Raavi News # ਅੰਮ੍ਰਿਤਸਰ ਪੂਰਬੀ ਹਲਕੇ ਵਿਚ ਕਾਂਗਰਸ ਨੁੰ ਵੱਡਾ ਝਟਕਾ : ਬਲਾਕ ਪ੍ਰਧਾਨ

चुनाव अखाड़ा 2022 राजनीति

ਰਾਵੀ ਨਿਊਜ ਅੰਮ੍ਰਿਤਸਰ

ਅੰਮ੍ਰਿਤਸਰ ਪੂਰਬੀ ਹਲਕੇ ਵਿਚ ਕਾਂਗਰਸ ਪਾਰਟੀ ਨੁੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਇਸਦੇ ਵੇਰਕਾ ਬਲਾਕ ਦੇ ਪ੍ਰਧਾਨ ਅਤੇ ਵੱਖ ਵੱਖ ਵਾਰਡਾਂ ਤੋਂ 200 ਤੋਂ ਜ਼ਿਆਦਾ ਆਗੂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਕਾਂਗਰਸ ਦੇ ਵੇਰਕਾ ਬਲਾਕ ਦੇ ਪ੍ਰਧਾਨ ਪ੍ਰਿੰਸੀਪਲ ਸਰਦਾਰੀ ਲਾਲ ਅੱਜ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ।  ਇਸੇ ਤਰੀਕੇ ਵਾਰਡ ਨੰਬਰ 20, 26, 27 ਤੇ 29 ਤੋਂ 100 ਤੋਂ ਜ਼ਿਆਦਾ ਆਗੂ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਦੌਰਾਨ ਵਾਰਡ ਨੰਬਰ 46 ਵਿਚ ਰੇਗਰ ਸਭਾ  ਅਤੇ ਸਟ੍ਰੀਟ ਲਾਈਟ ਟੈਕਨਿਕਲ ਇੰਪਲਾਈਜ਼ ਯੂਨੀਅਨ ਦੇ ਆਗੂਆਂ ਨੇ ਹਲਕੇ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਹਮਾਇਤ ਦਾ ਐਲਾਨ ਕੀਤਾ ਤੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਹਨਾਂ ਵਿਚ ਦੇ ਭੀਮ ਸੈਨ, ਰਾਜਿੰਦਰ ਕੁਮਾਰ, ਹਰੀ ਕ੍ਰਿਸ਼ਨ, , ਨਰਿੰਦਰ ਕੁਮਾਰ, ਕਿਸ਼ਨ ਕੁਮਾਰ, ਸਾਹਿਲ ਕੁਮਰਾ, ਜਗਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ, ਕਮਲ ਕਿਸ਼ੋਰ, ਮੋਹਨ ਲਾਲ ਤੇ ਯੁਵਰਾਜ ਸਿੰਘ ਆਦਿ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਦੌਰਾਨ ਅੱਜ ਸਾਬਕਾ ਮੇਅਰ ਸੁਭਾਸ਼ ਸ਼ਰਮਾ ਦੇ ਸਾਥੀ ਸੰਦੀਪ ਸ਼ਰਮਾ, ਪ੍ਰਦੀਪ ਸ਼ਰਮਾ, ਸਾਹਿਲ ਸ਼ਰਮਾ, ਗੋਤਮ ਸ਼ਰਮਾ, ਵਿਕਾਸ ਸ਼ਰਮਾ, ਨਰੇਸ਼ ਗਿੱਲ ਤੇ ਸੁਨੀਲ ਕੁਮਾਰ ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ। ਵਾਰਡ ਨੰਬਰ 47 ਤੋਂ ਸਰਬਜੀਤ ਸਿੰਘ, ਗੁਰਜੋਤ ਸਿੰਘ, ਰਮਣੀਕ ਸਿੰਘ, ਹਰਸ਼ਦੀਪ ਸਿੰਘ, ਪੁਨੀਤ, ਕਰਨ ਰਾਠੌਰ, ਸਚਿਨ ਤੇ ਕਰਨ ਦਿਗਵਾ ਅਕਾਲੀ ਦਲ ਵਿਚ ਸ਼ਾਮਲ ਹੋਏ। ਵਾਰਡ ਨੰਬਰ 45 ਤੋਂ ਵਿੱਕੀ ਗਿੱਲ, ਸੁਖਪਾਲ ਸਿੰਘ, ਪਰਮਜੀਤ ਸਿੰਘ ਤੇ ਸਤਿੰਦਰ ਸਿੰਘ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ। ਵਾਰਡ ਨੰਬਰ 27 ਤੋਂ ਵਿਸ਼ਾਲ ਕੁਮਾਰ, ਕਿਸ਼ਨ ਕੁਮਾਰ ਤੇ ਮੋਹਿਤ ਅਕਾਲੀ ਦਲ ਵਿਚ ਸ਼ਾਮਲ ਹੋਏ। ਵਾਰਡ ਨੰਬਰ 29 ਤੋਂ ਐਡਵੋਕੇਟ ਨਿਤਿਨ ਪਿਪਲਾਨੀ, ਦੀਪਕ ਪਿਪਲਾਨੀ ਤੇ ਜਤਿੰਦਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ। ਵਾਰਡ ਨੰਬਰ 24 ਤੋਂ ਲਾਲ ਰਾਜੂ ਤੇ ਉਹਨਾਂ ਦਾ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਇਆ। ਵਾਰਡ ਨੰਬਰ 43 ਤੋਂ ਪਲਵਿੰਦਰ ਸਿੰਘ, ਅਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਵਾਰਡ ਨੰਬਰ 47 ਤੋਂ ਤਰੁਣ ਕੁਮਾਰ, ਕੁਨਾਲ, ਰਿਸ਼ੀ, ਦੇਵੀ ਕੁਮਾਰ, ਸੰਦੀਪ, ਵਾਰਡ ਨੰਬਰ 23 ਤੋਂ ਦਿਲਬਾਗ ਸਿੰਘ, ਪਰਮਜੀਤ ਸਿੰਘ, ਜੋਬਨਜੀਤ ਸਿੰਘ ਪਰਿਵਾਰ ਸਮੇਤ, ਵਾਰਡ ਨੰਬਰ 26 ਸੁਮਿਤ ਸਹਿਗਲ ਪਰਿਵਾਰ ਸਮੇਤ ਅਕਾਲੀ ਦਲ ਵਚ ਸ਼ਾਮਲ ਹੋਏ। ਹਲਕਾ ਪੂਰਬੀ ਵਿਚ ਹੀ  ਡਿਪੂ ਹੋਲਡਰ ਰਵੀ ਪ੍ਰਕਾਸ਼, ਰਾਜਿੰਦਰ ਕੁਮਾਰ, ਦਿਆਲ ਚੰਦ, ਮਨਿੰਦਰ ਕੌਰ,ਰਾਜਵਿੰਦਰ ਕੌਰ, ਬਲਜੀਤ ਸਿੰਘ, ਅਸ਼ੋਕ ਸ਼ਾਹ, ਧਰਮਪਾਲ ਤੇ ਬਲਜਿੰਦਰ ਕੌਰ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਹਨਾਂ ਆਗੂਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਭਰੋਸਾ ਦੁਆਇਆ ਕਿ ਇਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਹਲਕਾ ਪੂਰਬੀ ਦੇ ਲੋਕ ਅੱਜ ਵੱਡੀ ਗਿਣਤੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਕਿਉਂਕਿ ਉਹ ਹਲਕੇ ਦਾ ਵਿਕਾਸ ਚਾਹੁੰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ਮਗਰੋਂ ਹਲਕੇ ਦਾ ਯੋਜਨਾਬੱਧ ਵਿਕਾਸ ਕੀਤਾ ਜਾਵੇਗਾ।

