RAAVI VOICE # ਨੋਜਵਾਨ ਦੀ ਕੁਟਮਾਰ ਕਰਨ ਵਾਲੇ ਵਿਧਾਇਕ ਕਾ ਪੁਤਲਾ ਫੂਕਿਆ

ताज़ा पठानकोट

ਰਾਵੀ ਨਿਊਜ ਪਠਾਨਕੋਟ

ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਆਗੂਆਂ ਦੇ ਨਾਲ ਰਲ ਕੇ ਨੌਜਵਾਨਾਂ ਨੇ ਅੱਜ ਭੋਆ ਦੇ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਵੱਲੋਂ ਅਨੁਸੁਚਿਤ ਭਾਈਚਾਰੇ ਦੇ ਨੌਜਵਾਨ ’ਤੇ ਹਮਲਾ ਕਰਨ ਤੇ ਉਸਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਉਸ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ।
ਨੌਜਵਾਨਾਂ ਨੇ ਅਕਾਲੀ ਦਲ ਤੇ ਯੂਥ ਅਕਾਲੀ ਦਲ ਦੇ ਮੈਂਬਰਾਂ ਦੇ ਨਾਲ ਰਲ ਕੇ ਡੀ ਐਸ ਪੀ ਦੇ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਤੇ ਕਾਂਗਰਸੀ ਵਿਧਾਇਕ ਦੇ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ। ਉਹਨਾਂ ਨੇ ਇਸ ਮੌਕੇ ਵਿਧਾਇਕ ਦਾ ਪੁਤਲਾ ਵੀ ਫੂਕਿਆ।
ਪਠਾਨਕੋਟ ਦੇ ਯੂਥ ਅਕਾਲੀ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਇਹ ਵੀ ਆਖਿਆ ਕਿ ਉਹ ਜੋਗਿੰਦਰਪਾਲ ਦਾ ਅਸਤੀਫਾ ਲੈਣ ਤੇ ਉਹਨਾਂ ਨੁੰ ਵਿਧਾਨ ਸਭਾ ਵਿਚੋਂ ਮੁਅੱਤਲ ਕਰਨ ਸਮੇਤ ਉਹਨਾਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੁੰ ਮਾਮਲੇ ਵਿਚ ਫੈਸਲਾਕੁੰਨ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਸਮਝਿਆ ਜਾਵੇਗਾ ਕਿ ਉਹਨਾਂ ਨੂੰ ਸਿਰਫ ਤਸਵੀਰਾਂ ਖਿੱਚਵਾਉਣ ਵਿਚ ਦਿਲਚਸਪੀ ਹੈ ਤੇ ਉਹਨਾਂ ਨੁੰ ਸੂਬੇ ਦੇ ਲੋਕਾਂ ਨੁੰ ਨਿਆਂ ਮਿਲਣਾ ਯਕੀਨੀ ਬਣਾਉਣ ਵਿਚ ਕੋਈ ਦਿਲਚਸਪੀ ਨਹੀਂ ਹੈ।
ਰਾਣਾ ਨੇ ਇਹ ਵੀ ਐਲਾਨ ਕੀਤਾ ਕਿ ਜਿਥੇ ਕਿਤੇ ਜੋਗਿੰਦਰਪਾਲ ਜਾਣਗੇ, ਹਰ ਨੌਜਵਾਨ ਉਹਨਾਂ ਤੋਂ ਜਵਾਬ ਮੰਗੇਗਾ। ਉਹਨਾਂ ਕਿਹਾ ਕਿ ਕਾਂਗਰਸ ਦੇ ਵਿਧਾਇਕ ਨੇ ਉਸ ਐਸ ਸੀ ਨੌਜਵਾਨ ਨੁੰ ਦਬਾਉਣ ਦਾ ਯਤਨ ਕੀਤਾ ਹੈ ਜਿਸਨੇ ਉਹਨਾਂ ਨੂੰ ਪੁੱਛਿਆ ਸੀ ਕਿ ਉਹਨਾਂ ਨੇ ਕੀਤਾ ਕੀ ਹੈ ? ਉਹਨਾਂ ਕਿਹਾ ਕਿ ਹੁਣ ਹਰ ਨੌਜਵਾਨ ਉਹਨਾਂ ਤੋਂ ਪੁੱਛੇਗਾ ਕਿ ਉਹਨਾਂ ਨੇ ਕੀਤਾ ਕੀ ਹੈ ? ਉਹਨਾਂ ਨੇ ਕਾਂਗਰਸੀ ਵਿਧਾਇਕ ਨੁੰ ਇਹ ਵੀ ਆਖਿਆ ਕਿ ਉਹ ਦੱਸਣ ਕਿ ਹਲਕੇ ਵਿਚੋਂ ਨਸ਼ਾ ਖਤਮ ਕਰਨ ਵਾਸਤੇ ਉਹਨਾਂ ਕੀ ਕੀਤਾ ਹੈ ? ਉਹਨਾਂ ਕਿਹਾ ਕਿ ਹਲਕੇ ਵਿਚੋਂ ਕਿੰਨੇ ਨੌਜਵਾਨਾਂ ਨੂੰ ਨੌਕਰੀ ਮਿਲੀ ਹੈ ਤੇ ਕਿੰਨੇ ਵਿਕਾਸ ਕਾਰਜ ਉਹਨਾਂ ਦੇ ਕਰਵਾਏ ਹਨ ? ਵਿਧਾਇਕ ਨੂੰ ਹਰ ਸਵਾਲ ਦਾ ਜਵਾਬ ਦੇਣਾ ਪਵੇਗਾ।
ਨੌਜਵਾਨਾਂ ਨੇ ਇਸ ਮੌਕੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵਿਧਾਇਕ ਦੇ ਖਿਲਾਫ ਕਾਰਵਾਈ ਨਾ ਕਰਨ  ਅਤੇ ਸਾਰੀ ਘਟਨਾ ਨੁੰ ‘ਛੋਟੀ ਕਾਰਵਾਈ’ ਕਰਾਰ ਦੇਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਨੌਜਵਾਨ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਠੋਕਵਾਂ ਜਵਾਬ ਦੇਣਗੇ।

Leave a Reply

Your email address will not be published. Required fields are marked *