Raavi News # ਸੁਖਬਾਜ ਪਰਵਾਨਾ ਛੋਟੇਪੁਰ ਦਾ ਨਿੱਜੀ ਸਲਾਹਕਾਰ ਨਿਯੁਕਤ

बटाला

ਰਾਵੀ ਨਿਊਜ ਬਟਾਲਾ

ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ  ਬੁਲਾਰੇ ਵਜੋਂ ਪਾਰਟੀ ਵਿੱਚ ਕੰਮ ਕਰ ਰਹੇ ਸੁਖਬਾਜ ਪਰਵਾਨਾ ਨੂੰ ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦਾ ਨਿੱਜੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ । ਨਿੱਜੀ ਸਲਾਹਕਾਰ ਬਣਨ ਉਪਰੰਤ ਸੁਖਬਾਜ ਪਰਵਾਨਾ ਵੱਲੋਂ ਸੁੱਚਾ ਸਿੰਘ ਛੋਟੇਪੁਰ ਦਾ ਧੰਨਵਾਦ ਕੀਤਾ। ਇਸ ਮੌਕੇ  ਪਰਵਾਨਾ ਨੇ ਕਿਹਾ ਕਿ ਉਹ ਹਲਕਾ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਦੀ ਚੋਣ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰਨਗੇ ।

Share and Enjoy !

Shares

Leave a Reply

Your email address will not be published.