Raavi News # ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ 4 ਨਸ਼ਾ ਤਸਕਰਾ ਨੂੰ ਆਈ-20 ਗੱਡੀ ਸਮੇਤ ਕੀਤਾ ਗ੍ਰਿਫਤਾਰ

क्राइम

ਰਾਵੀ ਨਿਊਜ ਐਸ.ਏ.ਐਸ ਨਗਰ, 6 ਦਸੰਬਰ

ਗੁਰਵਿੰਦਰ ਸਿੰਘ ਮੋਹਾਲੀ

ਮੋਹਾਲੀ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਐਸ.ਪੀ (ਡੀ) ਵਜੀਰ ਸਿੰਘ ਖਹਿਰਾ, ਡੀ.ਐਸ.ਪੀ (ਡੀ) ਸੁਖਨਾਜ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ 4 ਨਸ਼ਾ ਤਸਕਰਾ ਨੂੰ 20 ਨਸ਼ੀਲੇ ਟੀਕੇ ਸਮੇਤ ਗੱਡੀ ਨੰਬਰ ਪੀਬੀ-32ਕੇ-0024 ਮਾਰਕਾ i-20 ਰੰਗ ਚਿੱਟਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪ੍ਰੈਸ ਨੋਟ ਰਾਹੀਂ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਿ ਮਿਤੀ 06-12-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਚਾਰ ਵਿਅਕਤੀ ਗੱਡੀ ਨੰਬਰ ਪੀਬੀ-32ਕੇ-0024ਮਾਰਕਾ i-20 ਰੰਗ ਚਿੱਟਾ ਤੇ ਸਵਾਰ ਹੋ ਕੇ ਬਨੂੰੜ ਸਾਈਡ ਤੋ ਖਰੜ ਵੱਲ ਨੂੰ ਨਸੀਲੇ ਟੀਕੇ ਲੈ ਕੇ ਆ ਰਹੇ ਹਨ।ਜਿੰਨਾ ਨੇ ਇਹ ਨਸੀਲੇ ਟੀਕੇ ਅੱਗੇ ਆਪਣੇ ਗ੍ਰਾਹਕਾਂ ਨੂੰ ਮੋਹਾਲੀ ਅਤੇ ਖਰੜ ਦੇ ਏਰੀਆ ਵਿੱਚ ਸਪਲਾਈ ਕਰਨੀ ਹੈ।

             ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ  ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਲਾਂਡਰਾਂ ਚੌਂਕ ਪਾਸ ਨਾਕਾਬੰਦੀ ਕਰਕੇ ਉੱਕਤ i-20 ਗੱਡੀ ਨੂੰ ਕਾਬੂ ਕਰਕੇ ਸਰਚ ਕਰਨ ਤੇ ਗੱਡੀ ਵਿੱਚੋਂ (1) ਯੋਗੇਸ਼ ਕੁਮਾਰ ਉੱਰਫ ਜੋਗੀ ਪੁੱਤਰ ਤਰਸੇਮ ਚੰਦ ਵਾਸੀ ਨੇੜੇ ਕਿਲਾ ਸੋਹਾਣਾ, ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 23 ਸਾਲ, (2) ਗੁਰਮੱਖ ਸਿੰਘ ਉਰੱਫ ਮਨੀ ਪੁੱਤਰ ਲਾਲ ਸਿੰਘ ਵਾਸੀ ਪਿੰਡ ਫੈਦਾ ਥਾਣਾ ਸੈਕਟਰ-31 ਚੰਡੀਗੜ ਹਾਲ ਕੋਠੀ ਨੰਬਰ 55 ਕੇਬੀਐਸ ਸੋਸਾਇਟੀ ਨਿੱਝਰ ਰੋਡ ਖਰੜ ਉਕਮਰ ਕਰੀਬ 31 ਸਾਲ, (3) ਹਰਿੰਦਰ ਸਿੰਘ ਉੱਰਫ ਹਨੀ ਪੁੱਤਰ ਇੰਦਰਜੀਤ ਸਿੰਘ ਵਾਸੀ ਮਕਾਨ ਨੰਬਰ 548, ਸੈਕਟਰ-45 ਬੜੈਲ ਚੰਡੀਗੜ ਉਮਰ ਕਰੀਬ 22 ਸਾਲ ਅਤੇ (4) ਗੁਰਜਿੰਦਰ ਸਿੰਘ ਪੁੱਤਰ ਚੱਤਰਪਾਲ ਸਿੰਘ ਵਾਸੀ ਪਿੰਡ ਬਾਕਰਪੁਰ ਥਾਣਾ ਸੋਹਾਣਾ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 42 ਸਾਲ ਪਾਸੋ ਗੱਡੀ ਵਿੱਚੋ ਕੁੱਲ 20 ਨਸ਼ੀਲੇ ਟੀਕੇ ਮਾਰਕਾ BUPRENORPHINE Aqy AVIL ਬ੍ਰਾਮਦ ਹੋਣ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 429 ਮਿਤੀ 06-12-2021 ਅ/ਧ 22 NDPS Act, ਥਾਣਾ ਸੋਹਾਣਾ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤਾਨ ਚਾਰੋ ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ।ਦੋਰਾਨੇ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਕਿ ਯੋਗੇਸ਼ ਕੁਮਾਰ ਉੱਰਫ ਜੋਗੀ, ਗੁਰਮੱਖ ਸਿੰਘ ਉਰੱਫ ਮਨੀ, ਹਰਿੰਦਰ ਸਿੰਘ ਉੱਰਫ ਹਨੀ ਅਤੇ ਗੁਰਜਿੰਦਰ ਸਿੰਘ ਉਕਤਾਨ ਲੰਬੇ ਸਮੇ ਤੋ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਰਹੇ ਹਨ ਅਤੇ ਨਸ਼ਾ ਕਰਨ ਦੇ ਵੀ ਆਦੀ ਹਨ।ਜਿਹਨਾ ਨੇ ਪੁੱਛਗਿੱਛ ਦੋਰਾਨ ਇਹ ਵੀ ਦੱਸਿਆ ਕੇ ਇਹ ਨਸ਼ੀਲੇ ਟੀਕੇ ਉਹ ਅੰਬਾਲਾ ਹਰਿਆਣਾ ਤੋ ਸਸਤੇ ਭਾਅ ਵਿੱਚ ਲਿਆ ਕੇ ਮੋਹਾਲੀ ਅਤੇ ਖਰੜ ਦੇ ਏਰੀਆ ਵਿਖੇ ਮਹਿੰਗੇ ਭਾਅ ਵਿੱਚ ਵੇਚਦੇ ਹਨ।ਉਪਰੋਕਤ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾ ਨਾਲ ਨਸ਼ੀਲੀਆ ਸ਼ੀਸੀਆਂ ਅਤੇ ਗੋਲੀਆਂ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਸ਼ੇ ਦੀ ਸਪਲਾਈ ਚੈਨ ਨੂੰ ਤੋੜਿਆ ਜਾਵੇਗਾ।ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ  ਮਾਨਯੋਗ ਅਦਾਲਤ ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

Share and Enjoy !

Shares

Leave a Reply

Your email address will not be published.