Raavi News # ਨਾਖ ਦੀ ਸਫਲ ਕਾਸ਼ਤ ਕਰਨ ਲਈ ਲਗਾਈ ਗਈ ਟਰੇਨਿੰਗ 

बिज़नेस

ਰਾਵੀ ਨਿਊਜ ਅੰਮ੍ਰਿਤਸਰ

ਬਾਗਬਾਨੀ ਵਿਭਾਗ ਅੰÇ੍ਰਮਤਸਰ ਦੇ ਪੀਅਰ ਅਸਟੇਟ ਵੱਲੋ ਨਾਖ ਦੀ ਸਫਲ ਕਾਸ਼ਤ ਕਰਨ ਬਾਰੇ ਇੱਕ ਟਰੇਨਿੰਗ ਲਗਾਈ ਗਈ ਜਿਸ ਵਿੱਚ ਕਾਫੀ ਕਿਸਾਨਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵੱਲੋ ਪੀਅਰ ਅਸਟੇਟ ਅਧੀਨ ਕੀਤੀਆ ਜਾ ਰਹੀਆਂ ਗਤੀਵਿਧੀਆ ਅਤੇ ਵਿਭਾਗ ਵੱਲੋ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ। ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ ਅਸਟੇਟ ਜਸਪਾਲ ਸਿੰਘ ਢਿੱਲੋ ਵੱਲੋ ਨਾਖ ਦੀ ਮੌਜੂਦਾ ਸਥਿਤੀ,ਮਹੱਤਤਾ ਅਤੇ ਭਵਿੱਖ ਵਿੱਚ ਹੋਣ ਵਾਲੇ ਰਕਬੇ ਦੇ ਵਿਸਥਾਰ ਬਾਰੇ ਦੱਸਿਆ। ਇਸ ਤੋ ਇਲਾਵਾ ਪੀਅਰ ਅਸਟੇਟ ਦੀ ਮਸ਼ੀਨਰੀ ਬਾਰੇ ਦੱਸਿਆ ਅਤੇ ਜਿਮੀਦਾਰਾਂ ਨੂੰ ਅਪੀਲ ਕੀਤੀ ਕਿ ਪੀਅਰ ਅਸਟੇਟ ਦੀ ਰਜਿਸਟਰੇਸ਼ਨ ਕਰਵਾ ਕੇ ਮੈਂਬਰ ਬਣਿਆ ਜਾਵੇ। ਬਾਗਬਾਨੀ ਵਿਕਾਸ ਅਫਸਰ ਜਤਿੰਦਰ ਸਿੰਘ ਵੱਲੋਂ ਨਾਖ ਦੇ ਬਾਗ ਦੀ ਵਿਉਂਤਬੰਦੀ ਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਡਾ. ਪਰਮਪਾਲ ਸਿੰਘ ਨੇ ਨਾਖ ਦੇ ਬੂਟਿਆਂ ਦੀ ਕਾਂਟਛਾਂਟ ਅਤੇ ਬਹੁਤ ਹੀ ਜਰੂਰੀ ਨੁਕਤਿਆਂ ਬਾਰੇ ਦੱਸਿਆ। ਡਾ: ਨਵਪ੍ਰੇਮ ਸਿੰਘ ਨੇ ਨਾਖ ਦੇ ਕੀੜੇ ਮਕੌੜਿਆਂ ਅਤੇ ਬੀਮਾਰੀਆਂ ਦੀ ਪਹਿਚਾਣ, ਉਹਨਾਂ ਦੇ ਨੁਕਸਾਨ, ਰੋਕਥਾਮ ਅਤੇ ਮੰਡੀਕਰਨ ਬਾਰੇ ਜਾਣਕਾਰੀ ਦਿੱਤੀ। ਡਾ ਬਿਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ ਨਾਗ ਕਲਾਂ ਵੱਲੋਂ ਨਾਖ ਦੀ ਪ੍ਰੋਸੈਸਿੰਗ ਅਤੇ ਕੇ.ਵੀ.ਕੇ. ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦੱਸਿਆ। ਜਿਮੀਦਾਰਾਂ ਵੱਲੋ ਕਾਫੀ ਸਵਾਲ ਕੀਤੇ ਗਏ ਜਿਸ ਦਾ ਜਵਾਬ ਮਾਹਿਰਾਂ ਵੱਲੋ ਦਿੱਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਅਤੇ ਮੇਜਰ ਮਨਮੋਹਨ ਸਿੰਘ, ਗੁਰਬੀਰ ਸਿੰਘ,ਡਾ. ਅਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜਗਦੀਪ ਸਿੰਘ ਭੁਸੇ, ਗੁਰਪ੍ਰਤਾਪ ਸਿੰਘ, ਜਤਿੰਦਰ ਸਿੰਘ ਪਨੂੰ ਆਦਿ ਬਾਗਬਾਨ ਹਾਜਿਰ ਸਨ।ਜਤਿੰਦਰ ਸਿੰਘ ਬਾਗਬਾਨੀ ਵਿਕਾਸ ਅਫਸਰ ਵੱਲੋ ਮਾਹਿਰਾਂ ਅਤੇ ਜਿਮੀਦਾਰਾਂ ਦਾ ਧੰਨਵਾਦ ਕੀਤਾ ਗਿਆ। 

Share and Enjoy !

Shares

Leave a Reply

Your email address will not be published.