Raavi News Punjab # ਦੁਬਈ ਤੋ ਆਏ ਨੋਜਵਾਨ ਦੀ ਸ਼ਕੀ ਹਾਲਤ ਵਿਚ ਮੌਤ

Breaking News क्राइम

ਰਾਵੀ ਨਿਊਜ ਗੁਰਦਾਸਪੁਰ (ਸੰਦੀਪ)

ਤਿੰਨ ਦਿਨ ਪਹਿਲਾਂ ਦੁਬਈ ਤੋਂ ਆਏ ਗੁਰਦਾਸਪੁਰ ਦੇ ਪਿੰਡ ਭੂਲੇ ਚੱਕ ਦੇ ਰਹਿਣ ਵਾਲੇ 29 ਸਾਲਾਂ ਐਨਆਰਆਈ ਨੌਜਵਾਨ ਰਘੁਬੀਰ ਸਿੰਘ ਦੀ ਸ਼ਕੀ ਹਲਾਤਾਂ ਵਿੱਚ ਹੋਈ ਮੌਤ ਕਾਰਨ ਪੂਰੇ ਪਿੰਡ ਵਿਚ ਸਹਿਮ ਦਾ ਮਾਹੌਲ ਹੈ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਪਿੰਡ ਦੇ ਹੀ ਕੁੱਝ ਨੌਜਵਾਨਾਂ ਤੇ ਹਤਿਆ ਦੇ ਆਰੋਪ ਲਗਾਏ ਹਨ ਪਰਿਵਾਰਕ ਮੈਬਰਾਂ ਦਾ ਕਹਿਣਾ ਕਿ ਉਹਨਾਂ ਦੇ ਪੁੱਤਰ ਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਪੈਸੇ ਖੋਹਣ ਕਰਕੇ ਕਤਲ ਕੀਤਾ ਹੈ ਅਤੇ ਜ਼ਖਮੀ ਹਾਲਤ ਵਿੱਚ ਉਹਨਾਂ ਦਾ ਪੁੱਤਰ ਪਿੰਡ ਦੀ ਹੀ ਇਕ ਗਰਾਉਂਡ ਵਿਚ ਮਿਲਿਆ ਸੀ ਜਿਸਤੋ ਬਾਅਦ ਉਹਨਾਂ ਇਲਾਜ ਲਈ ਭੇਜਿਆ ਗਿਆ ਪਰ ਜਖਮਾਂ ਦੀ ਤਾਪ ਨਾਂ ਚਲਦਿਆਂ ਕਲ ਉਸਦੀ ਮੌਤ ਹੋ ਗਈ ਪਰਿਵਾਰ ਨੇ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਰਘਬੀਰ ਸਿੰਘ ਦੁਬਈ ਵਿੱਚ ਕੰਮ ਕਰਦਾ ਸੀ ਅਤੇ ਤਿੰਨ ਦਿਨ ਪਹਿਲਾਂ ਹੀ ਉਹ ਵਾਪਿਸ ਆਪਣੇ ਘਰ ਆਇਆ ਹੋਇਆ ਸੀ ਅਤੇ 11 ਅਕਤੂਬਰ ਨੂੰ ਉਹ ਆਪਣੇ ਦੋਸਤਾਂ ਦੇ ਨਾਲ ਘਰ ਤੋਂ ਬਾਹਰ ਘੁੰਮਣ ਗਿਆ ਸੀ ਪਰ ਘਰ ਵਾਪਿਸ ਨਹੀਂ ਪਰਤਿਆ ਅਤੇ 12 ਅਕਤੂਬਰ ਦੀ ਸਵੇਰ ਨੂੰ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜ਼ਖ਼ਮੀ ਹਾਲਤ ਵਿੱਚ ਪਿੰਡ ਦੀ ਹੀ ਇਕ ਗਰਾਊਂਡ ਵਿਚ ਬੇਸੁੱਧ ਪਿਆ ਹੋਇਆ ਹੈ ਜਦ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਪੁੱਤਰ ਦੀ ਕਿਸੇ ਨੇ ਬੁਰੀ ਤਰ੍ਹਾਂ ਦੇ ਨਾਲ ਮਾਰਕੁੱਟ ਕੀਤੀ ਹੋਈ ਸੀ ਅਤੇ ਉਸਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਗੁਰਦਾਸਪੁਰ ਦੇ ਇੱਕ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਅਤੇ ਕੱਲ੍ਹ ਉਸ ਦੀ ਮੌਤ ਹੋ ਗਈ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਉਸ ਦੀ ਹੱਤਿਆ ਕੀਤੀ ਹੈ ਕਿਉਂਕਿ ਉਸ ਦੇ ਕੋਲੋਂ ਵਿਦੇਸ਼ੀ ਕਰੰਸੀ ਅਤੇ ਉਸ ਨੇ ਸੋਨਾ ਪਾਇਆ ਹੋਇਆ ਸੀ ਅਤੇ ਪੈਸੇ ਖੋਹਣ ਕਰਕੇ ਹੀ ਉਸ ਦੀ ਹੱਤਿਆ ਕੀਤੀ ਗਈ ਹੈ ਇਸ ਲਈ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਿੱਬੜ ਦੇ ਐੱਸਐੱਚਓ ਹਰਮਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਉਨ੍ਹਾਂ ਦੇ ਪੁੱਤਰ ਰਘਬੀਰ ਸਿੰਘ ਦੀ ਮਾਰ ਕੁਟਾਈ ਕਾਰਨ ਮੌਤ ਹੋਈ ਹੈ ਜੋ ਕਿ ਤਿੰਨ ਦਿਨ ਪਹਿਲਾਂ ਹੀ ਵਿਦੇਸ਼ ਤੋਂ ਘਰ ਵਾਪਸ ਪਰਤਿਆ ਸੀ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਪਿੰਡ ਦੇ ਹੀ ਕੁਝ ਨੌਜਵਾਨਾਂ ਨੇ ਉਸ ਦਾ ਕਤਲ ਕੀਤਾ ਹੈ ਫਿਲਹਾਲ ਇਸ ਨੌਜਵਾਨ ਦਾ ਪੋਸਟਮਾਰਟਮ ਕਰਵਾ ਕੇ ਅੱਗੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *