RAAVI NEWS # ਘਰ ਬੈਠੇ ਹੀ ਆਨਲਾਈਨ ਤਰੀਕੇ ਨਾਲ ਬਣਵਾਉ ਫ਼ੂਡ ਸੇਫ਼ਟੀ ਲਾਇਸੰਸ : ਡਾ. ਸੁਭਾਸ਼ ਕੁਮਾਰ

एस.ए.एस नगर

ਰਾਵੀ ਨਿਊਜ ਐਸ.ਏ.ਐਸ ਨਗਰ

ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਇਕ ਵਾਰ ਫਿਰ ਜਨਤਕ ਅਪੀਲ ਕਰਦਿਆਂ ਕਿਹਾ ਕਿ ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ/ਦੁਕਾਨਦਾਰਾਂ ਜਾਂ ਰੇਹੜੀ-ਫੜ੍ਹੀ ਵਾਲੇ ਲਈ ਵੀ ਜ਼ਿਲ੍ਹਾ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ, ਜਿਸ ਵਾਸਤੇ ਸਿਹਤ ਵਿਭਾਗ ਦੇ ਦਫ਼ਤਰ ਆਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਵਾਉਣ ਦੀ ਸਮੁੱਚੀ ਪ੍ਰਕਿ੍ਰਆ ਆਨਲਾਈਨ ਹੈ। ਇਸ ਵਾਸਤੇ ਦਫ਼ਤਰ ਵਿਚ ਕੋਈ ਕਾਗ਼ਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ। ਵਿਭਾਗ ਦੀ ਵੈਬਸਾਈਟ www.foscos.fssai.gov.in ’ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਿਰਫ਼ ਸਰਕਾਰੀ ਫ਼ੀਸ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿਚ ਆਇਆ ਹੈ ਕਿ ਕੁਝ ਲੋਕ ਜਲਦੀ ਲਾਇਸੰਸ ਬਣਵਾਉਣ ਲਈ ਹਾਲੇ ਵੀ ਉਨ੍ਹਾਂ ਦੇ ਦਫ਼ਤਰ ਆ ਰਹੇ ਹਨ ਜਦਕਿ ਸਿਵਲ ਸਰਜਨ ਦਫ਼ਤਰ ਦੇ ਗੇੜੇ ਲਾਉਣ ਨਾਲ ਸਬੰਧਤ ਦੁਕਾਨਦਾਰ ਜਾਂ ਕਾਰੋਬਾਰੀ (ਫ਼ੂਡ ਬਿਜ਼ਨਸ ਆਪਰੇਟਰ-ਐਫ਼.ਬੀ.ਓ.)  ਦਾ ਅਪਣਾ ਹੀ ਸਮਾਂ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਜਾਣਕਾਰੀ ਲਈ ਮੇਰੇ ਨਾਲ ਫ਼ੋਨ ਨੰਬਰ 98766 43047 ’ਤੇ ਸੰਪਰਕ ਕੀਤਾ ਜਾ ਸਕਦਾ ਹੈ।     ਇਕ ਹੋਰ ਅਹਿਮ ਜਾਣਕਾਰੀ ਮੁੜ ਸਾਂਝੀ ਕਰਦਿਆਂ ਡਾ. ਸੁਭਾਸ਼ ਕੁਮਾਰ ਨੇ ਦਸਿਆ ਕਿ 1 ਜਨਵਰੀ, 2022 ਤੋਂ ਖਾਣ-ਪੀਣ ਵਾਲੇ ਕਿਸੇ ਵੀ ਪਦਾਰਥ ਦੀ ਵਿਕਰੀ ਕਰਦੇ ਸਮੇਂ ਵਿਕਰੇਤਾ ਵਾਸਤੇ ਬਿੱਲ ਜਾਂ ਕੈਸ਼ ਰਸੀਦ ਉਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਐਸ.ਏ.ਆਈ.) ਦੁਆਰਾ ਜਾਰੀ 14 ਅੰਕਾਂ ਵਾਲਾ ਰਜਿਸਟਰੇਸ਼ਨ ਨੰਬਰ ਲਿਖਣਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅਥਾਰਟੀ ਵਲੋਂ ਗਾਹਕਾਂ ਦੀ ਸਹੂਲਤ ਲਈ 1 ਜਨਵਰੀ 2022 ਤੋਂ ਇਹ ਨਿਯਮ ਦੇਸ਼ ਭਰ ਵਿਚ ਲਾਗੂ ਕੀਤਾ ਗਿਆ ਹੈ। ਇਸ ਨੰਬਰ ਜ਼ਰੀਏ ਗਾਹਕ ਇਹ ਯਕੀਨੀ ਕਰ ਸਕੇਗਾ ਕਿ ਉਹ ਜਿਸ ਦੁਕਾਨਦਾਰ ਕੋਲੋਂ ਖਾਣ-ਪੀਣ ਦੀ ਕੋਈ ਵਸਤੂ ਖ਼ਰੀਦ ਰਿਹਾ ਹੈ, ਉਸ ਕੋਲ ਰਜਿਸਟਰੇਸ਼ਨ ਨੰਬਰ ਹੈ ਵੀ ਜਾਂ ਨਹੀਂ। ਕਈ ਵਾਰ ਗਾਹਕ ਜਦੋਂ ਕਿਸੇ ਦੁਕਾਨਦਾਰ ਜਾਂ ਖਾਣ-ਪੀਣ ਦੀਆਂ ਵਸਤਾਂ ਦੇ ਕਾਰੋਬਾਰੀ ਵਿਰੁਧ ਸ਼ਿਕਾਇਤ ਕਰਦੇ ਹਨ ਤਾਂ ਦੁਕਾਨਦਾਰ ਦੇ ਅਧੂਰੇ ਪਤੇ ਜਾਂ ਵੇਰਵੇ ਕਾਰਨ ਵਿਭਾਗ ਨੂੰ ਉਸ ਦਾ ਪਤਾ ਲਾਉਣ ਅਤੇ ਪੁੱਛਗਿਛ ਕਰਨ ਵਿਚ ਦਿੱਕਤ ਆਉਂਦੀ ਹੈ ਜਿਸ ਕਾਰਨ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਪਰ ਹੁਣ ਜੇ ਕੋਈ ਗਾਹਕ ਕਿਸੇ ਫ਼ੂਡ ਬਿਜ਼ਨਸ ਆਪਰੇਟਰ ਵਿਰੁਧ ਸ਼ਿਕਾਇਤ ਕਰੇਗਾ ਤਾਂ ਉਹ ਰਜਿਸਟਰੇਸ਼ਨ ਨੰਬਰ ਦਾ ਹਵਾਲਾ ਦੇ ਕੇ ਸ਼ਿਕਾਇਤ ਕਰ ਸਕਦਾ ਹੈ

Share and Enjoy !

Shares

Leave a Reply

Your email address will not be published.