Raavi News # ਪਿੰਡ ਭੋਜਰਾਜ ‘ਚ ਰਵੀਦਾਸ ਮੰਦਰ ਦੇ ਪੁਜਾਰੀ ਦਾ ਕਤਲ, ਪਿੰਡ ਵਾਸੀਆਂ ਵੱਲੋਂ  ਵੋਟਿੰਗ ਬੰਦ, ਐਸਐਸਪੀ ਤੇ ਡਿਪਟੀ ਕਮਿਸ਼ਨਰ ਮੌਕੇ ਤੇ ਪੁੱਜੇ 

Breaking News क्राइम

ਰਾਵੀ ਨਿਊਜ ਕਲਾਨੌਰ, ਗੁਰਦਾਸਪੁਰ

ਵਿਧਾਨ ਸਭਾ ਹਲਕਾ  ਡੇਰਾ ਬਾਬਾ ਨਾਨਕ  ਅਧੀਨ ਆਉਂਦੇ ਪਿੰਡ  ਭੋਜਰਾਜ ਵਿਖੇ   ਰਵਿਦਾਸ ਮੰਦਰ ਦੇ ਪੁਜਾਰੀ  ਥੋੜ੍ਹਾ ਰਾਮ ਦਾ ਐਤਵਾਰ 6 ਵਜੇ ਦੇ ਕਰੀਬ ਅਣਪਛਾਤੇ ਅਨਸਰਾਂ ਵੱਲੋਂ  ਪੁਜਾਰੀ ਦੇ ਸਿਰ ਤੇ ਲੋਹੇ ਦੀਆਂ ਰਾਡਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ । ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ  ਪੁਲੀਸ ਜ਼ਿਲ੍ਹਾ ਗੁਰਦਾਸਪੁਰ ਦੇ ਐਸ ਐਸ ਪੀ ਨਾਨਕ ਸਿੰਘ  ਅਤੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ  ਘਟਨਾ ਸਥਾਨ ਤੇ ਪੁੱਜੇ ।  ਰਵਿਦਾਸ ਭਵਨ ਦੇ ਪੁਜਾਰੀ ਦਾ ਕਤਲ ਹੋਣ  ਤੇ ਪਿੰਡ ਭੋਜਰਾਜ ਦੇ ਵੋਟਰਾਂ ਵੱਲੋਂ ਵੋਟਿੰਗ ਬੰਦ ਕਰ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ  ਜਦੋਂ ਤਕ  ਪੁਜਾਰੀ ਦਾ ਕਤਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਉਸ ਸਮੇਂ ਤਕ  ਉਹ ਵੋਟ ਨਹੀਂ ਪਾਉਣਗੇ। ਇਸ ਸਬੰਧੀ ਜ਼ਿਲ੍ਹਾ ਪ੍ਰੀਸ਼ਦ  ਮੈਂਬਰ ਅਤੇ ਗੁਰੂ ਰਵਿਦਾਸ ਭਵਨ ਦੇ ਅਹੁਦੇਦਾਰ ਸੱਤਪਾਲ ਸਿੰਘ ਨੇ ਕਿਹਾ ਕਿ ਅੱਜ ਤੜਕਸਾਰ ਜਦੋਂ ਪੁਜਾਰੀ ਥੁੜੂ ਰਾਮ  ਮੰਦਿਰ ਵਿਚ ਪੂਜਾ ਅਰਚਨਾ ਕਰ ਰਿਹਾ ਸੀ ਤਾਂ  ਕੁਝ ਅਣਪਛਾਤੇ ਅਨਸਰਾਂ ਵੱਲੋਂ  ਪੁਜਾਰੀ ਦੇ ਸਿਰ ਤੇ ਲੋਹੇ ਦੀਆਂ ਰਾਡਾਂ ਮਾਰ ਕੇ ਉਸ ਦਾ ਕਤਲ  ਕਰ ਦਿੱਤਾ ਜਿਸ ਜਿਸ ਉਪਰੰਤ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ  ਇਸ  ਸੰਬੰਧੀ ਪੁਲਸ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਇਸ ਦੁਖਦਾਈ ਖ਼ਬਰ ਸੁਣਦਿਆਂ ਹੀ ਐੱਸਐੱਸਪੀ ਨਾਨਕ ਸਿੰਘ , ਡਿਪਟੀ ਕਮਿਸ਼ਨਰ  ਮੁਹੰਮਦ ਇਸ਼ਫਾਕ  ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ  ਕਰਮਚਾਰੀ ਮੌਕੇ ਤੇ ਪੁੱਜੇ  । ਉਸ ਵੱਲੋਂ ਪੁਜਾਰੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੂਸਰੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ  ਪੁਜਾਰੀ ਦਾ ਕਤਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਉਸ ਸਮੇਂ ਤੱਕ ਪਿੰਡ ਦੇ ਲੋਕ ਵੋਟਾਂ ਨਹੀਂ ਪਾਉਣਗੇ  । ਇਸ ਮੌਕੇ ਤੇ ਡਿਪਟੀ ਕਮਿਸ਼ਨਰ ਮੁਹੰਮਦ ਵਿਭਾਗ ਨੇ ਪਿੰਡ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ  ਵੋਟਾਂ ਪਾਉਣ  ਅਤੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰੋ  ।

Share and Enjoy !

Shares

Leave a Reply

Your email address will not be published.