Raavi News # ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਨੇ ਦੋ ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ, 39,000 ਨਸ਼ੀਲੀਆ ਗੋਲੀਆ ਸਮੇਤ ਇੱਕ ਮੋਟਰਸਾਇਕਲ ਹੀਰੋ ਸਪਲੈਡਰ ਕੀਤਾ ਬ੍ਰਾਮਦ

क्राइम

ਰਾਵੀ ਨਿਊਜ ਐਸ.ਏ.ਐਸ ਨਗਰ  (ਗੁਰਵਿੰਦਰ ਸਿੰਘ ਮੋਹਾਲੀ)

ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਅਤੇ ਪੰਜਾਬ ਰਾਜ ਵਿੱਚ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਵਜੀਰ ਸਿੰਘ ਖਹਿਰਾ ਐਸ.ਪੀ (ਡੀ),  ਸ਼੍ਰੀ ਸੁਖਨਾਜ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਦੋ ਨਸ਼ਾ ਤਸਕਰ ਨੂੰ 39000 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੋਟਰਸਾਇਕਲ ਨੰਬਰ ਯੂਪੀ 19-ਡੀ-5071 ਮਾਰਕਾ ਹੀਰੋ ਸਪਲੈਡਰ ਰੰਗ ਕਾਲਾ ਦੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਨਵਜੋਤ ਸਿੰਘ ਮਾਹਲ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਗਈ ।  

      ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮਿਤੀ 13-12-2021 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੂੰ ਇੱਕ ਖੂਫੀਆ ਇਤਲਾਹ ਮਿਲੀ ਸੀ ਕਿ ਦੋ ਮੁੱਲਾ ਫੈਸਨ ਵਿਅਕਤੀ ਕਾਲੇ ਰੰਗ ਦੇ ਸਪਲੈਂਡਰ ਮੋਟਰ ਸਾਇਕਲ ਨੰਬਰ ਯੂਪੀ 19-ਡੀ-5071 ਤੋ ਸਵਾਰ ਹੋ ਕੇ ਨਸ਼ੇ ਵਾਲੀਆਂ ਗੋਲੀਆਂ ਲੈ ਕੇ  ਲਾਂਡਰਾ ਤੋ ਖਰੜ ਵੱਲ ਨੂੰ ਆ ਰਹੇ ਹਨ।ਜਿਨ੍ਹਾ ਨੇ ਇਹ ਨਸ਼ੇ ਵਾਲੀਆ ਗੋਲੀਆਂ ਅੱਗੇ ਆਪਣੇ ਗ੍ਰਾਹਕਾਂ ਨੂੰ ਖਰੜ ਦੇ ਏਰੀਆ ਵਿੱਚ ਸਪਲਾਈ ਕਰਨੀਆਂ ਹਨ ।ਸੀ.ਆਈ.ਏ ਸਟਾਫ ਮੋਹਾਲੀ ਦੀ ਪੁਲਿਸ ਪਾਰਟੀ ਨੇ ਆਂਸਲ ਸਿਟੀ ਨੇੜੇ ਸਵਰਾਜ ਫੈਕਟਰੀ, ਲਾਂਡਰਾ ਖਰੜ ਰੋਡ ਦੋਰਾਨੇ ਨਾਕਾਬੰਦੀ ਕਰਕੇ ਸਪਲੈਂਡਰ ਮੋਟਰ ਸਾਇਕਲ ਪਰ ਸਵਾਰ ਹੋ ਕੇ ਆ ਰਹੇ ਦੋਨੋ ਵਿਅਕਤੀਆ ਮਾਂਗੇ ਉੱਰਫ ਰਵੀ ਪੁੱਤਰ ਸੂਰਜ ਭਾਨ ਵਾਸੀ ਵਾਰਡ ਨੰਬਰ 19 ਨੇੜੇ ਵਿਜੇ ਚੌਂਕ ਸ਼ਾਮਲੀ ਥਾਣਾ ਸ਼ਾਮਲੀ ਜ਼ਿਲ੍ਹਾ ਸ਼ਾਮਲੀ  ਯੂਪੀ ਉਮਰ ਕਰੀਬ 33 ਸਾਲ ਅਤੇ ਵਿਜੇ ਸਿੰਘ ਪੁੱਤਰ ਦੇਵ ਸਿੰਘ ਵਾਸੀ ਵਾਰਡ ਨੰਬਰ 6 ਨੇੜੇ ਸਰਕਾਰੀ ਹਸਪਤਾਲ, ਤਲਵੰਡੀ ਭਾਈ ਥਾਣਾ ਤਲਵੰਡੀ ਭਾਈ ਜ਼ਿਲ੍ਹਾ ਫਿਰੋਜਪੁਰ ਉਮਰ ਕਰੀਬ 23 ਸਾਲ ਪਾਸੋ ਕੁੱਲ 39,000 ਨਸ਼ੀਲੀਆ ਗੋਲੀਆ ਮਾਰਕਾ LOMOTIL (ਬੈਚ ਨੰਬਰ 03 ਐਲ 21045) ਬ੍ਰਾਮਦ ਹੋਣ ਤੇ ਇਹਨਾ ਵਿਰੁੱਧ ਮੁਕੱਦਮਾ ਨੰਬਰ 184 ਮਿਤੀ 13-12-2021 ਅ/ਧ 22-61-85 ਐਨਡੀਪੀਐਸ ਐਕਟ, ਥਾਣਾ ਬਲੌਂਗੀ ਵਿੱਚ ਦਰਜ ਰਜਿਸਟਰ ਕਰਵਾ ਕੇ ਉਕਤ ਵਿਅਕਤੀਆ ਨੂੰ ਗ੍ਰਿਫਤਾਰ ਕੀਤਾ ਹੈ।

