ਰਾਵੀ ਨਿਊਜ ਕੱਥੂਨੰਗਲ, ਮਜੀਠਾ ਮਜੀਠਾ ਹਲਕੇ ਦੇ ਲੋਕਾਂ ਦੀ ਭਲਾਈ ਅਤੇ ਤਰੱਕੀ ਲਈ ਕੰਮ ਕਰਲਾ ਮਜੀਠਾ ਪਰਿਵਾਰ ਦੀ ਹਮੇਸ਼ਾ ਮੁਢਲੀ ਜ਼ਿੰਮੇਵਾਰੀ ਰਿਹਾ ਹੈ ਤੇ ਅੱਗੇ ਵੀ ਮਜੀਠੀਆ ਪਰਿਵਾਰ ਹਲਕੇ ਦੇ ਲੋਕਾਂ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਹੇਗਾ। ਇਹ ਪ੍ਰਗਟਾਵਾ ਹਲਕੇ ਤੋਂ ਅਕਾਲੀ ਦਲ ਦੇ ਬਸਪਾ ਗਠਜੋੜ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ ਨੇ ਕੀਤਾ ਹੈ। ਅੱਜ ਕੱਥੂਨੰਗਲ ਸਰਕਲ ਦੇ ਪਿੰਡਾਂ ਮਾਂਗਾ ਸਰਾਂਏ, ਦੁਧਾਲਾ, ਰਾਮਦੀਵਾਲੀ ਹਿੰਦੂਆ, ਕੋਟ ਹਿਰਦੇ ਰਾਮ, ਰੂਪੋਵਾਲੀ ਚੌਗਾਵਾਂ, ਰੂਪੋਵਾਲੀ ਖੁਰਦ, ਅੱਡਾ ਕੱਥੂਨੰਗਲ ਅਤੇ ਮਾਨ ਵਿਚ ਵੱਖ ਵੱਖ ਚੋਣ ਮੀਟਿੰਗਾਂ ਨੁੰ ਸੰਬੋਧਨ ਕਰਦਿਆਂ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਜੋ ਪਿਆਰ ਅਤੇ ਸਤਿਕਾਰ ਮਜੀਠਾ ਹਲਕੇ ਦੇ ਲੋਕਾਂ ਨੇ ਹਮੇਸ਼ਾ ਮਜੀਠਾ ਪਰਿਵਾਰ ਨੁੰ ਦਿੱਤਾ ਹੈ, ਉਸ ਲਈ ਅਸੀਂ ਹਮੇਸ਼ਾ ਹਲਕੇ ਦੇ ਲੋਕਾਂ ਦੇ ਰਿਣੀ ਰਹਾਂਗੇ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਮਜੀਠਾ ਪਰਿਵਾਰ ਦਾ ਹਿੱਸਾ ਹਨ ਤੇ ਇਸ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਪਹਿਲਾਂ ਇਕੱਲੇ ਬਿਕਰਮ ਸਿੰਘ ਮਜੀਠੀਆ ਨਿਭਾ ਰਹੇ ਸਨ ਤੇ ਹੁਣ ਅਸੀਂ ਦੋਵੇਂ ਜੀਅ ਰਲ ਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗੇ।

ਉਹਨਾਂ ਕਿਹਾ ਕਿ ਜਿਸ ਤਰੀਕੇ ਪਹਿਲਾਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਮਜੀਠਾ ਹਲਕੇ ਦੇ ਵਿਕਾਸ ਅਤੇ ਹਲਕਾ ਨਿਵਾਸੀਆਂ ਦੀ ਭਲਾਈ ਤੇ ਤਰੱਕੀ ਵਾਸਤੇ ਸਮਾਜ ਭਲਾਈ ਯੋਜਨਾਵਾਂ ਲਾਗੂ ਕੀਤੀਆਂ ਜਾਂਦੀਆਂ ਰਹੀਆਂ ਹਨ, ਉਸੇ ਤਰੀਕੇ ਹੁਣ ਵੀ ਆਉਂਦੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਵਿਚ ਲੋਕਾਂ ਲਈ 400 ਯੁਨਿਟ ਮੁਫਤ ਬਿਜਲੀ ਤੇ ਬੀ ਪੀ ਐਲ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਨੁੰ 2 ਹਜ਼ਾਰ ਰੁਪਏ ਪ੍ਰਤੀ ਮਹੀਨਾ, ਕਿਸਾਨਾਂ ਨੁੰ ਸਸਤਾ ਡੀਜ਼ਲ ਤੇ ਹਰੇਕ ਲਈ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਵਾਉਣ ਸਮੇਤ ਹੋਰ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੁੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੀ ਚੋਣ ਮੁਹਿੰਮ ਵਿਚ ਔਰਤਾਂ ਵੱਧ ਚੜ੍ਹ ਕੇ ਸ਼ਾਮਲ ਹੋ ਰਹੀਆਂ ਹਨ ਤੇ ਉਹ