ਰਾਵੀ ਨਿਊਜ ਅੰਮ੍ਰਿਤਸਰ
ਅੱਜ ਹਲਕਾ ਪੂਰਬੀ ਵਿੱਚ ਉਸ ਸਮੇਂ ਸ਼੍ਰੌਮਣੀ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੀ ਜਦੋਂ ਪੰਜਾਬ ਕਾਂਗਰਸ ਦੇ ਜਰਨਲ ਸਕੱਤਰ ਪ੍ਰਵੀਨ ਸਰੀਨ ਅਤੇ ਸਾਬਕਾ ਕਾਂਗਰਸੀ ਕੌਂਸਲਰ ਓਮ ਪ੍ਰਕਾਸ਼ ਭਾਟੀਆ ਆਪਣੇ ਸਾਥੀਆਂ ਸਮੇਤ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਅੱਜ ਤਹਿਸੀਲ ਪੂਰਾ ਤੇ ਸ਼ਰੀਫਪੁਰਾ ਵਿੱਚ ਹੋਏ ਸਮਾਗਮ ਵਿੱਚ ਬਿਕਰਮ ਮਜੀਠੀਆ ਨੇ ਜੀ ਆਇਆ ਕਰਦਿਆਂ ਕਿਹਾ ਕਿ ਹਲਕਾ ਪੂਰਬੀ ਦੇ ਲੋਕਾਂ ਵੱਲੋਂ ਮਿਲਦੇ ਪਿਆਰ ਦਾ ਮੈਂ ਸਦਾ ਰਿਣੀ ਰਹਾਂਗਾ ਤੇ ਹਲਕੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਦੇਵਾਂਗਾ। ਉਹਨਾਂ ਕਿਹਾ ਕਿ ਮੈਨੂੰ ਹੁਣ ਪੂਰਬੀ ਹਲਕੇ ਨੂੰ ਘੁੰਮਣ ਦਾ ਮੌਕਾ ਮਿਲ ਰਿਹਾ ਹੈ ਸਿੱਧੂ ਨੇ ਪੂਰੀ ਤਾਕਤ ਹੋਣ ਦੇ ਬਾਵਜੂਦ ਕੁੱਝ ਵੀ ਨਹੀਂ ਸਵਾਰਿਆ। ਸਿਰਫ਼ ਗੱਲਾਂ ਦਾ ਕੜਾ ਹੀ ਬਣਾਇਆ ਹੈ। ਇਹੀ ਕਾਰਨ ਹੈ ਲੋਕ ਸਿੱਧੂ ਨੂੰ ਮੂੰਹ ਨਹੀਂ ਲਾ ਰਹੇ। ਅੱਜ ਦੇ ਸਮਾਗਮਾਂ ਵਿੱਚ ਸਨੀ ਬੇਦੀ, ਮਨੀ ਬੱਬਰ, ਸਨੀ, ਸਰਗੁਣ ਖੰਨਾ, ਕਾਲਾ ਭਾਟੀਆ, ਅੰਕੁਸ਼ ਸ਼ਰੀਫਪੁਰਾ, ਅਮਿਤ ਭਾਟੀਆ, ਵਿਨੋਦ ਭਾਟੀਆ, ਟੋਨੀ ਭਾਟੀਆ ਤੇ ਰਾਜੂ ਭਾਟੀਆ ਨੇ ਕਾਂਗਰਸ ਛੱਡ ਕੇ ਸ਼੍ਰੌਮਣੀ ਅਕਾਲੀ ਦਲ ਦਾ ਪੱਲਾ ਫੜਿਆ।
