Raavi News # ਵਿਧਾਇਕ ਪਾਹਡ਼ਾ ਵੱਲੋਂ ਸਰਕਾਰੀ ਸਕੂਲ ਲਾਇਬ੍ਰੇਰੀਆਂ ਨੂੰ ਹਾਈਟੈਕ ਬਣਾਉਣ ਲਈ ਸਮਾਰਟ ਟੈਬਲੇਟ ਵੰਡਣ ਦੀ ਸ਼ੁਰੂਆਤ ਕੀਤੀ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਪੰਜਾਬ ਸਰਕਾਰ ਵੱਲੋਂ  ਰਾਜ ਦੇ ਸਰਕਾਰੀ ਸਕੂਲਾਂ ਨੂੰ ਹਾਈਟੈੱਕ ਕਰਨ ਲਈ  ਅਹਿਮ ਯਤਨ ਕੀਤੇ ਜਾ ਰਹੇ ਹਨ  ਜਿਸ ਦੇ ਤਹਿਤ  ਸਮੇਂ ਸਮੇਂ ਤੇ  ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ  ਸਮੇਂ ਦੇ ਹਾਣੀ ਬਣਾਉਣ ਲਈ  ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ  ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ  ਲੜਕੇ ਵਿਖੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹਡ਼ਾ( ਚੇਅਰਮੈਨ ਮਿਲਕਫੈਡ ਪੰਜਾਬ)  ਵੱਲੋਂ  10 ਸਰਕਾਰੀ ਸਕੂਲਾਂ ਨੂੰ  ਸਮਾਰਟ ਲਾਇਬ੍ਰੇਰੀਆਂ ਬਣਾਉਣ ਲਈ 50 ਟੈਬਲੇਟ  ਵੰਡੇ ਗਏ । ਇਸ ਮੌਕੇ ਵਿਧਾਇਕ ਪਾਹਡ਼ਾ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਮਿਆਰੀ ਪੜ੍ਹਾਈ ਅਤੇ ਸਹੂਲਤਾਂ ਵਿੱਚ ਹਰ ਪੱਖ ਤੋਂ ਬਿਹਤਰ ਹਨ ਜਿਸ ਸਦਕਾ ਰਾਜ ਦੇ ਸਰਕਾਰੀ ਸਕੂਲਾਂ ਵਿੱਚ  ਪਿਛਲੇ ਸਮੇਂ  ਦੇ ਮੁਕਾਬਲੇ ਹੁਣ ਵਿਦਿਆਰਥੀਆਂ ਦਾ ਦਾਖ਼ਲਾ ਵਧਿਆ  ਹੈ। ਉਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ  ਕਿ ਸਰਕਾਰੀ ਸਹੂਲਤਾਂ ਦਾ ਫਾਇਦਾ ਲੈਣ ਲਈ  ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਓ। ਇਸ ਮੌਕੇ ਜਾਣਕਾਰੀ ਦਿੰਦੇ ਹੋਏ  ਡੀ.ਈ.ਓ.   ਸੈਕੰਡਰੀ ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ   ਕਿ ਜ਼ਿਲ੍ਹੇ ਦੇ  68  ਸਰਕਾਰੀ ਸਕੂਲਾਂ ਲਈ 340 ਸਮਾਰਟ ਟੈਬਲੇਟ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਭੇਜੇ ਗਏ ਹਨ  ਤਾਂ ਜੋ ਸਰਕਾਰੀ ਸਕੂਲਾਂ ਦੇ ਨਾਲ ਨਾਲ ਇੰਨ੍ਹਾਂ ਦੀਆਂ ਲਾਇਬ੍ਰੇਰੀਆਂ ਨੂੰ ਵੀ ਸਮਾਰਟ ਅਤੇ ਆਧੁਨਿਕ ਕੀਤਾ ਜਾ ਸਕੇ। ਇਸ ਦੇ ਚੱਲਦਿਆਂ ਅੱਜ  ਵਿਧਾਇਕ ਪਾਹਡ਼ਾ ਵੱਲੋਂ  10  ਅਪਰ ਪ੍ਰਾਇਮਰੀ ਸਕੂਲ ਮੁਖੀਆਂ ਨੂੰ  ਇਹ ਟੈਬਲੇਟ ਵੰਡ ਕੇ  ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਚਰਨਬੀਰ ਸਿੰਘ ,ਸ਼ਫੀ ਕੁਮਾਰ , ਜਸਕਰਨ ਸਿੰਘ , ਬਲਜਿੰਦਰ ਕੌਰ , ਰਾਜਵਿੰਦਰ ਕੌਰ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਜਸਪਿੰਦਰ ਸਿੰਘ , ਡੀ.ਈ.ਓ. ਦਫ਼ਤਰ ਤੋਂ ਮਨਪ੍ਰੀਤ ਸਿੰਘ , ਸੁਮੀਤ ਕੁਮਾਰ ਆਦਿ ਹਾਜ਼ਰ ਸਨ।

Share and Enjoy !

Shares

Leave a Reply

Your email address will not be published.