ਰਾਵੀ ਨਿਊਜ ਮਹਾਲੀ (ਗੁਰਵਿੰਦਰ ਸਿੰਘ ਮੋਹਾਲੀ)
ਭਾਜਪਾ ਦੇ ਪੰਜਾਬ ਸਪੋਕਸਪਰਸਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ 26/11 ਦੇ ਹਮਲੇ ਦੇ ਦੁਖਾਂਤ ਨੂੰ ਯਾਦ ਕਰਦੇ ਹੋਏ 166 ਲੋਕਾਂ ਦੇ ਬੇਮੌਤ ਮਾਰੇ ਜਾਨ ਤੇ ਦੁੱਖ ਪ੍ਰਗਟ ਕੀਤਾ। ਜਿਨਾਂ ਵਿੱਚੋਂ 150 ਭਾਰਤੀ ਮੂਲ ਦੇ ਸਨ, ਜਦ ਕਿ 16 ਵਿਦੇਸ਼ੀ ਸ਼ਾਮਲ ਸਨ ।
ਬੀਬੀ ਅਮਨਜੋਤ ਨੇ ਨਵਜੋਤ ਸਿੰਘ ਸਿੱਧੂ ਤੇ ਤਿੱਖੇ ਵਾਰ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੱਤੇ ਸੀ ਕਿ ਇਮਰਾਨ ਖ਼ਾਨ ਮੇਰਾ ਵੱਡਾ ਭਰਾ ਹੈ । ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ 26/11 ਦੇ ਮੁੱਖ ਦੋਸ਼ੀ , ਜੋ ਕਿ ਪਾਕਿਸਤਾਨੀ ਮੂਲ ਦੇ ਹਨ,ਆਪਣੇ ਵੱਡੇ ਭਰਾ ਇਮਰਾਨ ਖ਼ਾਨ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਏ। ਤਾਂ ਜੋ 26/11 ਦੇ ਹਮਲੇ ਵਿਚ ਮਾਰੇ ਗਏ 166 ਬੇਦੋਸ਼ੇ ਲੋਕਾਂ ਨੂੰ ਇਨਸਾਫ ਮਿਲ ਸਕੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਕਾਲ਼ਜੇ ਨੂੰ ਠੰਡ ਪੈ ਸਕੇ ।ਜਿੰਨਾ ਸਮਾਂ ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲਣਗੀਆਂ, ਦੇਸ਼ ਇਸੇ ਤਰ੍ਹਾਂ ਦੁਖਾਂਤ ਨੂੰ ਯਾਦ ਕਰਕੇ ਸੰਤਾਪ ਭੋਗਦਾ ਰਹੇਗਾ । ਸਿੱਧੂ ਆਪਣੀ ਦੇਸ਼ ਭਗਤੀ ਦਾ ਸਬੂਤ ਦੇਵੇ ਅਤੇ ਪਾਕਿਸਤਾਨ ਨੂੰ ਵੀ ਇਨ੍ਹਾਂ ਦੋਸ਼ੀਆਂ ਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਹੈ , ਨਾ ਕਿ ਉਨ੍ਹਾਂ ਨੂੰ ਬਚਾ ਕੇ ਅੱਤਵਾਦ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ।