Raavi News # ਨਮੋਸ਼ ਹੋ ਕੇ ਸਿੱਧੂ ਵਰਤ ਰਿਹੈ ਮੰਦੀ ਭਾਸ਼ਾ : ਮਜੀਠੀਆ

Breaking News राजनीति

ਰਾਵੀ ਨਿਊਜ ਅੰਮ੍ਰਿਤਸਰ

ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਝਟਕੇ ਲੱਗਣੇ ਜਾਰੀ ਹਨ ਤੇ ਇਸ ਕ੍ਰਮ ਤਹਿਤ ਅੱਜ 100 ਤੋਂ ਜ਼ਿਆਦਾ ਕਾਂਗਰਸੀ ਆਗੂ ਪਾਰਟੀ ਛੱਡ ਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਸਰਦਾਰ ਮਜੀਠੀਆ ਨੇ ਇਹਨਾਂ ਆਗੂਆਂ ਨੁੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ।ਇਸ ਮੌਕੇ ਸਰਦਾਰ ਮਜੀਠੀਆ ਨੇ ਕਿਹਾ ਕਿ ਹਲਕਾ ਪੂਰਬੀ ਦੇ ਹਾਲਾਤ ਸਭ ਦੇ ਸਾਹਮਣੇ ਹਨ ਤੇ ਨਮੋਸ਼ ਹੋ ਕੇ ਨਵਜੋਤ ਸਿੱਧੂ ਲੋਕਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਲੱਗ ਪਿਆ ਹੈ। ਉਹਨਾਂ ਕਿਹਾ ਕਿ ਕਦੇ ਵੀ ਬ੍ਰਾਹਮਣ ਭਾਈਚਾਰੇ ਨੁੰ ਮੰਦਾ ਬੋਲਦਾ ਹੈ ਤੇ ਕਦੇ ਕਾਂਗਰਸ ਛੱਡ ਚੁੱਕੇ ਆਗੂਆਂ ਨੁੰ ਮੰਦਾ ਬੋਲਦਾ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਕੰਧ ‘ਤੇ ਲਿਖੀ ਆਪਣੀ ਹਾਰ ਪੜ੍ਹ ਲਈ ਹੈ ਜਿਸ ਤੋਂ ਉਹ ਨਮੋਸ਼ ਹੋ ਗਿਆ ਹੈ।

ਇਸ ਦੌਰਾਨ ਹਲਕਾ ਤਹਿਸੀਲਪੁਰਾ ਵਿਚ ਹਿੰਦੂ ਭਾਈਚਾਰੇ ਨੇ ਵੱਡੇ ਪੱਧਰ ‘ਤੇ ਸਵਾਗਤ ਕੀਤਾ। ਇਸ ਮੌਕੇ ਸ਼ਿਵਾਲਿਆ ਦੇ ਮੰਦਰ ਵਿਖ ਸ਼ੰਖ ਵਜਾਏ ਗਏ ਤੇ  ਆਰਤੀ ਕੀਤੀ ਅਤੇ ਨਾਲ ਹੀ ਹਨੁਮਾਨ ਚਾਲੀਸਾ ਦੇ ਪਾਠ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

ਅੱਜ ਹਲਕਾ ਅੰਮ੍ਰਿਤਸਰ ਪੂਰਬੀ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਵੇਰਕਾ ਤੋਂ  ਪਵਨ ਕੁਮਾਰ, ਪਰਦੀਪ ਕੁਮਾਰ ਅਤੇ ਦੀਪਕ ਕਾਂਗਰਸ, ਵੇਰਕਾ ਦੇ ਵਾਰਡ ਨੰਬਰ 21 ਤੋਂ ਕੁਲਵੰਤ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਤੇ ਰੰਘਰੇਟਾ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਨੇ ਸਰਦਾਰ ਮਜੀਠੀਆ ਦੀ ਹਮਾਇਤ ਦਾ ਐਲਾਨ

Share and Enjoy !

Shares

Leave a Reply

Your email address will not be published.