Raavi News # ਜ਼ਿਲ੍ਹਾ ਪਬਲਿਕ ਲਾਇਬਰੇਰੀ ਗੁਰਦਾਸਪੁਰ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ ਗੁਰਦਾਸਪੁਰ ਦੇ ਵਸਨੀਕ: ਡਾ. ਕਲਸੀ

गुरदासपुर आसपास

ਰਾਵੀ ਨਿਊਜ ਬਟਾਲਾ/ਗੁਰਦਾਸਪੁਰ

ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ ਪਬਲਿਕ ਲਾਇਬਰੇਰੀ, ਜਿਸ ਵਿਚ ਪੰਜਾਹ ਹਜ਼ਾਰ ਦੇ ਕਰੀਬ ਕਿਤਾਬਾਂ ਹਨ, ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਲਈ ਖੋਲ੍ਹੀ ਗਈ ਹੈ। ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀਆਂ ਹਦਾਇਤਾਂ ਅਨੁਸਾਰ ਇਸ ਲਾਇਬਰੇਰੀ ਦਾ ਚਾਰਜ ਸੰਭਾਲਣ ਉਪਰੰਤ ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫ਼ਸਰ ਗੁਰਦਾਸਪੁਰ ਨੇ ਸਮੂਹ ਵਸਨੀਕਾਂ ਨੂੰ  ਅਪੀਲ ਕੀਤੀ ਹੈ ਕਿ ਇਹ ਲਾਇਬਰੇਰੀ ਕਿਤਾਬਾਂ ਦਾ ਅਥਾਹ ਭੰਡਾਰ ਹੈ, ਇਸ ਦੀ ਵਰਤੋਂ ਜ਼ਿਲ੍ਹੇ ਦਾ ਹਰ ਵਸਨੀਕ ਕਰੇ। ਢਾਈ ਸੌ-ਕੁ ਰੁਪਏ ਨਾਲ ਉਮਰ ਭਰ ਦੀ ਮੈਂਬਰਸ਼ਿਪ ਇਸ ਲਾਇਬਰੇਰੀ ਦੀ ਲਈ ਜਾ ਸਕਦੀ ਹੈ। ਇਸ ਲਾਇਬਰੇਰੀ ਵਿਚ ਬੈਠ ਕੇ ਪੜ੍ਹਨ ਦਾ ਵੀ ਸੁਖਾਵਾਂ ਮਾਹੌਲ ਹੈ। ਵੱਖ-ਵੱਖ ਭਾਸ਼ਾਵਾਂ ਵਿੱਚ  ਨਾਵਲ, ਨਾਟਕ, ਕਹਾਣੀਆਂ,ਕਵਿਤਾਵਾਂ, ਜੀਵਨੀਆਂ,  ਸਵੈ-ਜੀਵਨੀਆਂ, ਕੋਸ਼ ਆਦਿ ਇਸ ਲਾਇਬਰੇਰੀ ਵਿੱਚ ਮੌਜੂਦ ਹਨ।

Share and Enjoy !

Shares

Leave a Reply

Your email address will not be published.