ਰਾਵੀ ਨਿਊਜ ਗੁਰਦਾਸਪੁਰ (ਸੰਦੀਪ)
17 ਦਸੰਬਰ ਜ਼ਿਲ੍ਹਾ ਦੇ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀ ਅੱਜ ਹੋਈ ਚੋਣ ਅੱਜ ਸਥਾਨਕ ਬਾਰ ਰੂਮ ਵਿਖੇ ਹੋਈ। ਇਸ ਚੋਣ ਵਿੱਚ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ ਹਨ। ਜਿਲਾ ਬਾਰੇ ਐਸੋਸੀਏਸਨ ਗੁਰਦਾਸਪੁਰ ਦੇ ਕੁੱਲ 651 ਮੈਂਬਰਾਂ ਵਿਚੋਂ ਕੁੱਲ 561 ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਚਾਰ ਅਹੁਦਿਆ ਲਈ ਅੱਜ ਹੋਏ ਮੁਕਾਬਲਿਆਂ ਵਿਚ ਕੈਸ਼ੀਅਰ, ਸੈਕਟਰੀ, ਉਪ ਪ੍ਰਧਾਨ, ਅਤੇ ਪ੍ਰਧਾਨ ਦੀ ਚੋਣ ਲਈ ਵੋਟਾਂ ਪਾਈਆਂ ਗਈਆਂ। ਜਦੋਂ ਕਿ ਇਸ ਤੋਂ ਪਹਿਲਾਂ ਜੁਆਇੰਟ ਸੈਕਟਰੀ ਲਈ ਐਡਵੋਕੇਟ ਬਲਰਾਜ ਸਿੰਘ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾ ਚੁੱਕੀ ਹੈ। ਅਮਨ ਅਮਾਨ ਨਾਲ ਸੰਪੰਨ ਹੋਈ ਇਸ ਚੋਣ ਵਿਚ ਕੈਸ਼ੀਅਰ ਦੇ ਮੁਕਾਬਲੇ ਲਈ ਗਗਨਦੀਪ ਸਿੰਘ ਸੈਣੀ ਨੇ ਰੋਹਿਨੀ ਨੂੰ ਭਾਰੀ ਵੋਟਾਂ ਦੇ ਅੰਤਰ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਗਈ ਹੈ। ਸੈਕਟਰੀ ਦੀ ਚੋਣ ਲਈ ਹਰਮੀਤ ਸਿੰਘ ਬਾਠਵਾਲਾ ਅਤੇ ਅਖਿਲ ਮਹਾਜਨ ਵਿਚਕਾਰ ਸਖ਼ਤ ਮੁਕਾਬਲਾ ਹੋਇਆ ਜਿਸ ਵਿੱਚ ਹਰਜੀਤ ਸਿੰਘ ਨੇ 32 ਵੋਟਾ ਨਾਲ ਜਿੱਤ ਪ੍ਰਾਪਤ ਕੀਤੀ। ਉਪ ਪ੍ਰਧਾਨ ਦੀ ਚੋਣ ਲਈ ਹੋਏ ਮੁਕਾਬਲੇ ਵਿੱਚ ਐਡਵੋਕੇਟ ਨਰਪਿੰਦਰ ਸਿੰਘ ਲੇਹਲ ਅਤੇ ਹਰਜੀਤ ਸਿੰਘ ਕਾਹਨੂੰਵਾਨੀ ਵਿਚਕਾਰ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਐਡ. ਲੇਹਲ ਨੇ ਇੱਕਪਾਸੜ ਮੁਕਾਬਲੇ ਵਿੱਚ ਵਿਰੋਧੀ ਨੂੰ 328 ਵੋਟਾਂ ਦੇ ਭਾਰੀ ਫ਼ਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਪ੍ਰਧਾਨਗੀ ਲਈ ਹੋਏ ਅਹਿਮ ਮੁਕਾਬਲੇ ਵਿੱਚ ਐਡਵੋਕੇਟ ਰਾਕੇਸ਼ ਸ਼ਰਮਾ ਅਤੇ ਐਡਵੋਕੇਟ ਨਰੇਸ ਠਾਕੁਰ ਵਿਚਕਾਰ ਮੁਕਾਬਲਾ ਹੋਇਆ ਜਿਸ ਵਿੱਚ ਐਡਵੋਕੇਟ ਰਾਕੇਸ ਸਰਮਾ ਨੇ 59 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਵੋਟਾਂ ਦੀ ਸਾਰੀ ਕਾਰਵਾਈ ਐਡਵੋਕੇਟ ਪੰਕਜ ਦੌੜੋ ਵਾਲੀ ਦੀ ਰਹਿਨੁਮਾਈ ਹੇਠ ਸੰਪੰਨ ਹੋਈ ਅਤੇ ਵੋਟਾਂ ਪੈਣ ਤੋਂ ਵੋਟਿੰਗ ਹੋਣ ਤੱਕ ਸਾਰਾ ਸ਼ਾਂਤੀਪੂਰਵਕ ਸੰਪੰਨ ਹੋਇਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬੀਰ ਸਿੰਘ ਚਾਹਲ, ਐਡਵੋਕੇਟ ਸਮੀਰ ਸ਼ਰਮਾ, ਐਡਵੋਕੇਟ ਹਰਪ੍ਰੀਤ ਸਿੰਘ ਬਾਜਵਾ, ਐਡਵੋਕੇਟ ਹਰਪ੍ਰੀਤ ਸਿੰਘ ਘੁੰਮਣ, ਐਡਵੋਕੇਟ ਮਨਜਿੰਦਰ ਸਿੰਘ ਲੇਹਲ, ਸੁਖਵਿੰਦਰ ਸਿੰਘ ਹੈਪੀ ਸੈਣੀ, ਸੁਖਚੈਨ ਸਿੰਘ ਰੰਧਾਵਾ, ਮੁਨੀਸ਼ ਸ਼ਰਮਾ ਆਦਿ ਹਾਜ਼ਰ ਸਨ।