Raavi News # ਸਮਾਜ ਸੇਵੀ ਤੇ ਵੱਡੇ ਕਾਰੋਬਾਰੀ ਸ਼ਿਵਜੋਤ ਬਸਪਾ ਵਿੱਚ ਸ਼ਾਮਲ ਹੋਏ

चंडीगढ़

ਰਾਵੀ ਨਿਊਜ ਚੰਡੀਗੜ੍ਹ/ਜਲੰਧਰ (ਗੁਰਵਿੰਦਰ ਸਿੰਘ ਮੋਹਾਲੀ)

ਬਹੁਜਨ ਸਮਾਜ ਪਾਰਟੀ ਦੇ ਬਸਪਾ ਸੂਬਾ ਇੰਚਾਰਜ ਸ਼੍ਰੀ ਰਣਧੀਰ ਸਿੰਘ ਜੀ ਬੈਨੀਪਾਲ ਇੰਚਾਰਜ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਜੀ ਗੜ੍ਹੀ ਦੀ ਹਾਜ਼ਰੀ ਵਿੱਚ ਖਰੜ ਨਾਲ ਸੰਬੰਧਿਤ ਸ੍ਰੀ ਦਰਸ਼ਨ ਸਿੰਘ ਸ਼ਿਵਜੋਤ ਜੋ ਕਿ ਵੱਡੇ ਸਮਾਜਸੇਵੀ ਹਨ ਅੱਜ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਿਲ ਹੋ ਗਏ। ਸ ਸ਼ਿਵਜੋਤ ਖਰੜ ਕੌਂਸਲ ਦੇ ਲਗਾਤਾਰ ਦੋ ਵਾਰ  ਕੌਂਸਲਰ ਅਤੇ ਮਿਉਂਸਪਲ ਕਾਰਪੋਰੇਸ਼ਨ ਖਰੜ ਦੇ  ਕੌਂਸਲਰ ਤੇ ਸੀਨੀਅਰ ਮੀਤ ਪ੍ਰਧਾਨ ਰਹੇ ਹਨ। ਸ੍ਰੀ ਸ਼ਿਵਜੋਤ ਦੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਮੁਹਾਲੀ ਤੇ ਰੋਪੜ ਜਿਲੇ ਵਿੱਚ ਬਹੁਤ ਵੱਡਾ ਬਲ ਮਿਲੇਗਾ। ਬਸਪਾ ਦੇ ਸੂਬਾ ਇੰਚਾਰਜ ਸ੍ਰੀ ਬੈਨੀਪਾਲ ਜੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਚ 20 ਸੀਟਾਂ ਤੇ ਇਲੈਕਸ਼ਨ ਲੜ ਰਹੀ ਹੈ। ਬਸਪਾ ਲੀਡਰਸ਼ਿਪ ਤੇ ਵਰਕਰਾਂ ਨੂੰ ਇਹ ਸਿਹਰਾ ਜਾਂਦਾ ਹੈ ਕਿ ਅੱਜ ਵੱਡੇ ਵੱਡੇ ਚਿਹਰੇ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਮਾਨਿਆਂ ਵਿੱਚ ਮੁੱਖਮੰਤਰੀ ਪੰਜਾਬ ਦਾ ਪਰਿਵਾਰ ਖਰੜ ਵਿੱਚ ਟੈਂਟ ਹਾਊਸ ਚਲਾਉਂਦਾ ਸੀ ਉਨ੍ਹਾਂ ਜ਼ਮਾਨਿਆਂ ਵਿੱਚ ਸ੍ਰੀ ਸ਼ਿਵਜੋਤ ਵੱਡੇ ਪੱਧਰ ਤੇ ਦਲਿਤ ਪਛੜਿਆਂ ਵਿੱਚ  ਜਿੱਥੇ ਉਹ ਬਿਜਨੈੱਸ ਵਿੱਚ ਵੱਡੇ ਪੱਧਰ ਤੇ ਬੁਲੰਦੀਆਂ ਛੋਹ ਰਹੇ ਹਨ ਉੱਥੇ ਹੀ ਉਹ ਵੱਡੇ ਪੱਧਰ ਤੇ ਬਹੁਜਨ ਸਮਾਜ ਦੀ ਸੇਵਾ ਕਰ ਰਹੇ ਹਨ  

 ਇਸ ਮੌਕੇ ਸਰਦਾਰ ਦਰਸ਼ਨ ਸਿੰਘ ਜੀ ਸ਼ਿਵਜੋਤ ਜੀ ਨੇ ਕਿਹਾ ਕਿ ਮੈਂ ਬਹੁਜਨ ਸਮਾਜ ਪਾਰਟੀ ਵਿਚ ਸ਼ਾਮਲ ਹੋ ਕੇ ਨਿਆਸਰਿਆਂ ਨਿਓਟਿਆਂ ਦੀ ਸੇਵਾ ਕਰਾਂਗਾ ਅਤੇ ਪਾਰਟੀ ਜੋ ਵੀ ਜਿੰਮੇਵਾਰੀ ਦੇਵੇਗੀ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਾਂਗਾਂ। ਇਸ ਸਮੇਂ ਉਨ੍ਹਾਂ ਦੇ ਨਾਲ ਸਰਦਾਰ ਹਰਜੀਤ ਸਿੰਘ ਲੌਂਗੀਆ ਉੱਪ ਪ੍ਰਧਾਨ,  ਰਜਿੰਦਰ ਸਿੰਘ ਨਨਹੇਡ਼ੀਆਂ ਸੂਬਾ ਜਨਰਲ ਸਕੱਤਰ, ਸ ਜਗਦੇਵ ਸਿੰਘ ਪਵਾਰ ਬਾਮਸੇਫ ਆਗੂ,  ਗੁਰਦਰਸ਼ਨ ਸਿੰਘ ਢੋਲਣਮਾਜਰਾ ਜਿਲ੍ਹਾ ਜਨਰਲ ਸਕੱਤਰ,  ਨਰਿੰਦਰ ਸਿੰਘ ਬਡਵਾਲੀ ਹਲਕਾ ਪ੍ਰਧਾਨ, ਗੁਰਪ੍ਰੀਤ ਸਿੰਘ ਭੂਰੜੇ ਬੀ ਵੀ ਐੱਫ  ਇੰਚਾਰਜ, ਸਰਬਜੀਤ ਸਿੰਘ ਪਿੱਪਲਮਾਜਰਾ ਉੱਪ ਪ੍ਰਧਾਨ, ਕੁਲਦੀਪ ਸਿੰਘ ਪਪਰਾਲੀ ਜਨਰਲ ਸਕੱਤਰ, ਹਰਮੇਸ਼ ਸਿੰਘ ਫਤਿਹਪਰ ਖ਼ਜਾਨਚੀ, ਦਰਸ਼ਨ ਸਿੰਘ ਸਮਾਣਾ ਚਮਕੌਰ ਸਾਹਿਬ ਸ਼ਹਿਰੀ ਪ੍ਰਧਾਨ ਆਦਿ ਆਗੂ ਹਾਜ਼ਰ ਸਨ

Share and Enjoy !

Shares

Leave a Reply

Your email address will not be published.