ਰਾਵੀ ਨਿਊਜ (ਡਿੰਪਲ)
ਅੱਜ ਕਸਬਾ ਕਲਾਨੌਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਇਹ ਉਦਘਾਟਨ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਹਲੋਂ ਨੇ ਕੀਤਾ ਇਸ ਮੌਕੇ ਕੁਲਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਦਫਤਰ ਤੋਂ ਚੋਣਾਂ ਸਰਗਰਮੀਆਂ ਜਾਰੀ ਰੱਖੀਆਂ ਜਾਣਗੀਆਂ ਅੱਗੇ ਕੁਲਦੀਪ ਸਿੰਘ ਕਾਹਲ ਨੇ ਕਿਹਾ ਕਿ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਗਾਈਡਲਾਈਨ ਨੂੰ ਮੁੱਖ ਰੱਖਦਿਆਂ ਹੋਇਆ ਚੋਣਾਂ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਨਾਲ ਹੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਕਾਹਲੋਂ ਨੇ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾ ਕੇ ਜਿਤਾਉਣ ਤਾਂ ਕਿ ਹਲਕੇ ਦੀ ਵਧੀਆ ਤਰੀਕੇ ਨਾਲ ਡਿਵੈਲਮੈਂਟ ਕੀਤੀ ਜਾ ਸਕੇ ਇਸ ਮੌਕੇ ਤੇ ਕੰਵਲ ਬਖਸ਼ੀ,ਨਰਿੰਦਰ ਵਿੱਜ,ਅਸ਼ੋਕ ਕੋਹਲੀ,ਜਨਕਰਾਜ ਖੁੱਲਰ,ਮਨੀਸ਼ ਅਗਰਵਾਲ,ਵਿਕਾਸ ਸੈਣੀ,ਪਲਵਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਸਹਾਰੀ,ਗੁਲਾਮ ਮਸੀਹ,ਪ੍ਰੇਮ ਮਸੀਹ, ਜਤਿੰਦਰ ਕਾਲੀਆ,ਸੁਖਦੇਵ ਅਰੋਡ਼,ਸੁਰਿੰਦਰ ਮੋਹਨ ਲਖਨਪਾਲ,ਮੁਨੀਸ਼ ਕੁਮਾਰ ਜੋਸ਼ੀ,ਆਦਿ ਵੱਡੀ ਗਿਣਤੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਹਾਜ਼ਰ ਸਨ