ਰਾਵੀ ਨਿਊਜ ਦੋਰਾਂਗਲਾ (ਜੋਗਾ ਸਿੰਘ ਗਾਹਲੜੀ)
ਨਿਗੂਣੀਆਂ ਤਨਖਾਹਾਂ ਤੇ ਬਿਨਾ ਕਿਸੇ ਮੈਡੀਕਲ ਜਾ ਸੋਸ਼ਲ ਸਕਿਉਰਟੀ ਤੇ 16 ਸਾਲ ਤੋਂ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਆਫ ਪੰਜਾਬ (ਸਿਹਤ ਵਿਭਾਗ) ਅਤੇ ਰੂਰਲ ਹੈਲਥ ਫਾਰਮੇਸੀ ਅਫਸਰਜ਼ ਐਸੋਸੀਏਸ਼ਨ (ਪੰਚਾਇਤ ਵਿਭਾਗ) ਅਤੇ ਸਮੂਹ ਸਿਫਟ ਹੋਏ ਹੈਲਥ ਦਰਜ਼ਾਚਾਰ ਕਰਮਚਾਰੀ ,ਪੰਚਾਇਤੀੀ ਦਰਜਾਚਾਰ ਕਰਮਾਰੀ ਯੂਨੀਅਨ ਵੱਲੋਂ ਸੀ ਐਮ ਸਿਟੀ ਖਰੜ ਵਿਖੇ ਪੱਕਾ ਮੋਰਚਾ ਸੁਰੂ ਕੀਤਾ ਗਿਆ ਹੈ ,ਜੋ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ।ਜਥੇਬੰਦੀਆਂ ਵੱਲੋਂ 24 ਦਸੰਬਰ ਨੂੰ ਕੀਤੀ ਗਈ ਵਿਸ਼ਾਲ ਰੋਸ਼ ਰੈਲੀ ਕਾਰਨ ਐਸ ਡੀ ਐਮ ਖਰੜ ਵੱਲੋਂ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਟੂ ਸੀ ਐੱਮ ਨਾਲ ਪੈਨਲ ਮੀਟਿੰਗ ਦਾ ਲਿਖਤੀ ਭਰੋਸਾ ਦਿੱਤਾ ਗਿਆ ਸੀ। ਪਰ 28 ਦੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ । ਜਿਸ ਕਰਕੇ ਜਥੇਬੰਦੀਆਂ ਵਿੱਚ ਸਰਕਾਰ ਪ੍ਰਤੀ ਰੋਸ਼ ਦੀ ਲਹਿਰ ਪਾਈ ਗਈ । ਜੱਥੇਬੰਦੀਆਂ ਦੀ ਮੰਗ ਹੈ ਕਿ ਹੁਣ 30 ਦਸੰਬਰ ਦੀ ਪੈਨਲ ਮੀਟਿੰਗ ਹਰਹਾਲ ਵਿੱਚ ਦਿੱਤੀ ਜਾਵੇ।
ਜਥੇਬੰਦੀਆਂ ਵੱਲੋਂ ਮਿੱਤੀ 29 ਦਸੰਬਰ ਨੂੰ ਜ਼ਿਲਾ ਹੈੱਡਕੁਆਰਟਰ ਤੇ ਡੀ ਸੀ ਦਫਤਰ ਵਿਖੇ 10 ਤੋਂ 2 ਵਜੇ ਤੱਕ ਰੋਸ਼ ਪ੍ਰਦਰਸ਼ਨ ਕੀਤਾ ਗਿਆ ।ਜਿਸ ਦੇ ਤਹਿਤ ਅੱਜ ਜ਼ਿਲਾ ਗੁਰਦਾਸਪੁਰ ਵੱਲੋਂ ਮੀਟਿੰਗ ਕੀਤੀ ਗਈ ਅਤੇ ਮੋਰਚੇ ਵੱਲੋਂ ਜ਼ਿਲਾ ਗੁਰਦਾਸਪੁਰ ਦੇ ਡੀ ਸੀ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਰੋਸ਼ ਵਜੋ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ । ਇਸ ਸੰਬੰਧੀ ਜਾਣਕਾਰੀ ਦਿੰਦਿਆ ਜ਼ਿਲਾ ਆਗੂ ਹਰਵਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕੀ ਲਗਭਗ 15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਇਹ ਲਗਭਗ 2000 ਮੁਲਾਜ਼ਮ ਹੁਣ ਆਰ ਪਾਰ ਦੀ ਲੜਾਈ ਦੇ ਰੌਂ ਵਿੱਚ ਹਨ ਅਤੇ ਮੋਰਚੇ ਵੱਲੋਂ ਲਏ ਫੈਸਲੇ ਅਨੁਸਾਰ ਜੇਕਰ 30 ਦਸੰਬਰ ਦੀ ਪੈਨਲ ਮੀਟਿੰਗ ਨਾ ਦਿੱਤੀ ਗਈ,ਜਾਂ ਮੰਗਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ,ਟਾਲਮਟੋਲ ਦੀ ਨੀਤੀ ਸਰਕਾਰ ਵੱਲੋਂ ਅਪਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ 31 ਦਸੰਬਰ ਨੂੰ ਜਥੇਬੰਦੀ ਵੱਲੋਂ ਗੁਪਤ ਐਕਸ਼ਨ ਕੀਤਾ ਜਾਵੇਗਾ । ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੀ ਹੋਵੇਗੀ। ਇਸ ਮੌਕੇ ਜ਼ਿਲਾ ਗੁਰਦਾਸਪੁਰ ਦੇ ਫਾਰਮੇਸੀ ਅਫ਼ਸਰ ਸਟੇਟ ਜਾਇੰਟ ਸੈਕਟਰੀ ਮਨਿੰਦਰ ਮੋਨੂੰ ,ਰਣਦੀਪ ਸਿੰਘ ,ਬਲਜੀਤ ਸਿੰਘ ਮੀਆਂਕੋਟ ,ਰਾਜਨ ਵਫ਼ਾ, ਵਰਿੰਦਰ , ਸਤਿੰਦਰਪਾਲ ਕੌਰ, ਵਰਿੰਦਰ ਕੌਰ, ਰਣਜੀਤ ਕੌਰ, ਸੰਦੀਪ, ਸ਼ੈਲੀ ਦਰਜਾਚਾਰ ਕਰਮਚਾਰੀ ਯੂਨੀਅਨ ਵਜੋਂ ਬਲਕਾਰ ਚੰਦ ,ਰਜੀਵ ਕੁਮਾਰ ,ਸੁਖਦੇਵ ਰਾਜ, ਸੰਦੀਪ, ਸੰਤੋਸ਼ ਕੁਮਾਰੀ,ਰਚਨਾ ਦੇਵੀ,ਰਜਨੀ, ਸੂਰਜ,ਸੁਖਦੇਵ ਰਾਜ,ਜਤਿੰਦਰਪਾਲ,ਬੱਬਲੂ, ਬਲਕਾਰ ਚੰਦ ਆਦਿ ਹਾਜ਼ਰ ਸਨ ।