Raavi News # ਸਪੈਸ਼ਲ ਪਾਰਕ ਫੇਜ਼ ਇੱਕ ਵਿਚ ਹੋਣਗੇ ਕਈ ਕੰਮ : ਫੇਜ਼ ਸੱਤ ਦੀ ਖੋਖਾ ਮਾਰਕੀਟ ਦੇ ਢਾਬਿਆਂ ਦੁਆਲੇ ਬਣੇਗੀ ਕੰਧ : ਮੇਅਰ ਜੀਤੀ ਸਿੱਧੂ

एस.ए.एस नगर

ਰਾਵੀ ਨਿਊਜ ਐਸ ਏ ਐਸ (ਗੁਰਵਿੰਦਰ ਸਿੰਘ ਮੋਹਾਲੀ)

ਮੁਹਾਲੀ ਨਗਰ ਨਿਗਮ ਵੱਲੋਂ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ 40 ਲੱਖ ਰੁਪਏ ਦੇ ਕੰਮ ਆਰੰਭ ਕਰਵਾਏ ਗਏ ਹਨ। ਇਸ ਦੇ ਤਹਿਤ ਫੇਜ਼ 1 ਵਿਚ   ਸਪੈਸ਼ਲ ਪਾਰਕ ਦੇ ਕੰਮ ਹਨ ਅਤੇ ਫੇਜ਼ ਸੱਤ ਵਿਚ ਖੋਖਾ ਮਾਰਕੀਟ  ਵਿੱਚ ਢਾਬਿਆਂ ਦੇ ਦੁਆਲੇ ਕੰਧ ਬਣਾਏ ਜਾਣ ਦਾ ਕੰਮ ਹੈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਫੇਜ਼ ਸੱਤ ਵਿਚ ਖੋਖਾ ਮਾਰਕੀਟ ਦੇ ਪਿਛਲੇ ਪਾਸੇ ਢਾਬੇ ਬਣੇ ਹੋਏ ਹਨ ਇਨ੍ਹਾਂ ਦੇ ਸਾਹਮਣੇ ਫੇਜ਼ ਸੱਤ ਦੀਆਂ ਕੋਠੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਠੀਆਂ ਦੇ ਮਾਲਕਾਂ ਵੱਲੋਂ ਅਕਸਰ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਢਾਬੇ ਦੇ ਨਾਲ ਪਾਰਕਿੰਗ ਵਿਚ ਅਤੇ ਸੜਕ ਉੱਤੇ ਨੂੰ ਗੱਡੀਆਂ ਖੜ੍ਹੀਆਂ ਕਰ ਦਿੰਦੇ ਹਨ  ਜਿਸ ਨਾਲ ਇੱਥੇ ਟਰੈਫਿਕ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ  ਦੇਰ ਰਾਤ ਵੇਲੇ ਇੱਥੇ ਕਈ ਲੋਕ ਗੱਡੀਆਂ ਵਿਚ ਹੀ ਸ਼ਰਾਬ ਪੀਂਦੇ ਹਨ ਜਿਸ ਨਾਲ ਮਾਹੌਲ ਖਰਾਬ ਹੁੰਦਾ ਹੈ। 
ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਇਸ ਸ਼ਿਕਾਇਤ ਦੇ ਹੱਲ ਲਈ ਇਨ੍ਹਾਂ ਢਾਬਿਆਂ ਦੇ ਦੁਆਲੇ ਨਗਰ ਨਿਗਮ ਵੱਲੋਂ ਕੰਧ ਦੀ ਉਸਾਰੀ ਕਰਵਾਈ ਜਾਏਗੀ  ਤਾਂ ਜੋ ਇਸ ਸਮੱਸਿਆ ਦਾ ਪੱਕਾ ਹੱਲ ਨਿਕਲ ਸਕੇ ਅਤੇ ਇੱਥੇ ਗੱਡੀਆਂ ਖੜ੍ਹੀਆਂ ਨਾ ਹੋਣ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ।ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਫੇਜ਼ ਇੱਕ ਦੇ ਸਪੈਸ਼ਲ ਪਾਰਕ ਵਿਚ ਫੁੱਟਪਾਥ ਬਣਾਏ ਜਾਣੇ ਹਨ ਅਤੇ ਗਰਿੱਲਾਂ ਦਾ ਕੰਮ ਕੀਤਾ ਜਾਣਾ ਹੈ ਇਸ ਤੋਂ ਇਲਾਵਾ ਇੱਥੇ ਝੂਲੇ ਵੀ ਲਗਾਏ ਜਾਣਗੇ ਤੇ ਲੋਕਾਂ ਦੇ ਬੈਠਣ ਵਾਸਤੇ ਬੈਂਚ ਵੀ  ਲਗਾਏ ਜਾਣਗੇ ਤਾਂ ਜੋ ਇਲਾਕੇ ਦੇ ਹਰ ਵਰਗ ਦੇ ਲੋਕਾਂ ਨੂੰ ਇਸ ਪਾਰਕ ਤੋਂ ਪੂਰੀ ਸਹੂਲਤ ਹਾਸਿਲ ਹੋ ਸਕੇ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਨ੍ਹਾਂ ਕੰਮਾਂ ਉੱਤੇ ਚਾਲੀ ਲੱਖ ਰੁਪਏ ਖਰਚ ਕੀਤੇ ਜਾਣਗੇ। 

Share and Enjoy !

Shares

Leave a Reply

Your email address will not be published. Required fields are marked *