਿਆਵਾਂ ਦਾ ਕੀਤਾ ਜਾਵੇਗਾ ਹੱਲ- ਸੁਖਬੀਰ ਬਾਦਲ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਗੁਰਦਾਸਪੁਰ ਦੌਰੇ ਦੌਰਾਨ  ਗੁਰਦਾਸਪੁਰ ਦੀ ਜ਼ਿਲ੍ਹਾ ਕਚਹਿਰੀ ਵਿੱਚ ਵਕੀਲਾਂ ਦੇ ਇਕੱਠ ਨੂੰ ਸੰਬੋਧਨ ਕੀਤਾ । ਉਨ੍ਹਾਂ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੀ ਮੌਜੂਦ ਸਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਸ਼ਰਮਾ ਦੀ ਅਗਵਾਈ ਹੇਠ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ।  ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਸ਼ਰਮਾ ਵੱਲੋਂ ਵਕੀਲਾਂ ਨਾਲ ਸਬੰਧਿਤ ਕਈ ਮੰਗਾਂ ਸੁਖਬੀਰ ਬਾਦਲ ਅੱਗੇ  ਰੱਖੀਆਂ ਗਈਆਂ। ਬਾਅਦ ਵਿਚ ਵਕੀਲਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਵਕੀਲਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਆਧਾਰ’ ਤੇ ਮੰਨੀਆਂ ਜਾਣਗੀਆਂ। ਉਨ੍ਹਾਂ ਨੇ ਐਲਾਨ ਕੀਤਾ ਕਿ ਅਕਾਲੀ ਸਰਕਾਰ ਸਮੇਂ ਵਕੀਲਾਂ ਦੀ ਭਲਾਈ ਲਈ ਇੱਕ ਵੈੱਲਫੇਅਰ  ਬੋਰਡ ਦਾ ਗਠਨ ਕੀਤਾ ਜਾਵੇਗਾ।  ਇਸ ਬੋਰਡ ਦੇ ਚੇਅਰਮੈਨ ਅਤੇ ਮੈਂਬਰ ਵਕੀਲ ਹੀ ਹੋਣਗੇ ਸਰਕਾਰ ਵੱਲੋਂ ਇਸ ਨੂੰ ਫ਼ੰਡ ਦਿੱਤੇ ਜਾਣਗੇ। ਇਸ ਫ਼ੰਡ ਵਿੱਚੋਂ ਵਕੀਲਾਂ ਲਈ ਬੀਮਾ ਯੋਜਨਾ, ਮੈਡੀਕਲ ਕਲੇਮ ਅਤੇ ਹੋਰ ਵੈੱਲਫੇਅਰ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ। ਵਕੀਲਾਂ ਦੇ ਚੈਂਬਰਾਂ ਦੇ ਨਿਰਮਾਣ ਲਈ ਸਰਕਾਰ ਵੱਲੋਂ ਮੈਚਿੰਗ ਗਰਾਂਟ ਦਿੱਤੀ ਜਾਏਗੀ।

 ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰਦਾਸਪੁਰ ਦੇ ਵਕੀਲਾਂ ਨੂੰ ਚੈਂਬਰਾਂ ਦੇ ਨਿਰਮਾਣ ਲਈ ਉਨ੍ਹਾਂ ਨੇ ਪਹਿਲਾਂ ਵੀ ਇਕ ਕਰੋੜ ਰੁਪਏ ਦੀ ਗਰਾਂਟ ਦਿਵਾਈ ਸੀ ਅਤੇ ਹੁਣ ਅਕਾਲੀ ਸਰਕਾਰ ਬਣਨ’ ਤੇ ਉਨ੍ਹਾਂ ਨੂੰ ਮੁੜ ਚੈਂਬਰਾਂ ਲਈ ਗਰਾਂਟ ਦਿੱਤੀ ਜਾਵੇਗੀ । ਇਸ ਮੌਕੇ ਬਾਰ ਦੇ ਉਪ ਪ੍ਰਧਾਨ ਹਰਜੀਤ ਸਿੰਘ ਕਾਹਨੂੰਵਾਨੀ, ਸਕੱਤਰ ਜਤਿੰਦਰ ਸਿੰਘ ਗਿੱਲ , ਸੀਨੀਅਰ ਐਡਵੋਕੇਟ ਰਣਜੀਤ ਸਿੰਘ ਗੁਰਾਇਆ, ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਰਮੇਸ਼ ਕਸ਼ਯਪ, ਅਮਨ ਨੰਦਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *