Raavi News # ਪਿੰਡ ਅਵਾਖਾਂ ’ਚੋ 21 ਪੇਟੀਆਂ ਤੇ ਓਲਡ ਸਮੱਗਲਰ ਰਮ ਦੀਆਂ 03 ਬੋਤਲਾਂ ਬਰਾਮਦ

Breaking News चुनाव अखाड़ा 2022

ਰਾਵੀ ਨਿਊਜ ਗੁਰਦਾਸਪੁਰ

ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਗੁਰਦਾਸਪੁਰ ਅੰਦਰ, ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਥੇ ਚੋਣਾਂ ਨਿਰਪੱਖ ਅਤੇ ਬਿਨਾਂ ਕਿਸੇ ਡਰ ਤੇ ਲਾਲਚ ਤੋਂ ਨੇਪਰੇ ਚਾੜ੍ਹਣ ਲਈ ਉਪਰਾਲੇ ਕੀਤੇ ਗਏ ਹਨ, ਓਥੇ ਨਾਜਾਇਜ਼ ਸ਼ਰਾਬ ਤੇ ਨਸ਼ਿਆਂ ਦੀ ਤਸਕਰੀ ਵਿਰੁੱਧ ਪੂਰੀ ਮੁਸ਼ਤੈਦੀ ਵਰਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਹੀ ਬੀਤੀ ਦੇਰ ਰਾਤ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਪਿੰਡ ਅਵਾਖਾਂ ਵਿਚੋਂ 21 ਪੇਟੀਆਂ (ਮੈਕਡਾਵਲ ਨੰਬਰ-1), 02 ਬੋਤਲਾਂ ਖੁੱਲੀਆਂ ਤੇ 03 ਬੋਤਲਾਂ ਓਲਡ ਸਮੱਗਲਰ ਰਮ ਦੀਆਂ ਬਰਾਮਦ ਕੀਤੀਆਂ ਹਨ ਅਤੇ ਦੋਸ਼ੀਆਂ ਵਿਰੁੱਧ ਐਫ.ਆਈ.ਆਰ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਗੱਲ ਕਰਦਿਆਂ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਜ਼ਿਲੇ ਅੰਦਰ 24 ਫਲਾਇੰਗ ਸਕੈਅਡ ਟੀਮਾਂ, 09 ਫਲਾਈੰਗ ਸਕੈਅਡ ਸੀਵਿਜ਼ਲ ਟੀਮਾਂ, 24 ਸਟੈਟਿਕ ਸਰਵੈਲੈਸ ਟੀਮਾਂ ਅਤੇ 05 ਟੀਮਾਂ ਮੋਚਪੁਰ ਪਿੰਡ ਲਈ ਵੱਖਰੀਆਂ, 07 ਅਕਾਊਟਿੰਗ ਟੀਮਾਂ, 24 ਵੀਡੀਓ ਸਰਵੈਲੇਂਸ ਟੀਮਾਂ, 07 ਵੀਡੀਓ ਵੀਊਂਗ ਟੀਮਾਂ, 07 ਸ਼ਰਾਬ ਮੋਨਟਰਿੰਗ ਟੀਮਾਂ ਅਤੇ 7 ਟੀਮਾਂ ਡਰੱਗ ਕੰਟਰੋਲ ਟੀਮਾਂ ਗਠਤ ਕੀਤੀਆਂ ਗਈਆਂ ਹਨ। ਨਾਲ ਹੀ ਉਨਾਂ ਦੱਸਿਆ ਕਿ ਸਿਰਫ ਇਹ ਟੀਮਾਂ ਗਠਿਤ ਹੀ ਨਹੀਂ ਕੀਤੀਆਂ ਗਈਆਂ ਬਲਕਿ ਇਨਾਂ ਟੀਮਾਂ ਨੂੰ ਚੈੱਕ ਕਰਨ ਵਾਸਤੇ ਵੀ ਜ਼ਿਲਾ ਪੱਧਰ ’ਤੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਰਾਹੀਂ ਇਨਾਂ ਟੀਮਾਂ ’ਤੇ 24 ਘੰਟੇ ਨਿਗਰਾਨੀ ਰੱਖੀ ਜਾਂਦੀ ਹੈ ਕਿ ਟੀਮਾਂ ਕੰਮ ਕਰ ਰਹੀਆਂ ਹਨ ਜਾਂ ਨਹੀਂ। ਇਸ ਲਈ ਵਿਧਾਨ ਸਭਾ ਚੋਣਾਂ ਬਿਨਾਂ ਕਿਸੇ ਡਰ, ਭੈਅ, ਲਾਲਚ ਅਤੇ ਨਿਰਪੱਖ ਕਰਵਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ ਤੇ ਟੀਮਾਂ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ। ਇਸ ਮੌਕੇ ਬੀਤੀ ਦੇਰ ਰਾਤ 13 ਫਰਵਰੀ ਨੂੰ ਕਰੀਬ 10.30 ਵਜੇ ਆਬਕਾਰੀ, ਫਲਾਇੰਗ ਸਕੈਅਡ ਤੇ ਪੁਲਿਸ ਦੀ ਸਾਂਝੀ ਟੀਮ ਵਲੋਂ ਕੀਤੀ ਗਈ ਛਾਪਮੇਰੀ ਦੀ ਜਾਣਕਾਰੀ ਦਿੰਦਿਆਂ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਪਵਨਜੀਤ ਸਿੰਘ ਨੇ ਦੱਸਿਆ ਕਿ ਦੀਨਾਨਗਰ ਹਲਕੇ ਤੋਂ ਸ਼ਿਕਾਇਤ ਮਿਲਣ ’ਤੇ ਸ੍ਰੀ ਰਜਿੰਦਰ ਤਨਵਰ, ਗੋਤਮ ਗੋਬਿੰਦ (ਦੇਵੇਂ ਐਕਸ਼ਾਈਜ਼ ਅਫਸਰ), ਅਜੇ ਸ਼ਰਮਾ ਐਕਸ਼ਾਈਜ਼ ਇੰਸਪੈਕਟਰ ਤੇ ਐਕਸ਼ਾਈਜ਼  ਪੁਲਿਸ , ਫਲਾਇੰਗ ਸਕੈਅਡ ਟੀਮ ਤੇ ਐਸ.ਐਚ.ਓ ਦੀਨਾਨਗਰ ਪੁਲਿਸ ਥਾਣੇ ਵਲੋਂ ਜਸਪਾਲ ਠਾਕੁਰ ਪੁੱਤਰ ਬਲਦੇਵ ਠਾਕੁਰ ਵਾਸੀ ਪਿੰਡ ਆਵਾਖਾਂ, ਗੁਰਦਾਸਪੁਰ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ 21 ਪੇਟੀਆਂ ਅਤੇ 2 ਖੁੱਲ੍ਹੀਆਂ ਬੋਤਲਾਂ, ਮੈਕਡਾਵਲ ਨੰਬਰ ਵਨ (ਸਿਰਫ ਪੰਜਾਬ ਵਿਚ ਵਿਕਰੀ ਲਈ), 03 ਬੋਤਲਾਂ ਓਲਡ ਸਮੱਗਲਰ ਰਮ (ਸਿਰਫ ਰਾਜਸਥਾਨ ਵਿਚ ਡਿਫੈਂਸ ਪਰਸਨ ਦੀ ਵਿਕਰੀ ਲਈ) ਬਰਾਮਦ ਕੀਤੀਆਂ ਗਈਆਂ।

Share and Enjoy !

Shares

Leave a Reply

Your email address will not be published.