ਰਾਵੀ ਨਿਊਜ ਗੁਰਦਾਸਪੁਰ
ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਹਰਦੋਛੰਨੀ ਵਿੱਚ ਅਕਾਲੀ ਦਲ-ਬਸਪਾ ਗੱਠਜੋੜ ਦੀ ਇੱਕ ਚੋਣ ਮੀਟਿੰਗ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਹੁਤ ਜਲਦੀ ਕਾਂਗਰਸ ਤੋਂ ਮੁਕਤੀ ਮਿਲਣ ਜਾ ਰਹੀ ਹੈ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ । ਕਾਂਗਰਸੀਆਂ ਦੇ ਹੌਸਲੇ ਇਸ ਸਮੇਂ ਢਹਿ ਡੇਰੀ ਹਨ ਅਤੇ ਸੀਟਾਂ ਦੀ ਵੰਡ ਵਿੱਚ ਵੀ ਕਾਂਗਰਸ ਆਖ਼ਰੀ ਸਮੇਂ ਤੱਕ ਉਲਝੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰ ਧੜਾਧੜ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ । ਇਸ ਮੌਕੇ ਮੌਜੂਦ ਹਰਪਾਲ ਹਰਦੋਛੰਨੀ ਨੇ ਕਿਹਾ ਕਿ ਇਸ ਵਾਰ ਵੋਟਰ ਅਕਾਲੀ-ਬਸਪਾ ਦੇ ਹੱਕ ਵਿੱਚ ਆਪਣਾ ਫ਼ਤਵਾ ਦੇਣਗੇ ਅਤੇ ਗੱਠਜੋੜ ਨੂੰ ਜੇਤੂ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ । ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਵਿੱਚ ਸਰਕਾਰ ਕਾਇਮ ਹੋਵੇਗੀ ਅਤੇ ਪੰਜਾਬ ਵਿੱਚ ਮੁੜ ਤੋਂ ਖ਼ੁਸ਼ਹਾਲੀ ਅਤੇ ਤਰੱਕੀ ਦਾ ਦੌਰ ਆਏਗਾ । ਇਸ ਮੌਕੇ ਹਰਪਾਲ ਹਰਦੋਛੰਨੀ, ਅਮਨਦੀਪ ਸਿੰਘ, ਵਿਜੇ ਕੁਮਾਰ, ਸਾਬਕਾ ਸਰਪੰਚ ਕੁਲਵੰਤ ਰਾਏ, ਲਵਪ੍ਰੀਤ ਡੋਗਰਾ, ਦਿਲਬਾਗ ਸਿੰਘ, ਬਿੱਟੂ, ਕਰਨੈਲ ਸਿੰਘ, ਗਿਆਨੀ ਸੰਤੋਖ ਸਿੰਘ, ਸੁਸ਼ੀਲ ਕੁਮਾਰ ਕੋਹਲੀ, ਪੰਕਜ ਕੋਹਲੀ, ਜੋਗਿੰਦਰ ਪਾਲ ਕਸ਼ਮੀਰ ਸਿੰਘ, ਓਮ ਪ੍ਰਕਾਸ਼ ਆਦਿ ਵੀ ਮੌਜੂਦ ਸਨ ।