Raavi News # ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦੇਣਗੇ ਵੋਟਰ – ਬੱਬੇਹਾਲੀ

चुनाव अखाड़ा 2022

ਰਾਵੀ ਨਿਊਜ ਗੁਰਦਾਸਪੁਰ

ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਚੋਣ ਬੈਠਕ ਪਿੰਡ ਕੋਠੇ ਭਗਵਾਨਪੁਰ ਵਿੱਚ ਹੋਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਪਿਛਲੇ ਪੰਜ ਸਾਲ ਦੌਰਾਨ ਹਲਕੇ ਵਿੱਚ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਵੋਟਰ ਤਿਆਰ ਹਨ ਅਤੇ ਬੇਸਬਰੀ ਨਾਲ ਵੋਟਾਂ ਦੀ ਉਡੀਕ ਕਰ ਰਹੇ ਹਨ । ਕਾਂਗਰਸੀ ਆਪਣਾ ਸਿੰਘਾਸਣ ਡਗਮਗਾਉਂਦਾ ਵੇਖ ਵਿਕਾਸ ਕੰਮਾਂ ਦੇ ਝੂਠੇ ਦਾਅਵੇ ਕਰ ਰਹੇ ਹਨ । ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰ ਧੜਾਧੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ । ਇਸ ਮੌਕੇ ਮੌਜੂਦ ਅਕਾਲੀ-ਬਸਪਾ ਵਰਕਰਾਂ ਨੇ ਭਰੋਸਾ ਦੁਆਇਆ ਕਿ ਗੱਠਜੋੜ ਨੂੰ ਜੇਤੂ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਰਕਾਰ ਕਾਇਮ ਹੋਵੇਗੀ ਜੋ ਸੂਬੇ ਦੀ ਖ਼ੁਸ਼ਹਾਲੀ ਦਾ ਰਾਹ ਖੋਲ੍ਹੇਗੀ । ਇਸ ਮੌਕੇ ਅਕਾਲੀ ਆਗੂ ਸਾਬਕਾ ਸਰਪੰਚ ਗੁਰਮੀਤ ਲਾਲ, ਨੰਬਰਦਾਰ ਜੋਗਿੰਦਰ ਪਾਲ ਹੰਸਪਾਲ, ਮੈਂਬਰ ਪੰਚਾਇਤ ਤਿਲਕ ਰਾਜ, ਮੁਖਵਿੰਦਰ ਸਿੰਘ, ਅਸ਼ੋਕ ਕੁਮਾਰ, ਬਲਕਾਰਾ ਮਸੀਹ ਆਦਿ ਮੌਜੂਦ ਸਨ ।

Share and Enjoy !

Shares

Leave a Reply

Your email address will not be published.