                      ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਮਾਂਗੇ ਉੱਰਫ ਰਵੀ ਅਤੇ ਮੁਲਜ਼ਮ ਵਿਜੇ ਸਿੰਘ  ਜੋ ਕਿ ਕਾਫੀ ਲੰਬੇ ਸਮੇ ਤੋਂ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਰਹੇ ਹਨ।ਜਿਨ੍ਹਾਂ ਨੇ ਪੁੱਛਗਿੱਛ ਦੋਰਾਨ ਇਹ ਵੀ ਦੱਸਿਆ ਕੇ ਇਹ ਨਸ਼ੇ ਵਾਲੀਆ ਗੋਲੀਆ ਜਿਲ੍ਹਾ ਸਾਮਲੀ ਯੂ.ਪੀ ਤੋ ਸਸਤੇ ਭਾਅ ਵਿੱਚ ਲਿਆ ਕੇ ਮੋਹਾਲੀ ਅਤੇ ਖਰੜ ਦੇ ਏਰੀਆ ਵਿਖੇ ਮਹਿੰਗੇ ਭਾਅ ਵਿੱਚ ਵੇਚ ਦਿੰਦੇ ਹਨ।ਇਨ੍ਹ਼ਾਂ ਮੁਲਜ਼ਮਾਂ ਪਾਸੋਂ ਹੋਰ  ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨਾਲ ਨਸ਼ੀਲੀਆ ਗੋਲੀਆਂ ਦੀ ਸਪਲਾਈ ਕਰਨ ਵਾਲੇ ਮੁੱਖ ਤਸੱਕਰਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਚੈਨ ਨੂੰ ਤੋੜਿਆ ਜਾਵੇਗਾ। ਮੁਲਜ਼ਮਾਂ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

ਬ੍ਰਾਮਦਗੀ:-    39,000 ਨਸ਼ੀਲੀਆ ਗੋਲੀਆ ਮਾਰਕਾ ਲ਼ੌੰੌਠੀਲ਼ ਅਤੇ ਇੱਕ ਮੋਟਰਸਾਇਕਲ ਨੰਬਰ ਯੂਪੀ 19-ਡੀ-5071 ਮਾਰਕਾ ਹੀਰੋ ਸਪਲੈਡਰ ਰੰਗ ਕਾਲਾ

Share and Enjoy !

Shares

Leave a Reply

Your email address will not be published.