Raavi News # ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਲੀਡਰ ਬਣੇ ਪ੍ਰਾਪਰਟੀ ਡੀਲਰ : ਛੋਟੇਪੁਰ

चुनाव अखाड़ा 2022

ਰਾਵੀ ਨਿਊਜ ਬਟਾਲਾ 

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ  ਰਿੰਕੂ ਸਿੰਘ ਵਾਰਡ ਨੰਬਰ 7 ਸਥਿਤ ਗ੍ਰਹਿ ਵਿਖੇ ਪਹੁੰਚੇ ਸੁੱਚਾ ਸਿੰਘ ਛੋਟੇਪੁਰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਬਲਬੀਰ ਬਿੱਟੂ ਤੇ ਕੌਂਸਲਰ ਪਲਵਿੰਦਰ ਸਿੰਘ ਨੰਬਰਦਾਰ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਪ੍ਰਸ਼ੋਤਮ ਲਾਲ ਬਿੱਟੂ,ਰਮੇਸ਼ ਕੁਮਾਰ, ਦਰਸ਼ਨਾ ਰਾਣੀ ਸਿਟੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਮੌਜੂਦ ਸਨ। ਇਸ ਮੌਕੇ ਤੇ ਸੁੱਚਾ ਸਿੰਘ ਛੋਟੇਪੁਰ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਉਨ੍ਹਾਂ ਦਾ ਸਿਆਸਤ ਵਿੱਚ ਆਉਣ ਦਾ ਮੁੱਖ ਮਨੋਰਥ ਲੋਕ ਸੇਵਾ ਹੈ ਜਦਕਿ  ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਲੀਡਰ ਬਣੇ  ਸਿਆਸੀ ਨੇਤਾ ਪ੍ਰਾਪਰਟੀ ਡੀਲਰ ਬਣੇ ਹੋਏ ਹਨ ਜਿਨ੍ਹਾਂ ਨੇ ਇਮਾਨਦਾਰ   ਸਿਆਸਤਦਾਨਾਂ ਨੂੰ ਵੀ ਬਦਨਾਮ ਕੀਤਾ ਹੋਇਆ ਹੈ । ਇਸ ਮੌਕੇ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਆਪਣੇ ਜੀਵਨ ਵਿਚ ਦਿਆਨਤਦਾਰੀ ਨਾਲ ਲੋਕ ਸੇਵਾ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਬਿਨਾਂ ਭੇਦਭਾਵ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਵਰਗ ਦੇ ਕੰਮ ਆਉਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੰਡੇਰ ਕੁੰਦੀ, ਹੀਰਾ  ਲਾਲ ਐਮਸੀ ਵਾਰਡ ਨੰਬਰ6 ਰੋਹਿਤ ਬੂਲੇਵਾਲ, ਗੁਰਦੀਪ ਸਿੰਘ, ਦੀਪਕ ਕੁਮਾਰ, ਨਿੱਕੂ, ਪ੍ਰੀਤ ਸਿੰਘ , ਪ੍ਰਧਾਨ ਮਿਸਤਰੀ ਦੇਸ ਰਾਜ, ਮਹੇਸ਼ਾ,ਰੋਹਿਤ ਆਦਿ ਹਾਜ਼ਰ ਸਨ । ਬਟਾਲਾ ਦੇ ਵਾਰਡ ਨੰਬਰ 7 ਵਿਖੇ ਪੁੱਜਣ ਤੇ ਛੋਟੇਪੁਰ ਦਾ ਸਵਾਗਤ ਕਰਦੇ ਹੋਏ ਮੀਤ ਪ੍ਰਧਾਨ  ਰਿੰਕੂ ਸਿੰਘ ਸਾਥੀਆਂ ਸਮੇਤ ।

Share and Enjoy !

Shares

Leave a Reply

Your email address will not be published.