ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ)
ਵਿਜੀਲੈਂਸ ਨੇ ਪਨਸਪ ਦੇ ਇਕ ਇੰਸਪੈਕਟਰ ਨੂੰ 25000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗਿਰਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸੰਗਰੂਰ ਵਿਜੀਲੈਂਸ ਦੇ ਡੀ ਐਸ ਪੀ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਅਵਤਾਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਭੈਣੀ ਮਹਿਰਾ ਨੇ ਸ਼ਿਕਾਇਤ ਦਿੱਤੀ ਕਿ ਮੈਂ ਨਵੀਂ ਅਨਾਜ ਮੰਡੀ ਸੰਗਰੂਰ ਵਿਖੇ ਆੜਤ ਦਾ ਕੰਮ ਕਰਦਾ ਹਾਂ। ਸਾਡੀ ਫਰਮ ਵਲੋਂ ਭੈਣੀ ਮਹਿਰਾਜ ਵਿਖੇ ਅਨਾਜ ਦੀ ਖਰੀਦ ਕੀਤੀ ਜਾਂਦੀ ਹੈ। 2021 ਦੇ ਜੀਰੀ ਦੇ ਸੀਜਨ ਦੌਰਾਨ ਮੈਂ ਪਨਸਪ ਵਿਭਾਗ ਦੇ ਇੰਸਪੈਕਟਰ ਪੁਖਰਾਜ ਸਿੰਗਲਾ ਕੋਲੋਂ 25000 ਗੱਟੇ ਜੀਰੀ ਦੇ ਖਰੀਦੇ ਸਨ। ਮੈਂ ਆੜਤ ਕਮਿਸ਼ਨ ਅਤੇ ਲੇਬਰ ਦੀ ਸਾਢੇ 4 ਲੱਖ ਰੁਪਏ ਦੀ ਰਕਮ ਆੜਤ ਦਾ ਕਮਿਸ਼ਨ, ਲੇਬਰ ਦੀ ਲੈਣੀ ਰਹਿੰਦੀ ਹੈ। ਇਹ ਰਕਮ ਲੈਣ ਲਈ ਮੈਂ ਇੰਸਪੈਕਟਰ ਪੁਖਰਾਜ ਸਿੰਗਲਾ ਨੂੰ ਮਿਲਿਆ। ਉਹਨਾਂ ਨੇ ਉਕਤ ਰਕਮ ਲੈਣ ਦੇ ਬਦਲੇ 25 ਹਜਾਰ ਰੁਪਏ ਰਿਸ਼ਵਤ ਲੈਣ ਦੀ ਮੰਗ ਕੀਤੀ ਅਤੇ ਕਿਹਾ ਕਿ ਇਹ ਰਕਮ ਤੁਸੀਂ ਕੱਲ੍ਹ ਮੈਨੂੰ ਧਨੌਲਾ ਵਿਖੇ ਆ ਕੇ ਦੇ ਦਿਉ, ਮੈਂ ਤੁਹਾਡਾ ਕੰਮ ਕਰ ਦਿਆਂਗਾ। ਮੁਦਈ ਅਵਤਾਰ ਸਿੰਘ ਨੇ ਵਿਜੀਲੈਂਸ ਨੂੰ ਇਸਦੀ ਸ਼ਿਕਾਇਤ ਕੀਤੀ ਅਤੇ ਸਰਕਾਰੀ ਗਵਾਹ ਸੁਕੇਸ਼ ਸ਼ਰਮਾ ਅਤੇ ਪ੍ਰਦੀਪ ਕੁਮਾਰ ਦੀ ਹਾਜਰੀ ਵਿਚ ਉਸਨੂੰ ਨਾਨਕਸਰ ਠਾਠ ਗੁਰਦੁਆਰਾ ਬਰਨਾਲਾ ਵਿਖੇ 25 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿਰਫਤਾਰ ਕੀਤਾ ਗਿਆ। ਇਸ ਮੌਕੇ ਤੇ ਏ ਐਸ ਆਈ ਕ੍ਰਿਸ਼ਨ, ਏ ਐਸ ਆਈ ਬਲਵਿੰਦਰ ਸਿੰਘ, ਹੌਲਦਾਰ ਗੁਰਦੀਪ ਸਿੰਘ, ਅਮਨਦੀਪ ਸਿੰਘ, ਰਾਜਵਿੰਦਰ ਸਿੰਘ ਆਦਿ ਹਾਜਰ ਸਨ।