ਇਸ ਦੌਰਾਨ ਆਦਿਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਚੇਅਰਮੈਨ ਸਤਨਾਮ ਸਿੰਘ ਓਮਪੁਰੀ ਨੇ ਆਪਣੇ ਸਾਥੀਆਂ ਸਮੇਤ ਜਿਨ੍ਹਾਂ ਵਿਚ ਬੀਬੀ ਰਾਜਦੀਪ ਕੌਰ ਪ੍ਰਧਾਨ ਇਸਤਰੀ ਵਿੰਘ , ਅਮਰਜੀਤ ਸਿੰਘ ਸਰਕਲ  ਪ੍ਰਧਾਨ ਫਤਹਿਗੜ੍ਹ ਚੂੜੀਆਂ , ਮਨਮੀਤ ਸਿੰਘ ਰੰਧਾਵਾ ਜ਼ਿਲਾ ਪ੍ਰਧਾਨ ਗੁਰਦਸਪੂਰ , ਜਗਰੂਪ ਸਿੰਘ ਹਾਂਸ  ਯੂਥ ਪ੍ਰਧਾਨ ਜਿਲਾ ਅੰਮ੍ਰਿਤਸਰ , ਗੁਰਸੇਵਕ ਸਿੰਘ ਕਾਹਲੋਂ ਸਰਕਲ ਪ੍ਰਧਾਨ ਜਲੰਧਰ , ਜਸਪ੍ਰੀਤ ਸਿੰਘ  (ਪ੍ਰਤਾਪ  ਨਗਰ ਅੰਮ੍ਰਿਤਸਰ  ਪੂਰਬੀ ) , ਰਸ਼ਪਾਲ ਸਿੰਘ  (ਪ੍ਰਤਾਪ  ਨਗਰ ਅੰਮ੍ਰਿਤਸਰ  ਪੂਰਬੀ) , ਅਸ਼ੋਕ ਕੁਮਾਰ ਚੌਧਰੀ , ਮਨਜੀਤ ਮਸੀਹ ਸਾਬਕਾ ਸਰਪੰਚ ਸ਼ਾਮਪੁਰਾ, ਰੋਬਿਨ ਮਸੀਹ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ 117 ਸੀਟਾਂ ਤੇ ਸਮਰਥਨ ਕੀਤਾ ਅਤੇ  ਸ.ਬਿਕਰਮ ਸਿੰਘ ਮਜੀਠੀਆ  ਜੀ ਦੀ ਜਿੱਤ ਲਈ ਪੂਰਨ ਤੌਰ ’ਤੇ  ਕੰਮ ਸ਼ੁਰੂ ਕੀਤਾ |

Share and Enjoy !

Shares

Leave a Reply

Your email address will not be published.